ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਲੰਗੜੋਆ ਸਕੂਲ ਦੀਆਂ ਖਿਡਾਰਨਾਂ ਖੱਟਿਆ ਨਾਮਣਾ
ਪ੍ਰਮੋਦ ਭਾਰਤੀ
ਨਵਾਂਸ਼ਹਿਰ 18 ਸਤੰਬਰ,2025
69 ਵੇ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਵਿਚ ਵੱਡੀਆਂ ਪ੍ਰਾਪਤੀਆਂ ਨਾਲ ਜਿੱਤ ਦੇ ਨਿਸ਼ਾਨ ਗੱਡ ਕੇ ਪੀ ਐਮ ਸ਼੍ਰੀ ਸਸਸਸ ਲੰਗੜੋਆ ਦੇ ਖਿਡਾਰੀਆਂ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।ਸੰਸਥਾ ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਮੀਡੀਆ ਨਾਲ ਵਾਰਤਾ ਸਾਂਝੀ ਕਰਦਿਆਂ ਦੱਸਿਆ ਕਿ ਸੰਸਥਾ ਵਿਦਿਆਰਥੀਆਂ ਦੀ ਮਿਹਨਤ ਸਦਕਾ ਦਿਨ ਪ੍ਰਤੀ ਦਿਨ ਉਸਾਰੂ ਪੈੜਾਂ ਵੱਲ ਵਧ ਰਹੀ ਹੈ ਅਤੇ ਸਕੂਲ ਦੇ ਵਿਦਿਆਰਥੀ ਅਤੇ ਖਿਡਾਰੀ ਵੱਖ ਵੱਖ ਖੇਤਰਾਂ ਵਿੱਚ ਮੱਲਾਂ ਮਾਰ ਕੇ ਨਵੀਆਂ ਪੁਲਾਂਘਾਂ ਪੱਟ ਕੇ ਨਵਾਂ ਇਤਿਹਾਸ ਸਿਰਜ ਰਹੇ ਹਨ।ਅਗਨੀਹੋਤਰੀ ਨੇ ਜ਼ਿਲ੍ਹਾ ਪੱਧਰੀ ਚੱਲ ਰਹੇ ਨੈਸ਼ਨਲ ਸਟਾਈਲ ਕਬੱਡੀ ਟੂਰਨਾਮੈਂਟ ਲੜਕੀਆਂ ਦੀ ਟੀਮ ਨੂੰ ਤੀਸਰੇ ਗੇੜ ਦੇ ਮੈਚ ਖੇਡਣ ਤੇ ਜਿੱਤਣ ਲਈ ਵਧਾਈ ਦਿੰਦਿਆਂ ਦੱਸਿਆ ਕਿ ਸਬੰਧਤ ਟੀਮ ਦੀਆਂ ਖਿਡਾਰਨਾਂ ਨੇ ਖੇਡ ਵਿੱਚ ਵਧੀਆ ਪ੍ਰਦਰਸ਼ਨ ਕਰਕੇ ਸਟੇਟ ਖੇਡਣ ਲਈ ਆਪਣੇ ਨਾਂ ਦਰਜ ਕਰਵਾਏ,ਖੇਡ ਕਬੱਡੀ ਦੀ ਟੀਮ ਇੰਚਾਰਜ ਨੀਰਜ ਬਾਲੀ ਨੇ ਦੱਸਿਆ ਕਿ ਅੰਡਰ 17 ਉਮਰ ਵਰਗ ਵਿੱਚ ਜੈਸਮੀਨ ਨੈਂਸੀ, ਜੈਸਮੀਨ,ਕਿਰਨਜੋਤ, ਕਿਰਨਪ੍ਰੀਤ, ਜੈਸਮੀਨ, ਸਾਕਸ਼ੀ,ਅੰਜਲੀ, ਮਿਹਰ, ਇੰਦਰਪ੍ਰੀਤ ਨੇ ਪੰਜਾਬ ਦੀ ਲੋਕ ਤੇ ਵਿਰਾਸਤੀ ਖੇਡ ਕਬੱਡੀ ਵਿੱਚ ਆਪਣੇ ਜੌਹਰ ਵਿਖਾ ਕੇ ਜਿੱਤ ਹਾਸਲ ਕੀਤੀ। ਇਸੇ ਤਰ੍ਹਾਂ ਮਾਰਸ਼ਲ ਆਰਟ ਵਿਚ ਕਰਾਟੇ ਚੈਂਪੀਅਨਸ਼ਿਪ ਭਾਈ ਸੰਗਤ ਸਿੰਘ ਕਾਲਜ ਬੰਗਾ ਵਿਖੇ ਹੋਏ ਫਸਵੇਂ ਮੁਕਾਬਲਿਆਂ ਵਿੱਚ ਸੰਸਥਾ ਦੀਆਂ ਖਿਡਾਰਨਾਂ ਨੇ ਬੱਲੇ ਬੱਲੇ ਕਰਵਾਈ ਹੈ। ਜਸਵਿੰਦਰ ਕੌਰ ਤੇ ਮੀਨਾ ਕੁਮਾਰੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਅੰਡਰ 