ਚੰਡੀਗੜ੍ਹ: ਬੇਸਮੈਂਟ ਦੀ ਖੁਦਾਈ ਕਰਦੇ ਸਮੇਂ ਗੁਆਂਢੀ ਦੇ ਘਰ ਦੀ ਕੰਧ ਡਿੱਗਣ ਦਾ ਮਾਮਲਾ: FIR ਦਰਜ (ਵੀਡੀਓ ਵੀ ਦੇਖੋ)
ਚੰਡੀਗੜ੍ਹ, 21 ਨਵੰਬਰ 2024 - ਚੰਡੀਗੜ੍ਹ ਦੇ ਸੈਕਟਰ 33 ਵਿੱਚ ਬੇਸਮੈਂਟ ਦੀ ਖੁਦਾਈ ਕਰਦੇ ਸਮੇਂ ਇੱਕ ਗੁਆਂਢੀ ਦੇ ਘਰ ਦੀ ਕੰਧ ਗਈ। ਕੰਧ ਡਿੱਗਣ ਕਾਰਨ ਨੇੜੇ ਖੜ੍ਹੀ ਕਾਰ ਵੀ ਬੇਸਮੈਂਟ ਵਿੱਚ ਡਿੱਗਣ ਤੋਂ ਬਚ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨਾਜਾਇਜ਼ ਖੁਦਾਈ ਕਾਰਨ ਵਾਪਰੇ ਹਾਦਸੇ ਨੇ ਪ੍ਰਸ਼ਾਸਨ ਤੇ ਠੇਕੇਦਾਰਾਂ ਦੀ ਲਾਪ੍ਰਵਾਹੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮਕਾਨ ਨੰਬਰ 332 ਨੇੜੇ ਚਾਰ ਮਹੀਨਿਆਂ ਤੋਂ ਚੱਲ ਰਹੀ ਨਾਜਾਇਜ਼ ਜ਼ਮੀਨਦੋਜ਼ ਖੁਦਾਈ ਦੌਰਾਨ ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕਾਰਨ ਤਿੰਨ ਦਰੱਖਤ ਡਿੱਗ ਗਏ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........
https://www.facebook.com/BabushahiDotCom/videos/1099668534983390
ਇਸ ਮਾਮਲੇ 'ਚ ਕਿਰਨਜੀਤ ਸਿੰਘ ਵਾਸੀ ਨੰਬਰ 332, ਸੈਕਟਰ 33/ਏ ਚੰਡੀਗੜ੍ਹ ਦੀ ਸ਼ਿਕਾਇਤ 'ਤੇ ਸੈਕਟਰ 34 ਚੰਡੀਗੜ੍ਹ ਪੁਲਿਸ ਸਟੇਸ਼ਨ ਵਿਖੇ ਐਫਆਈਆਰ ਨੰਬਰ 181 ਅਧੀਨ 290,125,324(4),324(5),3(5)ਬੀਐਨਐਸ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤਕਰਤਾ ਦੇ ਘਰ ਦਾ ਕਾਫੀ ਨੁਕਸਾਨ ਹੋਇਆ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ........ ਚੰਡੀਗੜ੍ਹ ਦੇ ਸੈਕਟਰ 33 ਵਿੱਚ ਬੇਸਮੈਂਟ ਦੀ ਖੁਦਾਈ ਕਰਦੇ ਸਮੇਂ ਗੁਆਂਢੀ ਦੇ ਘਰ ਦੀ ਡਿੱਗੀ ਕੰਧ
Click to Follow Babushahi Facebook page →