ਬਾਬਾ ਬਲਬੀਰ ਸਿੰਘ ਦੇ ਨਿਰਦੇਸ਼ਾਂ ਤੇ ਵਾਤਾਵਰਣ ਨੂੰ ਸਮਰਪਿਤ ਬੁੱਢਾ ਦਲ ਦੀ ਛਾਉਣੀਆਂ ਵਿਚ ਛਾਂਦਾਰ ਫੱਲਦਾਰ ਬੂਟੇ ਲਾਏ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ:- 09 ਜੂਨ 2026 ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਦਿਸ਼ਾ ਨਿਰਦੇਸ਼ਾਂ ਬੀਤੇ ਦਿਨੀ ਗੁਰਦੁਆਰਾ ਤੰਬੂ ਸਾਹਿਬ, ਕੋਪਾਲਮੋਚਨ ਛਾਉਣੀ ਨਿਹੰਗ ਸਿੰਘਾਂ ਬੁੱਢਾ ਦਲ ਵਿਖੇ ਛਾਉਣੀ ਦੇ ਸਮੂਹ ਸੇਵਾਦਾਰਾਂ ਅਤੇ ਸਥਾਨਕ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਅਤੇ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ’ਤੇ ਸਿੰਘ ਸਾਹਿਬ ਜੀ ਵੱਲੋਂ ਛਾਉਣੀ ਵਿਖੇ ਬੂਟੇ ਵੀ ਲਗਾਏ ਗਏ ਅਤੇ ਸੰਗਤਾਂ ਨੂੰ ਸੁਨੇਹਾ ਦਿੱਤਾ ਕਿ "ਸਾਨੂੰ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਮੌਜੂਦਾ ਦੌਰ ਵਿੱਚ ਗਲੋਬਲ ਪੱਧਰ ਤੇ ਬੜੀ ਤੇਜ਼ੀ ਨਾਲ ਵਾਤਾਵਰਣ ਕਰਵਟ ਬਦਲ ਰਿਹਾ ਜੋ ਜੀਵ ਪ੍ਰਾਣੀ ਲਈ ਵੱਡੀ ਚਨੌਤੀਆਂ ਸਾਹਮਣੇ ਆ ਰਹੀਆਂ ਹਨ। ਜੇਕਰ ਮਨੁੱਖ ਸ਼ੁਧਤਾ ਵਾਲਾ ਸਾਹ ਲੈਣਾ ਚਾਹੁੰਦਾ ਹੈ ਤਾਂ ਹਰ ਮਨੁੱਖ ਨੂੰ ਬੂਟੇ ਲਗਾ ਕੇ ਹਰ ਥਾਂ ਨੂੰ ਹਰਿਆਵਲੀ ਭਰਿਆ ਬਨਾਉਣਾ ਜ਼ਰੂਰੀ ਹੈ।
ਗੁਰਦੁਆਰਾ ਤੰਬੂ ਸਾਹਿਬ, ਕੋਪਾਲਮੋਚਨ ਛਾਉਣੀ ਬੁੱਢਾ ਦਲ ਨਿਹੰਗ ਸਿੰਘਾਂ ਵਿਖੇ ਵਾਤਾਵਰਣ ਦੇ ਪ੍ਰਥਾਏ ਵੱਖ-ਵੱਖ ਕਿਸਮ ਬੂਟੇ ਜਿਨ੍ਹਾਂ ਵਿੱਚ ਛਾਂਦਾਰ ਅਤੇ ਫੁੱਲਦਾਰ ਲਗਾਏ ਗਏ ਅਤੇ ਉਨ੍ਹਾਂ ਸਾਰੀਆਂ ਬੁੱਢਾ ਦਲ ਦੀ ਛਾਉਣੀਆਂ ਨੂੰ ਆਦੇਸ਼ ਦਿਤਾ ਕਿ ਛਾਂਦਾਰ ਫਲਦਾਰ ਬੂਟੇ ਲਗਾਉਣ। ਇਸ ਮੌਕੇ ਉਨ੍ਹਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰਾਂ ਵੱਲੋਂ ਬਨਾਏ ਜਾ ਰਹੇ ਨਵੇਂ ਮਾਰਗਾਂ ਤੇ ਇੱਕ ਵੀ ਬੂਟਾ ਨਹੀਂ ਲਗਾਇਆ ਗਿਆ ਸਗੋਂ ਬਹੁਮਾਰਗੀ ਸੜਕਾਂ ਬਨਾਉਣ ਲਈ ਪਹਿਲਾਂ ਲੱਗੇ ਛਾਂਦਾਰ, ਫੱਲਦਾਰ ਪੁਰਾਤਨ ਬੂਟੇ ਵੀ ਕੱਟ ਦਿਤੇ ਗਏ ਹਨ, ਕਈ ਕਈ ਮੀਲਾਂ ਤੀਕ ਕੋਈ ਦਰੱਖਤ ਨਜ਼ਰ ਨਹੀਂ ਆਉਂਦਾ, ਜਿਸ ਦੇ ਫੱਲ ਸਰੂਪ ਜੋ ਵਾਤਾਵਰਣ ਪੈਦਾ ਹੋ ਰਿਹਾ ਉਹ ਮਨੁੱਖੀ ਪ੍ਰਾਣੀ ਲਈ ਘਾਤਕ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਵਾਤਾਵਰਣ ਦੀ ਸ਼ੁੱਧਤਾ, ਪਾਣੀ ਦਾ ਘੱਟ ਜਾਣਾ, ਗਰਮੀ ਸਰਦੀ ਦਾ ਬੇਰੋਕ ਵਾਧਾ ਤੇ ਬਿਮਾਰੀਆਂ ਦਾ ਵਧਣਾ ਇਹ ਸਾਰਾ ਕੁੱਝ ਮਨੁੱਖ ਨੇ ਤਰੱਕੀ ਨਾਲ ਜੋੜ ਕੇ ਆਪ ਸਹੇੜਿਆਂ ਹੈ। ਇਸ ਸਮੇਂ ਬਾਬਾ ਜੋਗਾ ਸਿੰਘ ਕਨਾਲਵਾਲੇ, ਬਾਬਾ ਸੁਖਜੀਤ ਸਿੰਘ ਕਨੱਈਆ, ਬਾਬਾ ਗੁਰਮੁਖ ਸਿੰਘ, ਬਾਬਾ ਦਲੇਰ ਸਿੰਘ, ਬਾਬਾ ਗੁਰਸ਼ੇਰ ਸਿੰਘ, ਬਾਬਾ ਹਰਪ੍ਰੀਤ ਸਿੰਘ ਹੈਪੀ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
- Download Babushahi App
-
-