ਜਿਸ ਮਿੱਟੀ ਵਿੱਚ RSS ਦੇ ਦੇਸ਼ਭਗਤ ਸਵੈ-ਸੇਵਕਾਂ ਦਾ ਲਹੂ ਡਿੱਗਿਆ, ਉਹ ਮੇਰੇ ਲਈ ਤੀਰਥ ਦੇ ਸਮਾਨ ਹੈ : ਤਰੁਣ ਚੁਘ
ਪਾਕਿਸਤਾਨੀ ਸਾਜ਼ਿਸ਼ਾਂ ਨੂੰ ਨਾਕਾਮ ਕਰਨ ਵਾਲੇ ਆਰਐਸਐਸ ਸਵੈਸੇਵਕਾਂ ਨੂੰ ਤਰੁਣ ਚੁਘ ਦਾ ਨਮਨ
ਚੰਡੀਗੜ੍ਹ / ਮੋਗਾ, 25 ਜੂਨ
ਭਾਜਪਾ ਦੇ ਕੋਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਤਰੁਣ ਚੁਘ ਨੇ ਪਾਕਿਸਤਾਨ ਪ੍ਰਾਯੋਜਿਤ ਆਤੰਕਵਾਦੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ 25 ਰਾਸ਼ਟਰੀ ਸਵੈਸੇਵਕ ਸੰਘ (RSS) ਦੇ ਸਵੈਸੇਵਕਾਂ ਨੂੰ ਭਾਵਭੀਨੀ ਸ਼ਰਧਾਂਜਲੀ ਅਰਪਿਤ ਕਰਦਿਆਂ ਕਿਹਾ ਕਿ ਆਰਐਸਐਸ ਨੇ ਸਦਾ ਪੰਜਾਬ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਮਜ਼ਬੂਤ ਕੀਤਾ ਹੈ।
ਉਸ ਸਥਾਨ ‘ਤੇ ਆਯੋਜਿਤ ਸਵੈਸੇਵਕਾਂ ਦੇ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ, ਜਿੱਥੇ ਹੋਏ ਨਰਸੰਘਾਰ ਵਿੱਚ 25 ਸਵੈਸੇਵਕ ਸ਼ਹੀਦ ਹੋਏ ਸਨ ਅਤੇ 30 ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ, ਚੁਘ ਨੇ ਉਹਨਾਂ ਸਵੈਸੇਵਕਾਂ ਨੂੰ ਨਮਨ ਕੀਤਾ ਜਿਨ੍ਹਾਂ ਨੇ ਗੋਲੀਆਂ ਅਤੇ ਜਾਨ ਦੇ ਖ਼ਤਰੇ ਦੇ ਬਾਵਜੂਦ ਕਦੇ ਵੀ ਪੰਜਾਬੀਅਤ ਅਤੇ ਰਾਸ਼ਟਰੀ ਗੌਰਵ ਦੀ ਭਾਵਨਾ ਨੂੰ ਨਹੀਂ ਛੱਡਿਆ।
ਉਨ੍ਹਾਂ ਕਿਹਾ ਕਿ ਇਹ ਮਨੁੱਖਤਾ ਵਿਰੁੱਧ ਇੱਕ ਜਘਨਿਆ ਅਪਰਾਧ ਸੀ, ਜਦੋਂ ਨਿਹੱਥੇ ਅਤੇ ਬੇਗੁਨਾਹ ਲੋਕਾਂ ਨੂੰ ਉਸ ਵੇਲੇ ਗੋਲੀਆਂ ਨਾਲ ਭੂੰਨ ਦਿੱਤਾ ਗਿਆ, ਜਦੋਂ ਉਹ ਪ੍ਰਾਤਕਾਲ ਪੰਜਾਬ ਦੀ ਪਵਿੱਤਰ ਧਰਤੀ ‘ਤੇ ਰਾਸ਼ਟਰ ਦੀ ਮੰਗਲਕਾਮਨਾ ਲਈ ਅਰਦਾਸ ਕਰ ਰਹੇ ਸਨ।
