ਔਰਤਾਂ ਹਰ ਸਿਸਟਮ ਦੀ ਤਾਕਤ; AAP ਉਨ੍ਹਾਂ ਦਾ ਸਤਿਕਾਰ ਕਰਦੀ: ਡਾ. ਗੁਰਪ੍ਰੀਤ ਕੌਰ ਮਾਨ
ਡਾ. ਗੁਰਪ੍ਰੀਤ ਕੌਰ ਮਾਨ ਨੇ ਤਰਨਤਾਰਨ ਦੀਆਂ ਔਰਤਾਂ ਨੂੰ ਕੀਤੀ ਅਪੀਲ: ਇੱਕ ਅਜਿਹੀ ਪਾਰਟੀ ਨੂੰ ਵੋਟ ਦਿਓ ਜੋ ਹਰ ਔਰਤ ਨੂੰ ਮਾਣ, ਆਵਾਜ਼ ਅਤੇ ਸ਼ਕਤੀ ਦੇਵੇ
ਤਰਨਤਾਰਨ, 10 ਨਵੰਬਰ
ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ, ਡਾ. ਗੁਰਪ੍ਰੀਤ ਕੌਰ ਮਾਨ ਨੇ ਹਲਕੇ ਦੀਆਂ ਮਹਿਲਾ ਵੋਟਰਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਖੜ੍ਹੇ ਹੋਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਆਪ ਇੱਕ ਅਜਿਹੀ ਪਾਰਟੀ ਜਿਸਨੇ ਔਰਤਾਂ ਨੂੰ ਸੱਚਾ ਸਤਿਕਾਰ, ਪ੍ਰਤੀਨਿਧਤਾ ਅਤੇ ਰਾਜਨੀਤੀ ਅਤੇ ਸ਼ਾਸਨ ਵਿੱਚ ਇੱਕ ਸ਼ਕਤੀਸ਼ਾਲੀ ਪਲੇਟਫਾਰਮ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਪੰਜਾਬ ਨੇ ਔਰਤਾਂ ਦੇ ਸਸ਼ਕਤੀਕਰਨ ਲਈ ਇਤਿਹਾਸਕ ਕਦਮ ਵੇਖੇ ਹਨ, ਔਰਤਾਂ ਲਈ ਮੁਫ਼ਤ ਬੱਸ ਯਾਤਰਾ ਤੋਂ ਲੈ ਕੇ, ਗਤੀਸ਼ੀਲਤਾ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਤੱਕ। ਇਸ ਤੋਂ ਇਲਾਵਾ 6.65 ਲੱਖ ਤੋਂ ਵੱਧ ਵਿਧਵਾਵਾਂ ਅਤੇ ਬੇਸਹਾਰਾ ਔਰਤਾਂ ਨੂੰ 693 ਕਰੋੜ ਰੁਪਏ ਦੀ ਵਿੱਤੀ ਸਹਾਇਤਾ, ਮਾਣ ਅਤੇ ਆਜ਼ਾਦੀ ਨੂੰ ਬਹਾਲ ਕਰਨਾ ਵੀ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਇਹ ਵਾਅਦੇ ਨਹੀਂ ਹਨ, ਇਹ ਉਹ ਕਾਰਵਾਈਆਂ ਹਨ ਜਿਨ੍ਹਾਂ ਨੇ ਜ਼ਿੰਦਗੀਆਂ ਬਦਲ ਦਿੱਤੀਆਂ ਹਨ।
"ਆਪ ਇਕਲੌਤੀ ਪਾਰਟੀ ਹੈ ਜੋ ਔਰਤਾਂ ਨੂੰ ਵੋਟਰਾਂ ਵਜੋਂ ਨਹੀਂ, ਸਗੋਂ ਭਵਿੱਖ ਦੇ ਨਿਰਮਾਣ ਵਿੱਚ ਬਰਾਬਰ ਦੇ ਭਾਈਵਾਲਾਂ ਵਜੋਂ ਦੇਖਦੀ ਹੈ। ਪਿੰਡਾਂ ਤੋਂ ਲੈ ਕੇ ਵਿਧਾਨ ਸਭਾ ਤੱਕ, ਹੁਣ ਔਰਤਾਂ ਦੀ ਆਵਾਜ਼ ਸਤਿਕਾਰਯੋਗ ਹੈ।
ਮਹਿਲਾ ਵੋਟਰਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ, "ਕੱਲ੍ਹ, ਜਦੋਂ ਤੁਸੀਂ ਵੋਟ ਪਾਉਣ ਜਾਓਗੇ, ਤਾਂ ਆਪਣੀਆਂ ਧੀਆਂ, ਆਪਣੀ ਸੁਰੱਖਿਆ ਅਤੇ ਆਪਣੇ ਅਧਿਕਾਰਾਂ ਬਾਰੇ ਸੋਚਿਓ। ਇੱਕ ਅਜਿਹੀ ਸਰਕਾਰ ਨੂੰ ਵੋਟ ਦਿਓ ਜੋ ਸਮਾਨਤਾ ਅਤੇ ਸਸ਼ਕਤੀਕਰਨ ਵਿੱਚ ਵਿਸ਼ਵਾਸ ਰੱਖਦੀ ਹੈ, 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਇੱਕ ਨਿਆਂਪੂਰਨ, ਪ੍ਰਗਤੀਸ਼ੀਲ ਪੰਜਾਬ ਦੇ ਦ੍ਰਿਸ਼ਟੀਕੋਣ ਨੂੰ ਵੋਟ ਦਿਓ।"