ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਹੰਗਾਮੀ ਹਾਲਤ ਵਿੱਚ ਮਰੀਜਾਂ ਲਈ 5 ਯੂਨਿਟ ਖ਼ੂਨਦਾਨ
ਅਸ਼ੋਕ ਵਰਮਾ
ਬਠਿੰਡਾ, 3 ਅਕਤੂਬਰ 2025: ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਇੱਕ ਮਰੀਜ਼ ਵਾਸੀ ਬਠਿੰਡਾ ਜੋ ਕਿ ਏਮਜ਼ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਪ੍ਰਤਾਪ ਨਗਰ ਦੇ ਸੇਵਾਦਾਰ ਗਗਨਦੀਪ ਇੰਸਾਂ ਪੁੱਤਰ ਬਹਾਦਰ ਸਿੰਘ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਤੋਂ ਇਲਾਵਾ ਇੱਕ ਮਰੀਜ਼ ਵਾਸੀ ਬਠਿੰਡਾ ਜੋ ਕਿ ਗਰਗ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਮਹਿਣਾ ਚੌਂਕ/ਪੁਰਾਣਾ ਥਾਣਾ ਦੇ ਸੇਵਾਦਾਰ ਸੁਰੇਸ਼ ਇੰਸਾਂ ਪੁੱਤਰ ਸੱਤਪਾਲ ਇੰਸਾਂ ਅਤੇ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਬਲਾਕ ਬਠਿੰਡਾ ਦੇ ਤਰਸੇਮ ਇੰਸਾਂ ਸੇਵਾਦਾਰ ਸੱਚੀ ਖ਼ੂਨਦਾਨ ਸੰਮਤੀ ਅਤੇ ਇੱਕ ਮਰੀਜ਼ ਵਾਸੀ ਪਿੰਡ ਚੱਕ ਅਰਾਇਆ ਵਾਲਾ ਜ਼ਿਲ੍ਹਾ ਫਾਜ਼ਲਿਕਾ ਜੋ ਕਿ ਏਮਜ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਆਈਟੀਆਈ ਦੇ ਗੁਰਸ਼ਰਨ ਇੰਸਾਂ ਸੇਵਾਦਾਰ ਸੱਚੀ ਖ਼ੂਨਦਾਨ ਸੰਮਤੀ ਪੁੱਤਰ ਗੁਰਦੇਵ ਸਿੰਘ ਇੱਸਾਂ ਸੱਚੇ ਨਿਮਰ ਸੇਵਾਦਾਰ ਅਤੇ ਅਮਨਦੀਪ ਇੰਸਾਂ ਪੁੱਤਰ ਰਮੇਸ਼ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਹੈ।
- Download Babushahi App
-
-