ਚੁਘ ਨੇ ਚੁਣੌਤੀਪੂਰਨ ਹਾਲਾਤਾਂ ਦੇ ਬਾਵਜੂਦ ਪੰਜਾਬ ਵਿੱਚ ਸੌਹਾਰਦ, ਸ਼ਾਂਤੀ ਅਤੇ ਸਮਾਜਿਕ ਸਮਰਸਤਾ ਬਣਾਈ ਰੱਖਣ ਵਿੱਚ ਆਰਐਸਐਸ ਦੇ ਯੋਗਦਾਨ ਦੀ ਸਰਾਹਨਾ ਕਰਦਿਆਂ ਕਿਹਾ ਕਿ ਪੰਜਾਬ ਦੀ ਏਕਤਾ, ਅਖੰਡਤਾ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਆਰਐਸਐਸ ਦੇ ਬਲਿਦਾਨ ਅਤੇ ਯੋਗਦਾਨ ਨੂੰ ਦੇਸ਼ ਸਦਾ ਸਤਿਕਾਰ ਨਾਲ ਯਾਦ ਰੱਖੇਗਾ।
ਅੱਜ ਪੰਜਾਬ ਦੇ ਮੋਗਾ ਵਿੱਚ 25 ਜੂਨ 1989 ਦੇ ਕਾਇਰਾਨਾ ਆਤੰਕੀ ਹਮਲੇ ਵਿੱਚ ਬਲਿਦਾਨ ਦੇਣ ਵਾਲੇ ਅਮਰ ਸਵੈਸੇਵਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਿਲਣ ਦਾ ਸੌਭਾਗ ਪ੍ਰਾਪਤ ਹੋਇਆ।
ਆਪਣੇ ਪਿਆਰਿਆਂ ਦੇ ਬਲਿਦਾਨ ਤੋਂ ਬਾਅਦ ਵੀ ਰਾਸ਼ਟਰੀ ਸਵੈਸੇਵਕ ਸੰਘ ਪ੍ਰਤੀ ਉਨ੍ਹਾਂ ਦਾ ਅਟੱਲ ਵਿਸ਼ਵਾਸ, ਸਮਰਪਣ ਅਤੇ ਸੰਗਠਨ ਦੇ ਸੰਸਕਾਰਾਂ ਪ੍ਰਤੀ ਨਿਸ਼ਠਾ ਸਾਡੇ ਸਭ ਲਈ ਬੇਹੱਦ ਪ੍ਰੇਰਣਾਦਾਇਕ ਹੈ। ਉਨ੍ਹਾਂ ਦਾ ਜੀਵਨ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਰਾਸ਼ਟਰ ਸੇਵਾ ਦਾ ਸੰਕਲਪ ਕਿਸੇ ਵੀ ਵਿਰੋਧੀ ਪਰਿਸਥਿਤੀ ਵਿੱਚ ਡਗਮਗਾਉਂਦਾ ਨਹੀਂ।
ਚੁਘ ਨੇ ਅਮਰ ਬਲਿਦਾਨੀਆਂ ਨੂੰ ਵਿਨਮ੍ਰ ਸ਼ਰਧਾਂਜਲੀ ਅਰਪਿਤ ਕਰਦਿਆਂ ਸ਼ਹੀਦ ਅਤੇ ਤਪਸਵੀ ਪਰਿਵਾਰਾਂ ਨੂੰ ਸ਼ਤ-ਸ਼ਤ ਨਮਨ ਕੀਤਾ ਅਤੇ ਕਿਹਾ ਕਿ ਪੰਜਾਬ ਦੀ ਸ਼ਾਂਤੀ, ਤਰੱਕੀ, ਭਾਈਚਾਰੇ ਅਤੇ ਰਾਸ਼ਟਰ ਨਿਰਮਾਣ ਵਿੱਚ RSS ਦੀ ਅਗਵਾਈ ਭੂਮਿਕਾ ਸਾਡੇ ਸਭ ਲਈ ਪ੍ਰੇਰਣਾਸਰੋਤ ਹੈ।
ਚੁਘ ਨੇ ਕਿਹਾ ਕਿ 25 ਜੂਨ 1989 ਦੇ ਉਸ ਮਹਾਨ ਬਲਿਦਾਨ ਨੂੰ ਨਾ ਅਸੀਂ ਭੁੱਲੇ ਹਾਂ, ਨਾ ਭੁੱਲਾਂਗੇ, ਨਾ ਹੀ ਭੁਲਾਉਣ ਦੇਵਾਂਗੇ ਅਤੇ ਨਾ ਹੀ ਉਸਨੂੰ ਕਦੇ ਭੁਲਾਇਆ ਜਾ ਸਕਦਾ ਹੈ। ਪੰਜਾਬੀ ਭਾਈਚਾਰੇ ਦੀ ਮਜ਼ਬੂਤੀ ਹੀ ਸਾਡੀ ਤਾਕਤ ਹੈ ਅਤੇ ਇਸਨੂੰ ਕਿਸੇ ਵੀ ਕੀਮਤ ‘ਤੇ ਕਮਜ਼ੋਰ ਨਹੀਂ ਹੋਣ ਦੇਵਾਂਗੇ।
