ਜ਼ਮੀਨੀ ਪੱਧਰ ਬਾਕਸਿੰਗ ਲੜਕੀਆਂ ਦੇ ਮੁਕਾਬਲੇ ਧੂਮ ਧੜੱਕੇ ਨਾਲ ਹੋਏ ਸਮਾਪਤ
ਅਸ਼ੋਕ ਵਰਮਾ
ਭਾਈ ਰੂਪਾ, 15 ਫਰਵਰੀ 2026 : ਜਮੀਨੀ ਪੱਧਰ ਡੇ ਬਾਕਸਿੰਗ ਮੁਕਾਬਲਿਆਂ ਵਿੱਚ ਰੂਪਾ ਬੀ ਆਰ ਸੀ ਬਾਕਸਿੰਗ ਕਲੱਬ ਭਾਈ ਰੂਪਾ ਨੇ ਓਵਰਆਲ ਪਹਿਲਾ ਸਥਾਨ ਅਤੇ ਕੋਠਾ ਗੁਰੂ ਸਕੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੇ ਦੱਸਿਆ ਕੇ ਇਸ ਟੂਰਨਾਮੈਂਟ ਵਿੱਚ ਇਨਾਮ ਵੰਡ ਸਮਾਰੋਹ ਲਈ ਪਹੁੰਚੇ ਐਮਐਲਏ ਹਲਕਾ ਰਾਮਪੁਰਾ ਫੂਲ ਸਰਦਾਰ ਬਲਕਾਰ ਸਿੰਘ ਸਿੱਧੂ ਨੇ ਜੇਤੂ ਬੱਚਿਆਂ ਨੂੰ ਮੈਡਲ ਪਾਏ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ । ਉਹਨਾਂ ਕੋਚ ਨਿਰਮਲ ਸਿੰਘ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਕਿ ਇਹ ਟੂਰਨਾਮੈਂਟ ਜੋ ਜਮੀਨੀ ਪੱਧਰ ਤੋਂ ਬੱਚਿਆਂ ਨੂੰ ਪੈਦਾ ਕਰਨਾ ਸਮੇਂ ਦੀ ਮੁੱਖ ਲੋੜ ਹੈ। ਉਹਨਾਂ ਨੇ ਬਾਕਸਿੰਗ ਕਲੱਬ ਦਾ ਵਿਸ਼ੇਸ਼ ਕਰਕੇ ਧੰਨਵਾਦ ਕੀਤਾ । ਇਸ ਸਮੇਂ ਭਾਈ ਰੂਪਾ ਆਮ ਆਦਮੀ ਪਾਰਟੀ ਦੀ ਸਾਰੀ ਇਕਾਈ ਮੌਜੂਦ ਸੀ।
Click to Follow Babushahi Facebook page →