ਆਂਗਣਵਾੜੀ ਮੁਲਾਜ਼ਮਾਂ ਵੱਲੋਂ MLA ਜਗਰੂਪ ਸਿੰਘ ਗਿੱਲ ਦੇ ਦਫਤਰ ਸਾਹਮਣੇ ਰੋਸ ਵਿਖਾਵਾ
ਅਸ਼ੋਕ ਵਰਮਾ
ਬਠਿੰਡਾ, 2 ਮਈ 2026: ਅੱਜ ਇੱਥੇ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਹਲਕਾ ਬਠਿੰਡਾ ਸ਼ਹਿਰੀ ਦੇ ਵਿਧਾਇਕ ਸ੍ਰ ਜਗਰੂਪ ਸਿੰਘ ਗਿੱਲ ਦੇ ਘਰ ਦੇ ਸਾਹਮਣੇ ਬਲਾਕ ਪ੍ਰਧਾਨ ਲੀਲਾਵਤੀ ਬਠਿੰਡਾ ਅਤੇ ਅੰਮ੍ਰਿਤਪਾਲ ਕੌਰ ਬੱਲੂਆਣਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਕੌਰ ਬਠਿੰਡਾ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵੋਟਾਂ ਵੇਲੇ ਕੀਤੇ ਗਏ ਵਾਅਦੇ ਅਨੁਸਾਰ ਆਂਗਣਵਾੜੀ ਵਰਕਰਾਂ ਹੈਲਪਰਾਂ ਦਾ ਮਾਣ ਭੱਤਾ ਦੁਗਣਾ ਕੀਤਾ ਜਾਵੇ। ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਦਿੱਤੇ ਜਾਣ ਮਾਵਾਂ ਧੀਆਂ ਸਤਿਕਾਰਯੋਗ ਯੋਜਨਾ ਵਿੱਚ ਕੰਮ ਲੈਣ ਵਾਸਤੇ ਆਂਗਣਵਾੜੀ ਵਰਕਰ ਨੂੰ 200 ਰੁਪਏ ਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਣ, ।
ਉਹਨਾਂ ਇਹ ਵੀ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਕੋਲੋਂ ਵਾਧੂ ਕੰਮ ਕਰਾਉਣੇ ਜਿਵੇਂ ਜਨਗਾਨਾ ਆਰਥਿਕ ਸਰਵੇ ਡਰੱਗ ਸਰਵੇ ਆਦਿ ਬੰਦ ਕੀਤੇ ਜਾਣ ਆਂਗਣਵਾੜੀ ਕੇਂਦਰਾਂ ਦੇ ਵਿੱਚ ਆ ਰਿਹਾ ਰਾਸ਼ਨ ਸਰਕਾਰੀ ਅਦਾਰਿਆਂ ਰਾਹੀਂ ਦਿੱਤਾ ਜਾਵੇ । ਉਹਨਾਂ ਕਿਹਾ ਉਕਿ ਆਂਗਣਵਾੜੀ ਵਰਕਰ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਬੱਚੇ ਵਾਪਸ ਆਂਗਣਵਾੜੀ ਆ ਗਣਵਾੜੀਆਂ ਵਿੱਚ ਭੇਜੇ ਜਾਣ ਐਨਜੀਓ ਨੂੰ ਦਿੱਤੇ ਬਲਾਕਾਂ ਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕੇ ਆ ਨੂੰ ਲਾਗੂ ਕੀਤਾ ਜਾਵੇ ਇਸ ਧਰਨੇ ਨੂੰ ਦਰਸ਼ਨਾਂ ਕੌਰ ਬਠਿੰਡਾ, ਪਰਮਰਾਜ ਬਠਿੰਡਾ, ਸਤਵੀਰ ਕੌਰ ਬਠਿੰਡਾ, ਨਵਜੋਤ ਬਠਿੰਡਾ, ਗੁਰਵਿੰਦਰ ਕੌਰ ਬਠਿੰਡਾ,ਮਨਪ੍ਰੀਤ ਕੌਰ ਸਿਵੀਆ, ਰੇਖਾ ਰਾਣੀ ਗੋਨੇਆਣਾ ਕਲਾਂ, ਸੁਨੈਨਾ ਗੋਨੇਆਣਾ, ਰਾਜਵਿੰਦਰ ਕੌਰ ਬੁਲਾਡੇ ਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।
Click to Follow Babushahi Facebook page →