ਇੰਸਟਰਕਟਰਾਂ ਦੀ ਭਰਤੀ : ਸਰਕਾਰੀ ਆਈ.ਟੀ.ਆਈ. 'ਚ ਅਰਜ਼ੀਆਂ ਦੀ ਮੰਗ
--- ਵੱਖ-ਵੱਖ ਟਰੇਡਾਂ ਲਈ ਇੰਸਟਰਕਟਰਾਂ ਦੀ ਕੀਤੀ ਜਾਣੀ ਭਰਤੀ
ਸੁਖਮਿੰਦਰ ਭੰਗੂ
ਲੁਧਿਆਣਾ, 23 ਅਕਤੂਬਰ 2025
ਸਰਕਾਰੀ ਆਈ.ਟੀ.ਆਈ., ਲੁਧਿਆਣਾ ਵਿੱਚ ਅਰਜ਼ੀਆਂ ਮੰਗੀਆਂ ਗਈਆਂ ਹਨ ਜਿੱਥੇ ਸ਼ੈਸ਼ਨ 2025-26 ਤਹਿਤ ਗੈਸਟ ਫੈਕਲਟੀ ਠੇਕੇ ਦੇ ਆਧਾਰ 'ਤੇ ਇੰਸਟ੍ਰਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ।
ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਉਰ (ਡੀ.ਬੀ.ਈ.ਈ.), ਲੁਧਿਆਣਾ ਦੇ ਡਿਪਟੀ ਡਾਇਰੈਕਟਰ ਰੁਪਿੰਦਰ ਕੌਰ ਨੇ ਦੱਸਿਆ ਕਿ ਨਿਰੋਲ ਆਰਜ਼ੀ ਅਸਾਮੀਆਂ ਤਹਿਤ ਵੱਖ-ਵੱਖ ਟਰੇਡਾਂ ਲਈ ਸਰਕਾਰੀ ਆਈ.ਟੀ.ਆਈ., ਲੁਧਿਆਣਾ ਵਿੱਚ ਇੰਸਟਰਕਟਰਾਂ ਦੀ ਭਰਤੀ ਕੀਤੀ ਜਾਣੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਟਰੇਡਾਂ ਵਿੱਚ ਰੈਫਰੀਜਰੇਟਰ ਏਅਰ ਕੰਡੀਸ਼ਨਰ, ਫਿਟਰ, ਮਸ਼ੀਨਿਸਟ, ਟਰਨਰ, ਡਰਾਫਟਸਮੈਨ ਮੈਕਨੀਕਲ, ਡਰਾਫਟਸਮੈਨ ਸਿਵਲ, ਇਲੈਕਟਰੀਸ਼ਨ, ਵਾਇਰਮੈਨ, ਪਲੰਬਰ, ਵੁੱਡ ਵਰਕ ਟੈਕਨੀਸ਼ੀਅਨ (ਕਾਰਪੇਂਟਰ), ਇਲੈਕਟ੍ਰੋਨਿਕਸ ਮਕੈਨਿਕ, ਡਰੋਨ ਟੈਕਨੀਸੀਅਨ, ਇੰਡਸਟਰੀਅਲ ਰੋਬੋਟਿਕ ਅਤੇ ਡਿਜੀਟਲ ਮੈਨੂਫੈਕਚਰਿੰਗ ਟੈਕਨੀਸੀਅਨ, ਐਡੀਟਿਵ ਮੈਨਫੈਕਟਰਿੰਗ 3-ਡੀ ਪ੍ਰਿੰਟਿੰਗ ਟੈਕਨੀਸੀਅਨ, ਟੂਲ ਐਂਡ ਡਾਈ ਮੇਕਰ (ਪ੍ਰੈਸ ਟੂਲ ਜਿਗ ਅਤੇ ਫਿਕਸਚਰ), ਸੀ.ਐਨ.ਸੀ. ਮਸ਼ੀਨਿੰਗ, ਮੋਟਰ ਮਕੈਨਿਕ ਵਹੀਕਲ, ਮਕੈਨਿਕ ਇਲੈਕਟਰੀਕਲ ਵਹੀਕਲ, ਮਕੈਨਿਕ ਆਟੋ ਬਾਡੀ ਰਿਪੇਅਰ, ਮਕੈਨਿਕ ਆਟੋ ਬਾਡੀ ਪੇਂਟਰ ਸ਼ਾਮਲ ਹਨ।
ਯੋਗ ਪ੍ਰਾਰਥੀਆਂ ਵੱਲੋਂ ਅਰਜ਼ੀਆਂ ਮਿਤੀ 31-10-2025 ਤੱਕ ਦਸਤੀ/ਰਜਿਸਟਰਡ ਡਾਕ ਰਾਹੀਂ ਸੰਸਥਾ ਵਿਖੇ ਭੇਜੀਆਂ ਜਾ ਸਕਦੀਆਂ ਹਨ। ਸਰਕਾਰੀ ਆਈ.ਟੀ.ਆਈ., ਗਿੱਲ ਰੋਡ, ਲੁਧਿਆਣਾ ਵਿਖੇ ਇੰਟਰਵਿਊ ਦੀ ਮਿਤੀ 03-11-2025 ਨਿਰਧਾਰਿਤ ਕੀਤੀ ਗਈ ਜਿੱਥੇ ਅਸਲ ਦਸਤਾਵੇਜ ਤੇ ਤਸਦੀਕਸ਼ੁਦਾ ਕਾਪੀਆਂ ਨਾਲ ਲੈ ਕੇ ਆਉਣਾ ਲਾਜ਼ਮੀ ਹੋਵੇਗਾ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਇੰਸਟਰਕਟਰਾਂ ਦੀ ਨਿਯੁਕਤੀ ਤੋਂ ਬਾਅਦ ਮਾਨਭੇਟਾ ਫਿਕਸ 15 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ।
ਯੋਗਤਾ, ਤਜਰਬੇ ਅਤੇ ਹੋਰ ਵੇਰਵਿਆ ਲਈ ਵੈਬਸਾਈਟ http://dgt.gov.in/en/cts-details 'ਤੇ ਦੇਖਿਆ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਉਰੋ, ਪ੍ਰਤਾਪ ਚੌਂਕ, ਸਾਹਮਣੇ ਸੰਗੀਤ ਸਿਨੇਮਾ, ਲੁਧਿਆਣਾ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਯੋਗ ਪ੍ਰਾਰਥੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੇ ਜਾ ਰਹੇ ਰੋਜ਼ਗਾਰ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।