14 ਸਾਲ ਉਮਰ ਵਰਗ ਵਿੱਚ ਵਿਸ਼ਾਖਾ ਕੌਰ,ਅੰਡਰ 17 ਉਮਰ ਵਰਗ ਵਿੱਚ ਸ਼ਰਨਦੀਪ ਕੌਰ,ਸਲੋਨੀ ਕੌਰ, ਮਨੀਸ਼ਾ ਤੇ ਕੋਮਲ ਤੋਂ ਇਲਾਵਾ ਅੰਡਰ 19 ਵਰਗ ਵਿੱਚ ਪਲਕ ਨੇ ਵਧੀਆ ਪ੍ਰਦਰਸ਼ਨ ਕਰਕੇ ਪਹਿਲੀਆਂ ਪੁਜੀਸ਼ਨਾਂ ਹਾਸਲ ਕੀਤੀਆਂ।ਸੰਸਥਾ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਸ ਮੌਕੇ ਤੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਜੋਰ ਅਜਮਾਉਣ ਵਾਲੀਆਂ ਖਿਡਾਰਨਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾਕਟਰ ਅਗਨੀਹੋਤਰੀ ਨੇ ਕਿਹਾ ਕਿ ਸਾਨੂੰ ਹਮੇਸ਼ਾ ਮਿਹਨਤ ਕਰਦੇ ਰਹਿਣਾ ਚਾਹੀਦਾ ਹੈ ਜਿਸਦਾ ਫ਼ਲ ਸਮਾਂ ਆਉਣ ਤੇ ਜਰੂਰ ਪ੍ਰਾਪਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਿਹਤ ਨੂੰ ਰਿਸਟ ਪੁਸ਼ਟ ਰੱਖਣ ਲਈ ਖੇਡਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੇ ਨਾਲ ਨਾਲ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿ ਕੇ ਇੱਕ ਚੰਗਾ ਸਮਾਜ ਸਿਰਜਣ ਲਈ ਹਾਣੀ ਬਣਨਾ ਚਾਹੀਦਾ ਹੈ। ਸਕੂਲ ਮੁਖੀ ਵਲੋਂ ਸਾਰੇ ਵਿਦਿਆਰਥੀਆਂ ਨੂੰ ਸਤੰਬਰ ਦੇ ਇਮਤਿਹਾਨਾਂ ਵਿੱਚ ਵਧੀਆ ਮਿਹਨਤ ਕਰਕੇ ਚੰਗੇ ਅੰਕ ਪ੍ਰਾਪਤ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ।ਬੱਚਿਆਂ ਨੂੰ ਵਧਾਈ ਦੇਣ ਮੌਕੇ ਸੰਸਥਾ ਦੇ ਗੁਨੀਤ, ਰੇਖਾ ਜਨੇਜਾ, ਸਪਨਾ,ਅਮਨਦੀਪ ਕੌਰ, ਪਰਵਿੰਦਰ ਕੌਰ, ਪਰਮਿੰਦਰ ਕੌਰ, ਨੀਰਜ ਵਾਲੀ, ਬਰਿੰਦਰ ਕੌਰ,ਕਲਪਨਾ ਬੀਕਾ, ਮੀਨਾ ਰਾਣੀ, ਜਸਵਿੰਦਰ ਕੌਰ, ਕਮਲਜੀਤ ਕੌਰ,ਜਸਪ੍ਰੀਤ ਕੌਰ, ਮਨਪ੍ਰੀਤ ਕੌਰ, ਸੁਮੀਤ ਸੋਢੀ,ਹਰਿੰਦਰ ਸਿੰਘ, ਪ੍ਰੇਮਪਾਲ ਸਿੰਘ, ਸੁਖਵਿੰਦਰ ਲਾਲ, ਪ੍ਰਦੀਪ ਸਿੰਘ, ਮਨਮੋਹਨ ਸਿੰਘ, ਕੈਂਪਸ ਮੈਨੇਜਰ ਕੁਲਵਿੰਦਰ ਸਿੰਘ ਤੋਂ ਇਲਾਵਾ ਸੁਰੱਖਿਆ ਗਾਰਡ ਬਲਜਿੰਦਰ ਸਿੰਘ ਅਤੇ ਲਖਵੀਰ ਸਿੰਘ ਆਦਿ ਹਾਜ਼ਰ ਸਨ।