ਲੁਧਿਆਣਾ ਪੁਲਿਸ ਦਾ ਲੇਖਾ-ਜੋਖਾ: ਪੜ੍ਹੋ ਪੁਲਿਸ ਨੇ ਕਿੰਨੇ ਫੜ੍ਹੇ ਤਸਕਰ? ਕਿੰਨਾ ਹੋਇਆ ਟ੍ਰੈਫਿਕ ਵਿੱਚ ਸੁਧਾਰ?
ਸੁਖਮਿੰਦਰ ਭੰਗੂ
ਲੁਧਿਆਣਾ 26 ਦਸੰਬਰ 2025- ਕਮਿਸ਼ਨਰੇਟ ਪੁਲਿਸ ਲੁਧਿਆਣਾ ਵੱਲੋਂ ਸ਼ਹਿਰ ਵਿੱਚ ਕਾਨੂੰਨ-ਵਿਵਸਥਾ ਮਜ਼ਬੂਤ ਬਣਾਈ ਰੱਖਣ, ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਗਤਿਵਿਧੀਆਂ ‘ਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਸਾਲ 2025 ਦੌਰਾਨ ਲਗਾਤਾਰ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ ਗਈਆਂ।
ਜਾਣਕਾਰੀ ਦਿੰਦਿਆਂ ਕਮਿਸ਼ਨਰ ਪੁਲਿਸ ਲੁਧਿਆਣਾ ਸਵਪਨ ਸ਼ਰਮਾ ਆਈਪੀਐਸ ਨੇ ਦੱਸਿਆ ਕਿ 01-01-2025 ਤੋਂ 23-12-2025 ਤੱਕ NDPS ਐਕਟ ਤਹਿਤ ਕੁੱਲ 1177 ਮੁਕੱਦਮੇ ਦਰਜ ਕਰਕੇ 1530 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਇਸ ਦੌਰਾਨ 25 ਕਿਲੋ 312 ਗ੍ਰਾਮ ਅਫ਼ੀਮ, 535 ਕਿਲੋ 800 ਗ੍ਰਾਮ ਭੁੱਕੀ, 03 ਕਿਲੋ 98 ਗ੍ਰਾਮ ਚਰਸ, 58 ਕਿਲੋ 870 ਗ੍ਰਾਮ ਗਾਂਜਾ, 23 ਗ੍ਰਾਮ ਕੋਕੇਨ, 32 ਕਿਲੋ 639 ਗ੍ਰਾਮ ਹੈਰੋਇਨ, 64 ਗ੍ਰਾਮ ICE, 01 ਕਿਲੋ 263 ਗ੍ਰਾਮ ਨਸ਼ੀਲਾ ਪਾਊਡਰ, 27 ਕਿਲੋ 100 ਗ੍ਰਾਮ ਪੋਪੀ ਪੌਦੇ, 32,272 ਨਸ਼ੀਲੀਆਂ ਗੋਲੀਆਂ/ਕੈਪਸੂਲ ਅਤੇ 05 ਇੰਜੈਕਸ਼ਨ ਬਰਾਮਦ ਕੀਤੇ ਗਏ ਇਸ ਅਵਧੀ ਦੌਰਾਨ NDPS ਐਕਟ ਅਧੀਨ ਦੋਸ਼ ਸਾਬਤ ਹੋਣ ਦੀ ਦਰ 92.7% ਰਹੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ Excise Act ਤਹਿਤ ਕੁੱਲ 274 ਮੁਕੱਦਮੇ ਦਰਜ ਕਰਕੇ 319 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਦੌਰਾਨ 203 ਲੀਟਰ 750 ਮਿਲੀਲੀਟਰ ਨਾਜਾਇਜ਼ ਸ਼ਰਾਬ, 6723 ਲੀਟਰ 510 ਮਿਲੀਲੀਟਰ ਲਾਇਸੈਂਸ ਸ਼ਰਾਬ, 11041 ਲੀਟਰ 950 ਮਿਲੀਲੀਟਰ ਅੰਗਰੇਜ਼ੀ ਸ਼ਰਾਬ, 85 ਲੀਟਰ 580 ਮਿਲੀਲੀਟਰ ਬੀਅਰ ਅਤੇ 50 ਲੀਟਰ ਲਾਹਣ ਬਰਾਮਦ ਕੀਤੀ ਗਈ।
ਇਸ ਤੋਂ ਇਲਾਵਾ Arms Act / Explosive Act ਅਧੀਨ 32 ਮੁਕੱਦਮੇ ਦਰਜ ਕਰਕੇ 58 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਸ ਦੌਰਾਨ 93 ਪਿਸਤੌਲ/ਰਿਵਾਲਵਰ, 03 ਗਨ/ਰਾਈਫ਼ਲ, 311 ਕਾਰਤੂਸ, 28 ਮੈਗਜ਼ੀਨ ਅਤੇ 03 ਗ੍ਰੇਨੇਡ ਬਰਾਮਦ ਕੀਤੇ ਗਏ।
ਕਮਿਸ਼ਨਰ ਪੁਲਿਸ ਨੇ ਦੱਸਿਆ ਕਿ ਇਸ ਅਵਧੀ ਦੌਰਾਨ 381 ਪ੍ਰੋਕਲੇਮਡ ਅਫੈਂਡਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਾਲ ਹੀ UI ਕੇਸਾਂ ਵਿੱਚ 3824 ਬਕਾਇਆ ਗ੍ਰਿਫ਼ਤਾਰੀਆਂ ਕਰਕੇ 5865 UI ਕੇਸ ਨਿਪਟਾਏ ਗਏ।
ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਂਦੇ ਹੋਏ ਕੁੱਲ 2,91,693 ਟ੍ਰੈਫਿਕ ਚਲਾਨ ਜਾਰੀ ਕੀਤੇ ਗਏ।
ਅੰਤ ਵਿੱਚ ਕਮਿਸ਼ਨਰ ਪੁਲਿਸ ਲੁਧਿਆਣਾ ਨੇ ਕਿਹਾ ਕਿ ਜਨਤਾ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਬਣਾਈ ਰੱਖਣ ਲਈ ਅਜਿਹੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਪੂਰੀ ਸਖ਼ਤੀ ਨਾਲ ਜਾਰੀ ਰਹਿਣਗੀਆਂ।