ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ NEET-JEE ਪੇਰੈਂਟ ਓਰੀਐਂਟੇਸ਼ਨ ਆਯੋਜਿਤ
ਬਾਬਾ ਬਕਾਲਾ, 28 ਮਾਰਚ (ਬਲਰਾਜ ਸਿੰਘ ਰਾਜਾ)— ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਬਾਬਾ ਬਕਾਲਾ ਵਿਖੇ ਅੱਜ NEET ਅਤੇ JEE ਸੰਬੰਧੀ ਪੇਰੈਂਟ ਓਰੀਐਂਟੇਸ਼ਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਦੌਰਾਨ ਪੇਰੈਂਟਸ ਨੂੰ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਤਿਆਰੀ ਅਤੇ ਉਨ੍ਹਾਂ ਦੇ ਭਵਿੱਖ ‘ਤੇ ਪੈਣ ਵਾਲੇ ਪ੍ਰਭਾਵ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਦਾਨ ਕੀਤੀ ਗਈ।
ਇਸ ਮੌਕੇ ‘ਤੇ ਮੁੱਖ ਮਹਿਮਾਨ ਵਜੋਂ ਸ਼੍ਰੀ ਵਿਸ਼ਾਂਤ ਕੌਸ਼ਿਕ (Senior AEM & Career Mentor), ਸ਼੍ਰੀ ਸੋਨੂ ਸ਼ੋਇਰਨ (AEM), ਸ਼੍ਰੀ ਮਨਾਵ ਸਰੀਨ (Director – Customer Success) ਅਤੇ ਸ਼੍ਰੀ ਅਮੀਤ ਚੌਹਾਨ (Senior Academic Advisor) ਹਾਜ਼ਰ ਰਹੇ। ਇਨ੍ਹਾਂ ਨੇ ਪੇਰੈਂਟਸ ਨੂੰ NEET ਅਤੇ JEE ਦੀ ਤਿਆਰੀ ਦੇ ਪੂਰੇ ਸਿਸਟਮ ਬਾਰੇ ਜਾਣੂ ਕਰਵਾਇਆ ਅਤੇ ਬੱਚਿਆਂ ਦੇ ਕਰੀਅਰ ਨਿਰਮਾਣ ਵਿੱਚ ਇਸ ਦੀ ਮਹੱਤਤਾ ‘ਤੇ ਚਾਨਣ ਪਾਇਆ। ਇਸ ਤੋਂ ਇਲਾਵਾ, ਲੀਡ ਸਿਸਟਮ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਮੌਕੇ ‘ਤੇ ਸਕੂਲ ਦੀ ਮਾਨਯੋਗ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹਰਵਿੰਦਰ ਕੌਰ ਜੀ ਨੇ ਵੀ ਆਪਣੇ ਪ੍ਰੇਰਣਾਦਾਇਕ ਵਿਚਾਰਾਂ ਰਾਹੀਂ ਬੱਚਿਆਂ ਅਤੇ ਮਾਪਿਆਂ ਨੂੰ ਉਤਸ਼ਾਹਿਤ ਕੀਤਾ ਅਤੇ ਉਨ੍ਹਾਂ ਨੂੰ ਉੱਚੇ ਲਕਸ਼ ਨਿਰਧਾਰਿਤ ਕਰਕੇ ਮਿਹਨਤ ਨਾਲ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਵਿੱਚ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਕੁਲਬੀਰ ਸਿੰਘ ਮਾਨ ਜੀ, ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹਰਵਿੰਦਰ ਕੌਰ ਜੀ ਸਮੇਤ ਸਮੂਹ ਸਟਾਫ ਅਤੇ ਵੱਡੀ ਗਿਣਤੀ ਵਿੱਚ ਪੇਰੈਂਟਸ ਅਤੇ ਵਿਦਿਆਰਥੀ ਹਾਜ਼ਰ ਸਨ।
