ਭਗਵਾਨ ਵਿਸ਼ਵਕਰਮਾ ਜੀ ਪ੍ਰਤੀ ਨਿਸ਼ਕਾਮ ਸੇਵਾ ਲਈ ਚਰਨ ਸਿੰਘ ਰੱਲਣ, ਭਗਵੰਤ ਸਿੰਘ ਮਠਾੜੂ ਤੇ ਪਾਖਰ ਸਿੰਘ ਸਨਮਾਨਿਤ
ਪਟਿਆਲਾ 24 ਜੂਨ 2026- ਸ੍ਰੀ ਭਗਵਾਨ ਵਿਸ਼ਵਕਰਮਾ ਮੰਦਰ ਕਮੇਟੀ ਪਟਿਆਲਾ ਦੇ ਪ੍ਰਧਾਨ ਅਮਰਜੀਤ ਸਿੰਘ ਰਾਮਗੜੀਆ ਸੀਨੀਅਰ ਮੀਤ ਪ੍ਰਧਾਨ ਸਰਜੀਤ ਸਿੰਘ ਧੀਮਾਨ ਚੇਅਰਮੈਨ ਸੁਰਜੀਤ ਸਿੰਘ ਮਹਿਲ ਅਤੇ ਗੁਰਬਚਨ ਸਿੰਘ ਵਿਰਦੀ ਅਤੇ ਸਮੁੱਚੀ ਮੰਦਿਰ ਕਮੇਟੀ ਵੱਲੋਂ ਸਰਦਾਰ ਚਰਨ ਸਿੰਘ ਰੱਲਣ ਐਮ.ਡੀ ਮਲਕੀਅਤ ਕੰਬਾਈਨ ਭਗਵੰਤ ਸਿੰਘ ਮਠਾੜੂ ਚੇਅਰਮੈਨ ਵਿਸ਼ਵਕਰਮਾ ਮੰਦਿਰ ਕਮੇਟੀ ਨਾਭਾ ਜੋਰਾ ਸਿੰਘ ਧੰਮੂ ਪ੍ਰਧਾਨ ਵਿਸ਼ਵਕਰਮਾ ਕੰਟਰੈਕਟਰ ਯੂਨੀਅਨ ਨਾਭਾ ਸਰਦਾਰ ਪਾਖਰ ਸਿੰਘ ਹਰਦੇਵ ਕੰਬਾਈਨ ਨੂੰ ਭਗਵਾਨ ਵਿਸ਼ਵਕਰਮਾ ਜੀ ਪ੍ਰਤੀ ਨਿਸ਼ਕਾਮ ਸੇਵਾ ਵਿਸ਼ਵਕਰਮਾ ਭਵਨ ਨੇੜੇ ਰੋਹਟੀ ਪੁੱਲ ਦੀ ਸੇਵਾ ਕਰਕੇ ਸਮੁੱਚੇ ਪੰਜਾਬ ਦੇ ਵਿੱਚ ਇੱਕ ਮਿਸਾਲ ਕਾਇਮ ਕੀਤੀ ਹੈ ਇਹਨਾਂ ਦੀਆਂ ਨਿਸ਼ਕਾਮ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਸ੍ਰੀ ਭਗਵਾਨ ਵਿਸ਼ਵਕਰਮਾ ਜੀ ਦਾ ਪੰਜ ਮੁਖੀ ਪੋਰਟਰੇਟ ਅਤੇ ਸ਼ਾਲ ਦੇ ਕੇ ਸਨਮਾਨਿਤ ਕੀਤਾ ਗਿਆ
- Download Babushahi App
-
-