ਜ਼ਬਰਦਸਤੀ ਜਮੀਨ ਵਾਹੁਣ ਅਤੇ ਕਿਸਾਨ ਨਾਲ ਮਾਰਕੁਟਾਈ ਕਰਨ ਤੇ ਮਾਮਲੇ ਵਿੱਚ ਭਗੋੜੇ ਦੋ ਸਗੇ ਭਰਾ ਗਿਰਫਤਾਰ
ਦੋਹਾਂ ਦੇ ਖਿਲਾਫ ਕਰੋੜਾਂ ਦੀ ਠੱਗੀ ਤੇ ਵੀ ਦਰਜ ਹਨ ਕਈ ਮਾਮਲੇ
ਰੋਹਿਤ ਗੁਪਤਾ, ਗੁਰਦਾਸਪੁਰ
ਥਾਣਾ ਸਦਰ ਗੁਰਦਾਸਪੁਰ ਦੀ ਪੁਲਿਸ ਨੇ ਦੋ ਅਜਿਹੇ ਸਗੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨਾਂ ਵੱਲੋਂ ਇਕ ਕਿਸਾਨ ਦੀ ਜਮੀਨ ਵਿੱਚ ਵੜ ਕੇ ਟਰੈਕਟਰ ਨਾਲ ਜਮੀਨ ਵਿੱਚ ਬੀਜੀ ਬਾਜਰੇ ਦੀ ਫਸਲ ਖਰਾਬ ਕਰ ਦਿੱਤੀ ਸੀ ਤੇ ਕਿਸਾਨ ਨਾਲ ਮਾਰ ਕੁਟਾਈ ਵੀ ਕੀਤੀ ਸੀ। ਮਾਮਲਾ 18 ਸਤੰਬਰ 2020 ਨੂੰ ਥਾਣਾ ਸਦਰ ਵਿਖੇ ਦਰਜ ਕੀਤਾ ਗਿਆ ਸੀ ਅਤੇ ਇਹਨਾਂ ਦੋਵਾਂ ਭਰਾਵਾਂ ਦੇ ਨਾਲ ਪਿੰਡ ਭੋਪਰ ਸੈਦਾ ਦੇ ਰਹਿਣ ਵਾਲੇ ਹਰਦੀਪ ਸਿੰਘ ਨੂੰ ਵੀ ਨਾਮਜਦ ਕੀਤਾ ਗਿਆ ਸੀ ਬਾਅਦ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਦੋਹਾਂ ਭਰਾਵਾਂ ਅਜੇ ਸ਼ੰਕਰ ਅਤੇ ਗੋਰੀ ਸ਼ੰਕਰ ਨੂੰ ਭਰੋੜਾ ਭਗੋੜਾ ਕਰਾਰ ਦੇ ਦਿੱਤਾ ਗਿਆ ਸੀ। ਦੱਸ ਦਈਏ ਕਿ ਇਹਨਾਂ ਦੇ ਖਿਲਾਫ ਹੋਰ ਵੀ ਕਈ ਮਾਮਲੇ ਦਰਜ ਹਨ ਇਹਨਾਂ ਵਿੱਚੋਂ ਜ਼ਿਆਦਾਤਰ ਮਾਮਲੇ ਧੋਖਾਧੜੀ ਦੇ ਹਨ ਅਤੇ ਕਈ ਹੋਰ ਮਾਮਲਿਆਂ ਵਿੱਚ ਵੀ ਇਹ ਭਗੋੜੇ ਚੱਲ ਰਹੇ ਹਨ।
ਪਿੰਡ ਕਮਾਲਪੁਰ ਅਫਗਾਨਾ ਦੇ ਰਹਿਣ ਵਾਲੇ ਯੋਗਰਾਜ ਨੇ ਸਤੰਬਰ 2020 ਵਿੱਚ ਥਾਣਾ ਸਦਰ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਜਮੀਨ ਪਿੰਡ ਵਿੱਚ ਹੀ ਹੈ ਆਪਣੀ ਭੈਣ ਗੀਤਾ ਦੀ ਜਮੀਨ ਉਪਰ ਵੀ ਉਹ ਹੀ ਕਾਸਤ ਕਰਦਾ ਹੈ। ਉਸਨੇ ਆਪਣੇ ਪਿੰਡ 2 ਕਨਾਲ ਜਮੀਨ ਤੇ ਬਾਜਰਾ ਬੀਜਿਆ ਸੀ ਜਿਸਨੂੰ ਗੈਰੀ ਸ਼ੰਕਰ ਅਤੇ ਅਜੈ ਸੰਕਰ ਨੇ ਧੱਕੇ ਨਾਲ ਟਰੈਕਟਰ ਮੇਰੀ ਜਮੀਨ ਵਿੱਚ ਵਾੜ ਕੇ ਵਾਹ ਦਿੱਤਾ ਜਿਸ ਬਾਬਤ ਉਸਨੇ ਆਪਣੇ ਫੋਨ ਤੇ ਵੀਡੀਉ ਵੀ ਬਣਾਈ ਅਤੇ ਉਹਨਾ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਕਤ ਦੋਸੀਆ ਨੇ ਉਸ ਨਾਲ ਧੱਕਾ ਮੁਕੀ ਵੀ ਕੀਤੀ ਅਤੇ ਉਸ ਕੋਲੋ ਫੋਨ ਖੋਹਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਭੇਜ ਦਿੱਤਾ ਗਿਆ ਸੀ ਪਰ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਮਾਨਯੋਗ ਅਦਾਲਤ ਵੱਲੋਂ ਦੋਹਾਂ ਭਰਾਵਾਂ ਨੂੰ ਭਗੋੜੇ ਕਰਾ ਦੇ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਫਿਰ ਤੋਂ ਦੋਹਾਂ ਨੂੰ ਗਿਰਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਮਾਨਯੋਗ ਅਦਾਲਤ ਵੱਲੋਂ ਦੋਹਾਂ ਭਰਾਵਾਂ ਨੂੰ ਜੇਲ ਭੇਜ ਦਿੱਤਾ ਗਿਆ ।
ਦੱਸ ਦਈਏ ਕਿ ਅਜੇ ਸ਼ੰਕਰ ਦੇ ਖਿਲਾਫ ਥਾਣਾ ਸਿਟੀ ਵਿੱਚ ਵੀ ਕਰੋੜਾਂ ਰੁਪਏ ਦੀ ਜਮੀਨੀ ਧੋਖਾਧੜੀ ਦਾ ਮਾਮਲਾ ਦਰਜ ਹੈ, ਜਿਸ ਵਿੱਚ ਅਜੇ ਸੰਕਰ, ਗੋਰੀ ਸੰਕਰ ਅਤੇ ਵੀਨਾ ਰਾਣੀ ਵਿਧਵਾ ਮੂਲ ਰਾਜ ਵੱਲੋ ਕਰੋੜਾ ਰੁਪਏ ਲੈ ਕੇ ਰਜਿਸਟਰੀ ਬੈਨਾਮਾ ਨਾ ਕਰਨ ਦਾ ਦੋਸ਼ ਅਸ਼ਵਨੀ ਕੁਮਾਰ ਵੱਲੋਂ ਲਗਾਇਆ ਗਿਆ ਹੈ। ਇਹ ਮਾਮਲਾ ਡੀਐਸਪੀ ਰੈਂਕ ਦੇ ਅਧਿਕਾਰੀ ਦੀ ਤਫਤੀਸ਼ ਤੋਂ ਬਾਅਦ 24 ਅਪ੍ਰੈਲ 2026 ਨੂੰ ਥਾਣਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਸੀ ਅਤੇ ਇਸ ਵਿੱਚ ਵੀ ਅਜੇ ਸ਼ੰਕਰ ਭਗੋੜਾ ਚੱਲ ਰਿਹਾ ਹੈ । ਇਸ ਤੋਂ ਇਲਾਵਾ ਉਸਦੇ ਖਿਲਾਫ ਚੱਲ ਰਹੇ ਹੋਰ ਕਈ ਮਾਮਲਿਆਂ ਵਿੱਚ ਵੀ ਉਸ ਦੀ ਗਿਰਫਤਾਰੀ ਹੋਣ ਦੀ ਸੰਭਾਵਨਾ ਹੈ ।
- Download Babushahi App
-
-