ਬਿਜਨੈਸ ਸਲਾਹਕਾਰ ਕਮੇਟੀ ਦਾ ਗਠਨ, ਅਕਾਲੀ ਦਲ ਦੀ ਇੱਕੋ-ਇੱਕ MLA ਸ਼ਾਮਲ ਨਹੀਂ
ਰਵੀ ਜੱਖੂ
ਚੰਡੀਗੜ੍ਹ, 1 ਅਗਸਤ 2026:- 3 ਅਗਸਤ ਤੋਂ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਤੋਂ ਪਹਿਲਾਂ ਅਕਾਲੀ ਦਲ ਨੂੰ ਝਟਕਾ ਲੱਗਾ ਹੈ। ਪਹਿਲੀ ਵਾਰ, ਕਿਸੇ ਅਕਾਲੀ ਦਲ ਦੇ ਵਿਧਾਇਕ ਨੂੰ ਬਿਜਨੈਸ ਅਡਵਾਜਰੀ ਕਮੇਟੀ (BAC) ਤੋਂ ਬਾਹਰ ਰੱਖਿਆ ਗਿਆ ਹੈ। ਪੰਜ ਮੈਂਬਰੀ BAC ਵਿੱਚ ਕੋਈ ਵੀ ਅਕਾਲੀ ਦਲ ਦਾ ਵਿਧਾਇਕ ਸ਼ਾਮਲ ਨਹੀਂ ਹੈ। BCA ਵਿੱਚ ਸੱਤਾਧਾਰੀ ਪਾਰਟੀ ਦੇ ਤਿੰਨ ਮੈਂਬਰ, ਕਾਂਗਰਸ ਤੋਂ LOP ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਤੋਂ ਅਸ਼ਵਨੀ ਕੁਮਾਰ ਸ਼ਰਮਾ ਸ਼ਾਮਲ ਹਨ। BCA ਵਿਧਾਨ ਸਭਾ ਦੀ ਕਾਰਵਾਈ ਦੀ ਮਿਆਦ ਅਤੇ ਕਿਸ ਦਿਨ ਕਿਹੜਾ ਕੰਮ ਕੀਤਾ ਜਾਵੇਗਾ ਇਹ ਨਿਰਧਾਰਤ ਕਰਦੀ ਹੈ। ਅਕਾਲੀ ਦਲ ਦਾ ਵਿਧਾਇਕ ਹਮੇਸ਼ਾ ਇਸ ਕਮੇਟੀ ਦਾ ਹਿੱਸਾ ਰਿਹਾ ਹੈ। ਪਰ ਇਸ ਕਮੇਟੀ ਲਈ ਕਿਸੇ ਵੀ ਅਕਾਲੀ ਦਲ ਦੇ ਵਿਧਾਇਕ ਦੀ ਚੋਣ ਨਹੀਂ ਕੀਤੀ ਗਈ, ਜਿਸ ਨੂੰ ਵਿਧਾਨ ਸਭਾ ਸਪੀਕਰ ਨੇ ਇੱਕ ਸਾਲ ਵਿੱਚ ਦੂਜੀ ਵਾਰ ਬਣਾਇਆ ਸੀ। ਜਿਕਰਯੋਗ ਹੈ ਕਿ ਪਹਿਲਾਂ, ਅਕਾਲੀ ਦਲ ਦੀ ਨੁਮਾਇੰਦਗੀ ਕਰਨ ਵਾਲੇ ਮਨਪ੍ਰੀਤ ਸਿੰਘ ਇਆਲੀ ਪਿਛਲੇ ਚਾਰ ਸਾਲਾਂ ਤੋਂ ਇਸ ਕਮੇਟੀ ਦੇ ਮੈਂਬਰ ਰਹੇ ਹਨ।
.jpg)
- Download Babushahi App
-
-