ਤਪਾ ਮੰਡੀ ਦੇ ਬਾਜ਼ਾਰ ਕੀਤੇ ਗਏ ਬੰਦ; ਪਲਾਟ ਨੂੰ ਲੈ ਕੇ ਤਪਾ ਪੁਲਿਸ ਵੱਲੋਂ ਦਰਜ ਕੀਤੇ ਮੁਕਦਮੇ ਨੂੰ ਰੱਦ ਕਰਾਉਣ ਦੀ ਕੀਤੀ ਜਾ ਰਹੀ ਹੈ ਮੰਗ
ਪਲਾਟ ਦਾ 2 ਧਿਰਾਂ ਵਿੱਚ ਚੱਲ ਰਿਹਾ ਹੈ ਵਿਵਾਦ- ਸਾਬਕਾ ਵਿਧਾਇਕ ਨਿਰਮਲ ਸਿੰਘ ਧੋਲਾ,ਨਗਰ ਕੌਂਸਲ ਤਪਾ ਦੇ ਸਾਬਕਾ ਪ੍ਰਧਾਨ ਅਤੇ ਕਈ ਕੌਂਸਲਰਾਂ ਸਮੇਤ ਸ਼ਹਿਰੀਆਂ ਨੇ ਬਾਜ਼ਾਰਾਂ ਵਿੱਚ ਕੀਤਾ ਰੋਸ ਪ੍ਰਦਰਸ਼ਨ
ਤਪਾ ਮੰਡੀ ਦੇ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਹੇਠਾਂ ਡਿੱਗੇ ਸ਼ਟਰ- ਐਸਐਸਪੀ ਬਰਨਾਲਾ ਵੱਲੋ ਮਾਮਲੇ ਦੀ ਜਾਂਚ ਭਰੋਸੇ ਤੋਂ ਬਾਅਦ ਬਣੀ ਸਹਿਮਤੀ
ਕਮਲਜੀਤ ਸਿੰਘ ਸੰਧੂ
ਬਰਨਾਲਾ, 25 ਜੂਨ 2026-
ਬਰਨਾਲਾ ਦੀ ਸਬ-ਡਵੀਜ਼ਨ ਤਪਾ ਮੰਡੀ ਵਿੱਚ ਅੱਜ ਕਈ ਵਿਅਕਤੀਆਂ ਨੇ ਇਕੱਠੇ ਹੋਕੇ ਤਪਾ ਮੰਡੀ ਸ਼ਹਿਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਨੂੰ ਬੰਦ ਕਰਵਾਇਆ ਗਿਆ। ਇਸ ਮੌਕੇ ਸ਼ਹਿਰੀਆਂ ਵੱਲੋਂ ਅਗਰਵਾਲ ਧਰਮਸ਼ਾਲਾ ਤਪਾ ਮੰਡੀ ਵਿੱਚ ਵਿਸ਼ੇਸ਼ ਤੌਰ ਤੇ ਮੀਟਿੰਗ ਕੀਤੀ ਗਈ ਜਿੱਤ ਤੋਂ ਬਾਅਦ ਇਕੱਠੇ ਹੋਕੇ ਤਪਾ ਸ਼ਹਿਰ ਦੇ ਬਾਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਉੱਥੇ ਸ਼ਹਿਰ ਅੰਦਰ ਬਾਜ਼ਾਰ ਦੀਆਂ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ।
ਤੇ ਇਕੱਠੇ ਲੋਕਾਂ ਨੇ ਲੋਡ ਸਪੀਕਰ ਰਾਹੀਂ ਜਿੱਥੇ ਬਾਜ਼ਾਰਾਂ ਵਿੱਚ ਰੋਜ਼ ਪ੍ਰਦਰਸ਼ਨ ਕੀਤਾ ਉੱਥੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕੀਤਾ ਵੀ ਕੀਤਾ।
