ਜੇਲ ਤੋਂ ਰਿਹਾ ਹੋ ਕੇ ਸਾਲਾਂ ਬਾਅਦ ਪਰਤਿਆ ਪੁੱਤਰ ਤਾਂ ਮਾਤਾ ਮਿਲੀ ਗਾਇਬ
32 ਦਿਨਾਂ ਤੋਂ ਗਾਇਬ ਮਾਤਾ ਨੂੰ ਲੱਭਣ ਲਈ ਪੁੱਤਰ ਲਗਾ ਰਿਹਾ ਲੋਕਾਂ ਨੂੰ ਮਦਦ ਦੀ ਗੁਹਾਰ
ਸੰਪਰਕ ਲਈ ਮੋਬਾਇਲ ਨੰਬਰ: 9914483592
ਰੋਹਿਤ ਗੁਪਤਾ
ਗੁਰਦਾਸਪੁਰ , 21 ਮਾਰਚ 2026 :
ਸ਼ਹਿਰ ਧਾਰੀਵਾਲ ਦੇ ਇਲਾਕੇ ਪੁਰਾਣੇ ਧਾਰੀਵਾਲ ਦੇ ਨਾਲ ਸੰਬੰਧਿਤ ਇੱਕ 60 ਸਾਲਾ ਮਹਿਲਾ ਜਿਸ ਦਾ ਨਾਮ ਸ਼ਮਾ ਮਹਾਜਨ ਦੱਸਿਆ ਜਾ ਰਿਹਾ ਹੈ ਪਿਛਲੇ 32 ਦਿਨਾਂ ਤੋਂ ਭੇਦ ਭਰੇ ਹਾਲਾਤਾਂ ਵਿੱਚ ਲਾਪਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਸਨੂੰ ਕੋਈ ਦਿਮਾਗੀ ਬਿਮਾਰੀ ਵੀ ਨਹੀਂ ਹੈ , ਉਸ ਦਾ ਪੁੱਤਰ ਕਰੀਬ ਅੱਠ ਸਾਲ ਬਾਅਦ ਕਤਲ ਦੇ ਕੇਸ ਵਿੱਚ ਜਮਾਨਤ ਮਿਲਣ ਤੋਂ ਬਾਅਦ ਜੇਲ ਤੋਂ ਰਿਹਾ ਹੋ ਕੇ ਵਾਪਸ ਪਰਤਿਆ ਅਤੇ ਮਾਂ ਨੂੰ ਲੱਭਣ ਦੀ ਕੋਈ ਹਾਰ ਲਗਾ ਰਿਹਾ ਹੈ।
ਦੀਪਕ ਮਹਾਜਨ ਨੇ ਦੱਸਿਆ ਕਿ ਉਹ ਕਿਸੇ ਕੇਸ ਕਾਰਨ ਜੇਲ ਵਿੱਚ ਬੰਦ ਸੀ ਪਿੱਛੋਂ ਉਸ ਨੂੰ ਜੇਲ ਵਿੱਚ ਹੀ ਸੂਚਨਾ ਮਿਲੀ ਕਿ ਉਸਦੀ ਮਾਂ ਘਰੋਂ ਲਾਪਤਾ ਹੋ ਗਈ ਹੈ ਉਸ ਦੇ ਮਾਮਿਆਂ ਨੇ ਆ ਕੇ ਇਸ ਸਬੰਧ ਵਿੱਚ ਗੁਮਸ਼ੁਦਗੀ ਦੀ ਰਿਪੋਰਟ ਪੁਲਿਸ ਸਟੇਸ਼ਨ ਧਾਰੀਵਾਲ ਵਿੱਚ ਦਰਜ ਕਰਵਾਈ ਧਾਰੀਵਾਲ ਦੀ ਪੁਲਿਸ ਵੀ ਉਸ ਦੀ ਮਾਤਾ ਸ਼ਮਾ ਮੁਹਾਜਨ ਦੀ ਭਾਲ ਕਰ ਰਹੀ ਹੈ। ਭਾਵਕੂਨ ਨੌਜਵਾਨ ਨੇ ਕਿਹਾ ਕਿ ਉਸਦੇ ਯਾਰ ਦੋਸਤ ਵੀ ਉਸਦੇ ਇਸ ਕੰਮ ਵਿੱਚ ਉਸਦੀ ਮਦਦ ਕਰ ਰਹੇ ਹਨ ਉਸਨੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਮਾਂ ਸ਼ਮਾ ਮਹਾਜਨ ਨੂੰ ਲੱਭਣ ਵਿੱਚ ਮਦਦ ਕੀਤੀ ਜਾਏ ਇਸ ਦੇ ਨਾਲ ਹੀ ਉਸਨੇ ਇੱਕ ਮੋਬਾਈਲ ਨੰਬਰ ਵੀ ਜਾਰੀ ਕੀਤਾ ਹੈ।
Click to Follow Babushahi Facebook page →