ਨਵੇਂ ਬਦਲਾਅ, ਸੁਖਾਲਾ ਜੀਵਨ ਅਤੇ ਮਜ਼ਬੂਤ ਭਵਿੱਖ!
1 ਅਕਤੂਬਰ ਤੋਂ ਨਿਊਜ਼ੀਲੈਂਡ ਵਿਚ ਲਾਗੂ ਹੋਣਗੇ ਵੱਡੇ ਸਰਕਾਰੀ ਬਦਲਾਅ, ਜਾਣੋ ਆਮ ਲੋਕਾਂ ’ਤੇ ਕੀ ਪਵੇਗਾ ਅਸਰ
-ਸਿਹਤ ਸੰਭਾਲ, ਬਾਲ ਸੁਰੱਖਿਆ ਅਤੇ ਵੀਜ਼ਾ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਲਏ ਗਏ ਨਵੇਂ ਫੈਸਲੇ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 01 ਅਕਤੂਬਰ 2026:-ਨਿਊਜ਼ੀਲੈਂਡ ਸਰਕਾਰ ਵਲੋਂ ਅਕਤੂਬਰ ਮਹੀਨੇ ਵਿਚ ਆਮ ਜਨਤਾ ਅਤੇ ਸਰਕਾਰੀ ਅਦਾਰਿਆਂ ਲਈ ਕਈ ਨਵੇਂ ਨਿਯਮ ਸ਼ੁਰੂ ਹੋ ਰਹੇ ਹਨ। ਇਨ੍ਹਾਂ ਸਾਰੇ ਫੈਸਲਿਆਂ ਦਾ ਮਕਸਦ ਦੇਸ਼ ਦੇ ਪ੍ਰਬੰਧ ਨੂੰ ਜ਼ਿਆਦਾ ਸੁਖਾਲਾ, ਸੁਰੱਖਿਅਤ ਅਤੇ ਆਧੁਨਿਕ ਬਣਾਉਣਾ ਹੈ।
1 ਅਕਤੂਬਰ ਤੋਂ ਦਵਾਈਆਂ ਦੇ ਨਿਯਮਾਂ ਵਿਚ ਆਧੁਨਿਕੀਕਰਨ:
ਸਿਹਤ ਮੰਤਰਾਲੇ ਦੀ ਆਧਿਕਾਰਿਕ ਜਾਣਕਾਰੀ ਮੁਤਾਬਕ 1 ਅਕਤੂਬਰ ਤੋਂ ਕੰਟਰੋਲਡ ਦਵਾਈਆਂ ਦੇ ਨਿਯਮਾਂ ਵਿਚ ਵੱਡੇ ਸੁਧਾਰ ਲਾਗੂ ਕੀਤੇ ਜਾ ਰਹੇ ਹਨ।
ਈ-ਰਜਿਸਟਰ/ਡਿਜੀਟਲ ਸਿਸਟਮ: 1977 ਦੇ ਪੁਰਾਣੇ ਨਿਯਮਾਂ ਵਿਚ ਸੁਧਾਰ ਕਰਕੇ ਕੰਟਰੋਲਡ ਦਵਾਈਆਂ ਦੇ ਸਟੌਕ ਰਿਕਾਰਡ ਨੂੰ ਕਾਗਜ਼ੀ ਰਜਿਸਟਰਾਂ (2ound paper registers) ਦੀ ਥਾਂ ਡਿਜੀਟਲ/ਇਲੈਕਟਰੌਨਿਕ ਤਰੀਕੇ ਨਾਲ ਰੱਖਣ ਦੀ ਕਾਨੂੰਨੀ ਮੰਜ਼ੂਰੀ ਦਿੱਤੀ ਗਈ ਹੈ।
ਓਪੀਓਇਡ ਇਲਾਜ (Opioid Substitution “reatment - OS“): ਅਧਿਕਾਰਤ ਡਾਕਟਰਾਂ ਵਲੋਂ ਦਿੱਤੀਆਂ ਜਾਣ ਵਾਲੀਆਂ OS“ ਪਰਚੀਆਂ (prescriptions) ਦੀ ਮਿਆਦ ਨੂੰ 7 ਦਿਨਾਂ ਤੋਂ ਵਧਾ ਕੇ 28 ਦਿਨ ਕੀਤਾ ਗਿਆ ਹੈ।
ਸਟੌਕ ਚੈੱਕ: ਸਾਲ ਵਿਚ ਨਿਸ਼ਚਿਤ ਮਿਤੀਆਂ (30 ਜੂਨ ਅਤੇ 31 ਦਸੰਬਰ) ’ਤੇ ਸਟੌਕਟੇਕ ਕਰਨ ਦੀ ਸ਼ਰਤ ਹਟਾ ਕੇ ਹਰ 6 ਮਹੀਨਿਆਂ ਵਿਚ ਅਨੁਕੂਲ ਸਮੇਂ ’ਤੇ ਕਰਨ ਦੀ ਛੋਟ ਦਿੱਤੀ ਗਈ ਹੈ।
ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿਚ ਬਦਲਾਅ:
ਇਮੀਗ੍ਰੇਸ਼ਨ ਨਿਊਜ਼ੀਲੈਂਡ ਅਨੁਸਾਰ 1 ਅਕਤੂਬਰ ਤੋਂ ਵਿਜ਼ਿਟਰ ਅਤੇ ਟਰਾਂਜ਼ਿਟ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਲਈ ਕਾਗਜ਼ੀ ਅਰਜ਼ੀਆਂ ਦੀ ਬਜਾਏ ਨਵੇਂ ਆਨਲਾਈਨ ਇਮੀਗ੍ਰੇਸ਼ਨ ਸਿਸਟਮ ਰਾਹੀਂ ਹੀ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਇਸ ਨਾਲ ਵੀਜ਼ਾ ਪ੍ਰਕਿਰਿਆ ਵਿਚ ਤੇਜ਼ੀ ਅਤੇ ਪਾਰਦਰਸ਼ਤਾ ਆਵੇਗੀ।
ਬੱਚਿਆਂ ਦੀ ਸੁਰੱਖਿਆ ਲਈ ਨਵੇਂ ਅਤੇ ਸਖ਼ਤ ਨਿਯਮ:
ਸਿੱਖਿਆ ਮੰਤਰਾਲੇ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ 24 ਅਕਤੂਬਰ ਤੋਂ ਬੱਚਿਆਂ ਨਾਲ ਕੰਮ ਕਰਨ ਵਾਲੇ ਮੁੱਖ ਵਰਕਰਾਂ ਲਈ ਸੁਰੱਖਿਆ ਦੀ ਜਾਂਚ ਦੇ ਨਿਯਮ ਹੋਰ ਸਖ਼ਤ ਕੀਤੇ ਜਾ ਰਹੇ ਹਨ। ਹੁਣ ਨਿਊਜ਼ੀਲੈਂਡ ਦੇ ਨਾਲ-ਨਾਲ ਬਾਹਰਲੇ ਦੇਸ਼ਾਂ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਵੀ ਕੀਤੀ ਜਾਵੇਗੀ, ਤਾਂ ਜੋ ਸਕੂਲਾਂ ਅਤੇ ਦੇਖਭਾਲ ਕੇਂਦਰਾਂ ਵਿਚ ਬੱਚਿਆਂ ਦੀ ਸੁਰੱਖਿਆ ਪੂਰੀ ਤਰ੍ਹਾਂ ਯਕੀਨੀ ਬਣਾਈ ਜਾ ਸਕੇ।
ਵਾਤਾਵਰਣ ਅਤੇ ਯੋਜਨਾਬੰਦੀ ਵਿਚ ਸੁਧਾਰ:
ਰਿਸੋਰਸ ਮੈਨੇਜਮੈਂਟ ਐਕਟ ਦੇ ਅਧੀਨ 8 ਅਕਤੂਬਰ ਤੋਂ ਰਾਸ਼ਟਰੀ ਦਿਸ਼ਾ-ਨਿਰਦੇਸ਼ਾਂ ਦੇ ਨਵੇਂ ਸੁਧਾਰ ਲਾਗੂ ਹੋ ਰਹੇ ਹਨ। ਇਹ ਫੈਸਲਾ ਕੌਂਸਲਾਂ ਲਈ ਬਿਜਲੀ ਅਤੇ ਦੂਰਸੰਚਾਰ ਨਾਲ ਜੁੜੇ ਵਿਕਾਸ ਕਾਰਜਾਂ ਦੀ ਯੋਜਨਾਬੰਦੀ ਨੂੰ ਆਸਾਨ ਅਤੇ ਤੇਜ਼ ਬਣਾਏਗਾ।
ਟਰਾਂਸਪੋਰਟ ਮੰਤਰਾਲੇ ਦੇ ਲੈਂਡ ਟਰਾਂਸਪੋਰਟ ਰੂਲਜ਼ ਰਿਫਾਰਮ ਪ੍ਰੋਗਰਾਮ:
1. ਓਵਰਟੇਕਿੰਗ ਵੇਲੇ 1.5 ਮੀਟਰ ਦੀ ਦੂਰੀ: ਸਾਈਕਲ ਸਵਾਰਾਂ, ਘੋੜ-ਸਵਾਰਾਂ ਅਤੇ ਹੋਰ ਸੜਕ ਵਰਤੋਂਕਾਰਾਂ ਨੂੰ ਲੰਘਣ (ਓਵਰਟੇਕ ਕਰਨ) ਵੇਲੇ ਗੱਡੀ ਚਾਲਕਾਂ ਲਈ ਘੱਟੋ-ਘੱਟ 1.5 ਮੀਟਰ ਦਾ ਫਾਸਲਾ ਛੱਡਣਾ ਲਾਜ਼ਮੀ ਹੋਵੇਗਾ.
