ਪ੍ਰੀਪੇਡ ਮੋਬਾਈਲ ਯੂਜ਼ਰਾਂ ਲਈ ਵੱਡੀ ਰਾਹਤ; ਹੁਣ 30 ਦਿਨਾਂ ਦੇ ਰੀਚਾਰਜ ਪਲਾਨ, ਡਾਟਾ ਤੋਂ ਬਿਨਾਂ ਵੀ ਵਿਕਲਪ
Babushahi Network
ਨਵੀਂ ਦਿੱਲੀ/ਚੰਡੀਗੜ੍ਹ, 27 ਸਤੰਬਰ 2026- ਭਾਰਤ ਦੇ ਪ੍ਰੀਪੇਡ ਮੋਬਾਈਲ ਉਪਭੋਗਤਾਵਾਂ ਲਈ ਰੀਚਾਰਜ ਨੂੰ ਲੈ ਕੇ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ Telecom Consumer Protection (Thirteenth Amendment) Regulations, 2026 ਲਾਗੂ ਕੀਤੇ ਗਏ ਹਨ।
ਇਨ੍ਹਾਂ ਨਵੇਂ ਨਿਯਮਾਂ ਤਹਿਤ ਹੁਣ ਮੋਬਾਈਲ ਕੰਪਨੀਆਂ ਨੂੰ 30 ਦਿਨਾਂ ਦੀ ਮਿਆਦ ਵਾਲੇ ਰੀਚਾਰਜ ਪਲਾਨ ਮੁਹੱਈਆ ਕਰਵਾਉਣੇ ਹੋਣਗੇ। ਇਸ ਨਾਲ ਉਪਭੋਗਤਾਵਾਂ ਨੂੰ ਹਰ ਮਹੀਨੇ ਦੀ ਤਾਰੀਖ ਮੁਤਾਬਕ ਵਾਰ-ਵਾਰ ਰੀਚਾਰਜ ਕਰਵਾਉਣ ਦੀ ਲੋੜ ਘਟੇਗੀ ਅਤੇ ਸਾਲ ਵਿੱਚ 13 ਦੀ ਬਜਾਏ 12 ਰੀਚਾਰਜ ਕਰਨੇ ਪੈ ਸਕਦੇ ਹਨ।
ਇਸ ਤੋਂ ਇਲਾਵਾ, ਜਿਨ੍ਹਾਂ ਗਾਹਕਾਂ ਨੂੰ ਮੋਬਾਈਲ ਡਾਟਾ ਦੀ ਲੋੜ ਨਹੀਂ ਹੈ, ਉਨ੍ਹਾਂ ਲਈ ਸਿਰਫ਼ ਵੌਇਸ ਅਤੇ ਐਸਐਮਐਸ ਆਧਾਰਿਤ ਪਲਾਨ ਵੀ ਉਪਲਬਧ ਹੋਣਗੇ। ਘੱਟ ਬਜਟ ਵਾਲੇ ਉਪਭੋਗਤਾਵਾਂ ਲਈ ਇਹ ਵਿਕਲਪ ਖਾਸ ਤੌਰ ’ਤੇ ਲਾਹੇਵੰਦ ਹੋ ਸਕਦੇ ਹਨ।
ਰਾਘਵ ਚੱਢਾ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਉਪਭੋਗਤਾਵਾਂ ਵੱਲੋਂ ਰੀਚਾਰਜ ਵਿਕਲਪਾਂ ਨੂੰ ਲੈ ਕੇ ਚਿੰਤਾਵਾਂ ਮਿਲੀਆਂ ਸਨ। ਉਨ੍ਹਾਂ ਨੇ 11 ਮਾਰਚ ਨੂੰ ਸੰਸਦ ਵਿੱਚ ਇਹ ਮੁੱਦਾ ਉਠਾਉਂਦਿਆਂ ਵਧੇਰੇ ਚੋਣ ਅਤੇ ਕਿਫਾਇਤੀ ਪਲਾਨਾਂ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਸਰਕਾਰ ਅਤੇ ਟਰਾਈ ਦਾ ਧੰਨਵਾਦ ਕੀਤਾ।
- Download Babushahi App
-
-