ਤਰਕਸ਼ੀਲ ਸੁਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਵੱਲੋਂ 27 ਅਗਸਤ ਪੰਜਾਬ ਬੰਦ ਦਾ ਸਮਰਥਨ
ਅਸ਼ੋਕ ਵਰਮਾ
ਬਠਿੰਡਾ, 24 ਅਗਸਤ 2026 :ਤਰਕਸ਼ੀਲ ਸੁਸਾਇਟੀ ਅਤੇ ਜਮਹੂਰੀ ਅਧਿਕਾਰ ਸਭਾ ਦੀ ਆਗੂਆਂ ਗਗਨ ਰਾਮਪੁਰਾ ਅਤੇ ਅਵਤਾਰ ਸਿੰਘ ਨੇ ਪ੍ਰੈਸ ਨੂੰ ਜਾਰੀ ਆਪਣੇ ਬਿਆਨਾਂ ਵਿੱਚ 27 ਅਗਸਤ ਦੇ ਪੰਜਾਬ ਬੰਦ ਦਾ ਪੂਰਨ ਸਮਰਥਨ ਅਤੇ 27 ਦੀ ਪ੍ਰਦਰਸ਼ਨ ਵਿੱਚ ਭਾਗ ਲੈਣ ਦਾ ਫੈਸਲਾ ਕੀਤਾ ਹੈ । ਸਰਕਾਰ ’ਤੇ ਵਧ ਰਿਹਾ ਕਰਜ਼ਾ ਕਾਰਪੋਰੇਟ ਪੱਖੀ ਨੀਤੀਆਂ ਅਤੇ ਲੋਕਾਂ ਦੇ ਹਿੱਤਾਂ ਦੀ ਅਣਦੇਖੀ ਦਾ ਨਤੀਜਾ ਹੈ। ਉਹਨਾਂ ਦੱਸਿਆ ਕਿ 17-07-2020 ਦੇ ਪੱਤਰ ਰਾਹੀਂ ਤਨਖ਼ਾਹਾਂ ਵਿੱਚ ਕੀਤੀ ਗਈ ਭਾਰੀ ਕਟੌਤੀ ਨੇ ਮੁਲਾਜ਼ਮਾਂ ਲਈ ਸਧਾਰਨ ਜੀਵਨ ਜਿਊਣਾ ਵੀ ਮੁਸ਼ਕਲ ਬਣਾ ਦਿੱਤਾ ਹੈ। ਇਹ ਕਾਰਵਾਈ ਨੋਟੀਫਾਈ ਕੀਤੇ ਤਨਖ਼ਾਹ ਸਕੇਲਾਂ ਦੇ ਵਿਰੁੱਧ ਵੀ ਹੈ। ਅਦਾਲਤੀ ਫ਼ੈਸਲਿਆਂ ਅਨੁਸਾਰ ਪੁਰਾਣੇ ਨੋਟੀਫਿਕੇਸ਼ਨ ਦੀਆਂ ਸ਼ਰਤਾਂ ਨੂੰ ਸਿਰਫ਼ ਨਵੇਂ ਨੋਟੀਫਿਕੇਸ਼ਨ ਰਾਹੀਂ ਹੀ ਬਦਲਿਆ ਜਾ ਸਕਦਾ ਹੈ। ਇਸ ਲਈ 17-7- 20 ਦਾ ਪੱਤਰ ਨਾ ਸਿਰਫ ਮੁਲਾਜ਼ਮ ਵਿਰੋਧੀ ਹੈ ਬਲਕਿ ਗੈਰ ਕਾਨੂੰਨੀ ਵੀ ਹੈ । ਸਰਕਾਰ ਮੁਲਾਜ਼ਮਾ ਦਾ ਬਣਦਾ ਮਹਿੰਗਾਈ ਪੱਤਾ ਨਾ ਜਾਰੀ ਕਰਕੇ ਅਦਾਲਤ ਦੀ ਵੀ ਸ਼ਰੇਆਮ ਤੋਹੀਨ ਕਰ ਰਹੀ ਹੈ ।
- Download Babushahi App
-
-