ਇਸ ਤੋਂ ਇਲਾਵਾ, ਦਸ਼ਮੇਸ਼ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਕੁਲਬੀਰ ਸਿੰਘ ਮਾਨ ਜੀ, ਪ੍ਰਿੰਸੀਪਲ ਮੈਡਮ ਸ਼੍ਰੀਮਤੀ ਹਰਵਿੰਦਰ ਕੌਰ ਜੀ ਅਤੇ ਸਮੂਹ ਸਟਾਫ ਦਾ ਇਹ ਸਾਂਝਾ ਸੁਪਨਾ ਹੈ ਕਿ ਵਿਦਿਆਰਥੀ ਉੱਚ-ਗੁਣਵੱਤਾ ਦੀ ਸਿੱਖਿਆ ਪ੍ਰਾਪਤ ਕਰਕੇ ਭਵਿੱਖ ਵਿੱਚ ਉੱਚੀਆਂ ਪਦਵੀਆਂ ਹਾਸਲ ਕਰਨ। ਉਹ ਵਿਦੇਸ਼ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ NEET, IIT ਅਤੇ UPSC ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਸਫਲਤਾਪੂਰਵਕ ਪਾਸ ਕਰਕੇ ਆਪਣੇ ਮਾਤਾ-ਪਿਤਾ ਅਤੇ ਸਕੂਲ ਦਾ ਨਾਮ ਰੌਸ਼ਨ ਕਰਨ।
ਸਕੂਲ ਪ੍ਰਬੰਧਨ ਵੱਲੋਂ ਇਹ ਵੀ ਅਪੀਲ ਕੀਤੀ ਗਈ ਕਿ ਦਸ਼ਮੇਸ਼ ਸਕੂਲ ਦੇ ਵਿਦਿਆਰਥੀਆਂ ਤੋਂ ਇਲਾਵਾ ਬਾਹਰਲੇ ਬੱਚਿਆਂ ਅਤੇ ਮਾਪਿਆਂ ਵੀ ਇਸ ਸਕੂਲ ਵਿੱਚ ਮਿਲ ਰਹੀਆਂ ਅਧੁਨਿਕ ਸਿੱਖਿਆ ਸੁਵਿਧਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਦਸ਼ਮੇਸ਼ ਸਕੂਲ ਵਿੱਚ ਦਾਖਲੇ ਕਰਵਾਉਣ।
ਦਸ਼ਮੇਸ਼ ਸਕੂਲ ਆਪਣੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਲਗਾਤਾਰ ਉਚਿਤ ਕਦਮ ਚੁੱਕ ਰਿਹਾ ਹੈ ਅਤੇ ਉਮੀਦ ਕਰਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਯਤਨ ਵੱਡੀ ਸਫਲਤਾ ਵਿੱਚ ਬਦਲਣਗੇ।
ਇਸ ਤੋਂ ਇਲਾਵਾ, ਸਕੂਲ ਵੱਲੋਂ ਆਧੁਨਿਕ ਯੁੱਗ ਦੀਆਂ ਲੋੜਾਂ ਅਨੁਸਾਰ ਨਵੀਆਂ ਤਕਨੀਕਾਂ ਨੂੰ ਵੀ ਅਪਣਾਇਆ ਜਾ ਰਿਹਾ ਹੈ, ਜਿਵੇਂ ਕਿ ਐਡਵਾਂਸ ਕੰਪਿਊਟਰ ਸਿਸਟਮ, ਰੋਬੋਟਿਕਸ ਲੈਬਜ਼ ਅਤੇ ਹੋਰ ਤਕਨਾਲੋਜੀ-ਆਧਾਰਿਤ ਸੁਵਿਧਾਵਾਂ, ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਹੋਰ ਵੀ ਉਜੱਜਲ ਬਣ ਸਕੇ।
ਅੰਤ ਵਿੱਚ, ਸਕੂਲ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ
Click to Follow Babushahi Facebook page →