ਮੋਗਾ ਸਥਿਤ ਸ਼ਹੀਦੀ ਪਾਰਕ ਵਿੱਚ ਆਯੋਜਿਤ ਸ਼ਰਧਾਂਜਲੀ ਸਮਾਰੋਹ ਦੇ ਸ਼ੁਰੂ ਵਿੱਚ ਸੰਘ ਦੇ ਸੀਨੀਅਰ ਪ੍ਰਚਾਰਕ ਵੱਲੋਂ ਓਜਸਵੀ ਅਤੇ ਭਾਵਪੂਰਨ ਬੌਧਿਕ ਪੇਸ਼ ਕੀਤਾ ਗਿਆ, ਜਿਸ ਵਿੱਚ 25 ਜੂਨ 1989 ਦੀ ਉਸ ਦਿਲ ਦਹਿਲਾ ਦੇਣ ਵਾਲੀ ਘਟਨਾ ਅਤੇ ਉਸਦੇ ਸਮੂਹ ਘਟਨਾਕ੍ਰਮ ਦਾ ਮਾਰਮਿਕ ਚਿੱਤਰਣ ਕੀਤਾ ਗਿਆ। ਮੌਜੂਦ ਸਭ ਨੇ ਬਹੁਤ ਗੰਭੀਰਤਾ ਅਤੇ ਸ਼ਰਧਾ ਨਾਲ ਇਸ ਬੌਧਿਕ ਨੂੰ ਸੁਣਿਆ।
ਇਸ ਮੌਕੇ ਸੰਘ ਅਤੇ ਸਮਾਜਿਕ ਜੀਵਨ ਨਾਲ ਜੁੜੀਆਂ ਕਈ ਮਾਣਯੋਗ ਹਸਤੀਆਂ ਮੌਜੂਦ ਰਹੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਸੰਘ ਦੇ ਪ੍ਰਮੁੱਖ ਅਧਿਕਾਰੀ ਸ਼੍ਰੀ ਰਾਮਗੋਪਾਲ, ਸ਼੍ਰੀ ਅਨਿਲ ਬੰਸਲ, ਸ਼੍ਰੀ ਹਰਜੋਤ ਕਮਲ, ਸ਼੍ਰੀ ਵਿਜੈ ਕੌਸ਼ਿਕ, ਸ਼੍ਰੀ ਅਭਿਸ਼ੇਕ ਜਿੰਦਲ, ਸ਼੍ਰੀ ਰਾਹੁਲ ਗਰਗ, ਸ਼੍ਰੀ ਉਮਾਕਾਂਤ, ਸ਼੍ਰੀ ਦੇਵ ਪ੍ਰਿਆ, ਸ਼੍ਰੀ ਜਵਾਲਾ ਪ੍ਰਸਾਦ, ਸ਼੍ਰੀ ਰਾਮਪਾਲ ਜੀ, ਸ਼੍ਰੀ ਸੰਜੀਵ ਅਗਰਵਾਲ, ਸ਼੍ਰੀ ਰਾਕੇਸ਼ ਗੁਪਤਾ, ਸ਼੍ਰੀ ਵੀਰੇਂਦਰ ਸਿੰਗਲਾ, ਸ਼੍ਰੀ ਮੋਹਨ ਲਾਲ ਸੇਠੀ, ਸ਼੍ਰੀ ਗੌਰਵ ਬੰਸਲ, ਸ਼੍ਰੀ ਬਰਾਈਟ ਅਰੋੜਾ, ਸ਼੍ਰੀ ਰਾਜੀਵ ਸ਼ਰਮਾ ‘ਡਿੰਪੀ’, ਸ਼੍ਰੀ ਸਨੇਸ਼ ਸੂਰੀ, ਸ਼੍ਰੀ ਗੌਰਵ ਭਾਟੀਆ, ਸ਼੍ਰੀ ਵਰੁਣ ਅਰੋੜਾ, ਸ਼੍ਰੀ ਰਣਦੀਪ ਦਯੋਲ ਅਤੇ ਸ਼੍ਰੀ ਅਮਨ ਥਾਪਰ ਸ਼ਾਮਲ ਸਨ।
ਸਾਰਾ ਮਾਹੌਲ ਦੇਸ਼ਭਗਤੀ ਅਤੇ ਭਾਵਨਾਵਾਂ ਨਾਲ ਓਤ-ਪੋਤ ਸੀ। ਭਾਰਤ ਮਾਤਾ ਦੀ ਜੈ, ਵੰਦੇ ਮਾਤਰਮ ਅਤੇ ਮੋਗਾ ਸ਼ਾਖਾ ਦੇ ਸ਼ਹੀਦ ਅਮਰ ਰਹਿਣ ਦੇ ਗੂੰਜਦਾਰ ਨਾਅਰੇ ਲੱਗ ਰਹੇ ਸਨ। ਸਮਾਗਮ ਵਿੱਚ 1989 ਦੇ ਸ਼ਹੀਦ ਪਰਿਵਾਰ ਵੀ ਸ਼ਾਮਲ ਹੋਏ।
- Download Babushahi App
-
-