← ਪਿਛੇ ਪਰਤੋ
ਡੇਰਾ ਸਿਰਸਾ ਪੈਰੋਕਾਰਾਂ ਨੇ ਇਨਸਾਨੀ ਫਰਜ਼ ਤਹਿਤ ਮਾਪਿਆਂ ਨੂੰ ਮਿਲਾਈ ਮੰਦਬੁੱਧੀ ਲੜਕੀ ਅਸ਼ੋਕ ਵਰਮਾ ਲੁਧਿਆਣਾ, 14 ਜੁਲਾਈ2025: ਲੁਧਿਆਣਾ ਦੇ ਪਿੰਡ ਲੁਹਾਰਾ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰਾਂ ਨੇ ਆਪਣੇ ਇਨਸਾਨੀ ਫਰਜ਼ ਤਹਿਤ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਇੱਕ ਮੰਦਬੁੱਧੀ ਲੜਕੀ ਨੂੰ ਉਸਦੇ ਮਾਪਿਆਂ ਨਾਲ ਮਿਲਾਇਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਲੁਹਾਰਾ ਤੋਂ 15 ਮੈਂਬਰ ਸ਼ੁਸ਼ੀਲ ਇੰਸਾਂ ਤੇ ਸੋਨੂੰ ਇੰਸਾਂ ਨੇ ਦੱਸਿਆ ਕਿ ਦੁਪਹਿਰ ਤਕਰੀਬਨ 2 ਕੁ ਵਜੇ ਦੇ ਕਰੀਬ ਇੱਕ ਲੜਕੀ ਜਿਸ ਦਾ ਨਾਂਅ ਸਾਕਸ਼ੀ (14) ਲੁਹਾਰਾ ਸਟਾਰ ਰੋਡ ਤੇ ਸਥਿਤ ਰਜੇਸ਼ ਕਰਿਆਨਾ ਸਟੋਰ ਤੇ ਆਈ ਤੇ ਕੁੱਝ ਖਾਣ ਵਾਲੀਆਂ ਵਸਤਾਂ ਖਾਣ ਤੋਂ ਬਾਅਦ ਵਾਪਿਸ ਨਹੀਂ ਗਈ ਜਿਸ ਦੇ ਮੰਦਬੁੱਧੀ ਹੋਣ ਸਬੰਧੀ ਜਾਣਕਾਰੀ ਮਿਲੀ ਸੀ। ਰਜੇਸ਼ ਕੁਮਾਰ ਨੇ ਇਹ ਸੂਚਨਾ ਪਿੰਡ ਲੁਹਾਰਾ ਦੇ ਡੇਰਾ ਸਿਰਸਾ ਦੇ ਪੈਰੋਕਾਰਾਂ ਨੂੰ ਦਿੱਤੀ ਜਿਸ ਤੋਂ ਬਾਅਦ 15 ਮੈਂਬਰ ਸ਼ੁਸ਼ੀਲ ਇੰਸਾਂ ਨੇ ਮੰਦਬੁੱਧੀ ਲੜਕੀ ਨੂੰ ਮੌਕੇ ਤੇ ਪਹੁੰਚੀ ਪੁਲਿਸ ਹਵਾਲੇ ਕੀਤਾ। ਇਸ ਤੋਂ ਬਾਅਦ ਪੁਲਿਸ ਨੂੰ ਲੜਕੀ ਦੇ ਮਾਤਾ ਪਿਤਾ ਦੇ ਮਿਲਣ ਸਬੰਧੀ ਜਾਣਕਾਰੀ ਹਾਸਲ ਹੋਈ ਤਾਂ ਪੁਲਿਸ ਪ੍ਰਸਾਸ਼ਨ ਨੇ ਸੁਸ਼ੀਲ ਇੰਸਾਂ ਨੂੰ ਸੱਦਕੇ ਲੜਕੀ ਮਾਪਿਆਂ ਹਵਾਲੇ ਕਰ ਦਿੱਤੀ। ਇਸ ਮੌਕੇ ਲੜਕੀ ਦੇ ਮਾਤਾ ਪਿਤਾ ਨੇ ਸੇਵਾਦਾਰਾਂ ਤੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਮਾਪਿਆਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦਾ ਨਾਂਅ ਸਾਕਸ਼ੀ (14) ਹੈ ਤੇ ਉਹ ਬਸੰਤ ਨਗਰ ਵਿੱਚ ਰਹਿੰਦੇ ਹਨ। ਥਾਣਾ ਡਾਬਾ ਦੇ ਇੰਚਾਰਜ ਨਰਦੇਵ ਸਿੰਘ ਤੇ ਏ ਏਐਸਆਈ ਪ੍ਰਵੇਸ਼ ਕੁਮਾਰ ਨੇ ਵੀ ਸੇਵਾਦਾਰਾਂ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ।
Total Responses : 1568