2. ਫੁੱਟਪਾਥ ’ਤੇ ਸਾਈਕਲ ਚਲਾਉਣ ਦੀ ਛੋਟ: 12 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਫੁੱਟਪਾਥ ’ਤੇ ਸਾਈਕਲ ਚਲਾਉਣ ਦੀ ਕਾਨੂੰਨੀ ਇਜਾਜ਼ਤ ਹੋਵੇਗੀ. ਇਸ ਦੇ ਨਾਲ ਹੀ ਉਨ੍ਹਾਂ ਦੀ ਸੁਰੱਖਿਆ ਲਈ ਉਨ੍ਹਾਂ ਦੇ ਮਾਪੇ, ਦੇਖਭਾਲ ਕਰਨ ਵਾਲੇ ਜਾਂ ਵੱਡੇ ਭੈਣ-ਭਰਾ ਵੀ ਉਨ੍ਹਾਂ ਦੇ ਨਾਲ ਫੁੱਟਪਾਥ ’ਤੇ ਸਾਈਕਲ ਚਲਾ ਸਕਣਗੇ.
3. ਈ-ਸਕੂਟਰਾਂ ਲਈ ਸਾਈਕਲ ਲੇਨ: ਈ-ਸਕੂਟਰ (5-scooters) ਵਰਤਣ ਵਾਲਿਆਂ ਨੂੰ ਹੁਣ ਆਧਿਕਾਰਿਕ ਤੌਰ ’ਤੇ ਸਾਈਕਲ ਲੇਨਾਂ (3ycle Lanes) ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲੇਗੀ.
4. ਬੱਸਾਂ ਨੂੰ ਰਸਤਾ ਦੇਣ ਦਾ ਨਵਾਂ ਨਿਯਮ: 60 ਕਿਲੋਮੀਟਰ ਪ੍ਰਤੀ ਘੰਟਾ ਜਾਂ ਇਸ ਤੋਂ ਘੱਟ ਸਪੀਡ ਵਾਲੀਆਂ ਸੜਕਾਂ ’ਤੇ ਜਦੋਂ ਬੱਸਾਂ ਬੱਸ ਸਟਾਪ ਤੋਂ ਬਾਹਰ ਨਿਕਲ ਰਹੀਆਂ ਹੋਣਗੀਆਂ, ਤਾਂ ਹੋਰ ਵਾਹਨ ਚਾਲਕਾਂ ਲਈ ਬੱਸਾਂ ਨੂੰ ਪਹਿਲਾਂ ਰਸਤਾ (7ive Way) ਦੇਣਾ ਜ਼ਰੂਰੀ ਹੋਵੇਗਾ.
ਇਨ੍ਹਾਂ ਬਦਲਾਆਂ ਦਾ ਮੁੱਖ ਮਕਸਦ ਸੜਕਾਂ ’ਤੇ ਆਵਾਜਾਈ ਨੂੰ ਹੋਰ ਸੁਰੱਖਿਅਤ ਅਤੇ ਸੁਖਾਲਾ ਬਣਾਉਣਾ ਹੈ।
- Download Babushahi App
-
-