ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਪਿੰਡ ਕੋਟ ਸੰਤੋਖ ਰਾਏ ਦੇ ਲੋਕ
ਛੇ ਮਹੀਨਿਆਂ ਤੋਂ ਘਰਾਂ ਦੇ ਬਾਹਰ ਖੜਾ ਗੰਦਾ ਪਾਣੀ , ਨਹੀਂ ਹੋ ਰਹੀ ਨਿਕਾਸੀ ,ਧਰਤੀ ਹੇਠਲਾ ਪਾਣੀ ਵੀ ਹੋ ਗਿਆ ਦੂਸ਼ਿਤ
ਰਿਪੋਰਟਰ _ਰੋਹਿਤ ਗੁਪਤਾ
ਗੁਰਦਾਸਪੁਰ
ਐਂਕਰ.. ਦੇਸ਼ ਨੂੰ ਆਜ਼ਾਦ ਹੋਏ 75ਸਾਲ ਹੋ ਗਏ ਹਨ ਪਰ ਧਾਰੀਵਾਲ ਦੇ ਪਿੰਡ ਕੋਟ ਸੰਤੋਖ ਰਾਏ ਵਿੱਚ ਪਿਛਲੇ ਲੰਮੇ ਸਮੇਂ ਤੋਂ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਛੱਪੜ ਓਵਰਫਲੋ ਹੋਣ ਕਾਰਨ ਗੰਦਾ ਪਾਣੀ ਗਲੀਆਂ ਅਤੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ। ਉਨ੍ਹਾਂ ਰੋਸ ਜਤਾਇਆ ਕਿ ਗੰਦੇ ਪਾਣੀ ਦੀ ਬਦਬੂ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਅਤੇ ਰਾਹਗੀਰਾਂ, ਖਾਸ ਕਰਕੇ ਸਕੂਲੀ ਬੱਚਿਆਂ ਦਾ ਲੰਘਣਾ ਮੁਸ਼ਕਿਲ ਹੋ ਗਿਆ ਹੈ।ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਵਾਰ-ਵਾਰ ਗੁਹਾਰ ਲਗਾਉਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਸ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਮੰਗ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਤੁਰੰਤ ਪਾਈਪਲਾਈਨ ਪਾਈ ਜਾਵੇ ਤਾਂ ਜੋ ਪਿੰਡ ਨੂੰ ਇਸ ਮੁਸੀਬਤ ਤੋਂ ਨਿਜਾਤ ਮਿਲ ਸਕੇ।
ਇਸ ਸਬੰਧੀ ਜਦੋ ਸਰਪੰਚ ਦੇ ਪਤੀ ਅਮਰਜੀਤ ਸਿੰਘ ਨਾਲ਼ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੰਚਾਇਤ ਦਾ ਪੱਖ ਰੱਖਦਿਆਂ ਕਿਹਾ ਕਿ ਇਹ ਸਾਰਾ ਮਸਲਾ ਮੇਰੇ ਧਿਆਨ ਹੈ। ਉਹਨਾਂ ਦੱਸਿਆ ਕਿ ਬੀ.ਡੀ.ਪੀ.ਓ. (BDPO) ਅਤੇ ਪੀ.ਡਬਲਯੂ.ਡੀ. (PWD) ਵਿਭਾਗ ਨੂੰ ਲਿਖਤੀ ਤੌਰ 'ਤੇ ਸੂਚਿਤ ਕੀਤਾ ਜਾ ਚੁੱਕਾ ਹੈ।ਪਾਣੀ ਨੂੰ ਡਰੇਨ ਤੱਕ ਪਹੁੰਚਾਉਣ ਲਈ ਅੰਡਰਗਰਾਊਂਡ ਪਾਈਪਲਾਈਨ ਵਿਛਾਉਣ ਲਈ ਲਗਭਗ 20 ਲੱਖ ਰੁਪਏ ਦੀ ਵੱਡੀ ਗ੍ਰਾਂਟ ਦੀ ਲੋੜ ਹੈ, ਜਿਸ ਲਈ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ ਹੈ।ਕਣਕ ਦੀ ਖੜ੍ਹੀ ਫਸਲ ਕਾਰਨ ਅਜੇ ਪਾਣੀ ਕੱਢਣਾ ਮੁਸ਼ਕਿਲ ਹੈ ਪਰ ਵਾਅਦਾ ਕੀਤਾ ਕਿ ਫਸਲ ਦੀ ਕਟਾਈ ਤੋਂ ਤੁਰੰਤ ਬਾਅਦ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
Click to Follow Babushahi Facebook page →