ਪੁਰਾਣਾ ਬੱਸ ਸਟੈਡ ਚਲਾਉਣ ਲਈ ਵਿਧਾਇਕ ਕੋਹਲੀ ਨੇ ਵਿਧਾਨ ਸਭਾ ਵਿਚ ਚੁਕਿਆ ਮੁੱਦਾ
- ਨਵੇ ਈ ਬੱਸ ਸਟੈਡ ਦੀ ਥਾਂ ਪੁਰਾਣੇ ਬੱਸ ਸਟੈਡ ਨੂੰ ਚਲਾਕੇ ਉਥੋ ਚਲਾਈਆਂ ਜਾਣ ਬੱਸਾਂ
- ਤਿੰਨ ਤਿੰਨ ਬੱਸ ਸਟੈਡਾਂ ਵਿਚ ਲੋਕ ਬੁਰੀ ਤਰ੍ਹਾਂ ਉਲਝਣਗੇ
ਪਟਿਆਲ, 23 ਅਕਤੂਬਰ 2026-ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਵਿਧਾਨ ਸਭਾ ਵਿਚ ਪੁਰਾਣਾ ਬੱਸ ਸਟੈਡ ਚਲਾਉਣ ਨੂੰ ਲੈ ਕੇਪਟਿਆਲਵੀਆਂ ਦੀ ਇਸ ਵੱਡੀ ਮੰਗ ਨੂੰ ਪੂਰੇ ਠੋਸ ਤੇ ਮਜਬੂਤ ਤਰੀਕੇ ਨਾਲ ਚੁਕਿਆ ਹੈ। ਅਜੀਤਪਾਲ ਕੋਹਲੀ ਨੇ ਵਿਧਾਨ ਸਭਾ ਦੇ ਸਪੀਕਰ ਦੇ ਰਾਹੀ ਪੰਜਾਬ ਦੇ ਮੁਖ ਮੰਤਰੀ ਤੇ ਲੋਕਲ ਬਾਡੀ ਮੰਤਰੀ ਨੂੱ ਬੇਨਤੀ ਕੀਤੀ ਹੈ ਕਿ ਪਟਿਆਲਾ ਸ਼ਹਿਰ ਤੇ ਲੋਕਾਂ ਦੀ ਬਿਹਤਰੀ ਲਈ ਸ਼ਹਿਰ ਵਿਚਲੇ ਪੁਰਾਣੇ ਬੱਸ ਸਟੈਡ ਨੂੰ ਚਲਾਇਆ ਜਾਵੇ।
ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਕਿ ਸਾਡੀ ਸਰਕਾਰ ਨੇ ਨਵਾਂ ਬੱਸ ਸਟੈਡ ਬਹੁਤ ਸ਼ਾਨਦਾਰ ਤਰੀਕੇ ਨਾਲ ਚਲਾ ਦਿਤਾ। ਹੁਣ 50 ਈ ਬੱਸਾਂ ਚਲਣੀਆਂ ਹਨ, ਜਿਨਾ ਦੇ ਬੱਸ ਸਟੈਡ ਨੂੰ ਇਕ ਹੋਰ ਨਵੀ ਥਾਂ ਤੇ ਬਣਾਇਆ ਜਾ ਰਿਹਾ ਹੈ। ਇਸ ਤਰ੍ਹਾ ਪਟਿਆਲਾ ਵਿਚ ਇਕ ਤੀਸਰਾ ਬੱਸ ਸਟੈਡ ਬਣ ਜਾਵੇਗਾ, ਜਿਸ ਨਾਲ ਲੋਕਾਂ ਦੀ ਹੋਰ ਜਿਆਦਾ ਖੱਜਲ ਖੁਆਰੀ ਵਧੇਗੀ।
ਅਜੀਤਪਾਲ ਕੋਹਲੀ ਨੇ ਕਿਹਾ ਕਿ ਪੁਰਾਣਾ ਬੱਸ ਸਟੈਡ ਸ਼ਹਿਰ ਦੇ ਵਿਚਕਾਰ ਸੀ। ਇਥੇ ਛੋਟੀਆਂ ਈ ਬੱਸਾਂ ਚਲਾਈਆਂ ਜਾ ਸਕਦੀਆਂ ਹਨ, ਜਿਹੜੀਆਂ ਸ਼ਹਿਰ ਦੇ ਆਲੇ ਦੁਆਲੇ ਘੁੰਮਣਗੀਅਾ। ਉਨਾ ਵਿਧਾਨ ਸਭਾ ਵਿਚ ਮੁਦਾ ਚੁਕਦਿਆਂ ਮੁਖ ਮੰਤਰੀ ਤੇ ਲੋਕਲ ਬਾਡੀ ਨੂੰ ਅਪੀਲ ਕੀਤੀ ਕਿ ਤੀਸਰੇ ਬੱਸ ਸਟੈਡ ਵਾਲੀ ਥਾਂ ਦਾ ਕੰਮ ਬੰਦ ਕਰਕੇ ਇਸਨੂੰ ਪਟਿਆਲਾ ਦੇ ਪੁਰਾਣੇ ਬੰਸ ਸਟੈਡ ਵਿਚ ਸੁਰੂ ਕੀਤਾ ਜਾਵੇ। ਇਥੇ ਹੀ ਸਾਰੀਆਂ ਈ ਬੱਸਾਂ ਚਲਣ। ਇਥੇ ਹੀ ਰਾਤ ਸਮੇ ਆਕੇ ਰੁਕਣ ਇਸ ਨਾਲ ਹਜਾਰਾਂ ਪਟਿਆਲਵੀਆਂ ਨੂੰ ਫਾਇਦਾ ਹੋਵੇਗਾ। ਵਿਧਾਨ ਸਭਾ ਦੇ ਸਪੀਕਰ ਨੇ ਅਜੀਤਪਾਲ ਸਿੰਘ ਕੋਹਲੀ ਦੀ ਗੱਲ ਨੂੰ ਸੁਣਦਿਆਂ ਲੋਕਲ ਬਾਡੀ ਮੰਤਰੀ ਨੂੰ ਆਖਿਆ ਹੈ ਕਿ ਇਹ ਲੋਕਾਂ ਦਾ ਵੱਡਾ ਮੁੱਦਾ ਹੈ। ਇਸ ਉਪਰ ਤੁਰੰਤ ਗੌਰ ਕੀਤਾ ਜਾਵੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ।
- Download Babushahi App
-
-