ਇਸ ਮੌਕੇ ਨਗਰ ਕੌਂਸਲ ਤਪਾ ਮੰਡੀ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਤਪਾ ਪੁਲਿਸ ਨੇ ਇੱਕ ਪਲਾਟ ਮਾਮਲੇ ਵਿੱਚ ਝੂਠਾ ਮੁਕਦਮਾ ਦਰਜ ਕੀਤਾ ਗਿਆ ਹੈ। ਪਲਾਟ ਦੇ ਸਾਰੇ ਕਾਗਜਾਤ ਸਹੀ ਹਨ ਪਰ ਧੱਕੇਸ਼ਾਹੀ ਕਾਰਨ ਕੁਛ ਵਿਅਕਤੀਆਂ ਦੇ ਨਾਮ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਨੂੰ ਰੱਦ ਕਰਾਉਣ ਲਈ ਅੱਜ ਸ਼ਹਿਰੀਆਂ ਦੇ ਸਹਿਯੋਗ ਨਾਲ ਤਪਾ ਮੰਡੀ ਸ਼ਹਿਰ ਦੇ ਬਾਜ਼ਾਰ ਬੰਦ ਕਰਵਾਏ ਗਏ ਹਨ।
ਇਸ ਮੌਕੇ ਹਲਕਾ ਭਦੌੜ ਤੋਂ ਸਾਬਕਾ ਵਿਧਾਇਕ ਅਤੇ ਕਾਂਗਰਸੀ ਆਗੂ ਪਿਰਮਲ ਸਿੰਘ ਧੋਲਾ ਵੀ ਸ਼ਹਿਰੀਆਂ ਦੇ ਰੋਸ ਪ੍ਰਦਰਸ਼ਨ ਵਿੱਚ ਪਹੁੰਚੇ ਉਹਨਾਂ ਕਿਹਾ ਕਿ ਜੇਕਰ ਕਿਸੇ ਨਾਲ ਵੀ ਕੋਈ ਧੱਕੇਸ਼ਾਹੀ ਹੁੰਦੀ ਹੈ ਤਾਂ ਉਹ ਡੱਟ ਕੇ ਵਿਰੋਧ ਕਰਨਗੇ।
ਵੱਡੇ ਪੱਧਰ ਤੇ ਬਾਜ਼ਾਰਾਂ ਅੰਦਰ ਰੋਜ ਪ੍ਰਦਰਸ਼ਨ ਕੀਤਾ ਗਿਆ ਅਤੇ ਬਾਜ਼ਾਰ ਬੰਦ ਕਰਵਾਏ ਗਏ।
ਇਸ ਮਾਮਲੇ ਨੂੰ ਲੈਕੇ ਰੋਸ ਪ੍ਰਦਰਸ਼ਨ ਕਰਨ ਵਾਲੇ ਸ਼ਹਿਰੀਆਂ ਦੀ ਬਰਨਾਲਾ ਦੇ ਐਸਐਸਪੀ ਨਾਲ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਜਾਂਚ ਤੇ ਸਹਿਮਤੀ ਪ੍ਰਗਟਾਈ ਗਈ।
ਇਸ ਮਾਮਲੇ ਨੂੰ ਲੈਕੇ ਸਬ-ਡਿਵੀਜ਼ਨ ਤਪਾ ਮੰਡੀ ਦੇ ਡੀ.ਐਸ.ਪੀ ਜਸਕਰਨ ਸਿੰਘ ਬਰਾੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੋ ਧਿਰਾਂ ਦਾ ਇੱਕ ਪਲਾਟ ਨੂੰ ਲੈਕੇ ਵਿਵਾਦ ਚੱਲ ਰਿਹਾ ਹੈ। ਜਿੱਥੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ। ਹੁਣ ਮਾਲ ਵਿਭਾਗ ਅਤੇ ਦੋਵੇਂ ਧਿਰਾਂ ਦੇ ਪਲਾਟ ਸਬੰਧੀ ਕਾਗਜ਼ਾਤ ਚੈੱਕ ਕੀਤੇ ਜਾਣਗੇ ਅਤੇ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾਵੇਗੀ।
- Download Babushahi App
-
-