ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ 'ਚ ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਨ
ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਦੇ ਮਿਸ ਫਰੈਸ਼ਰ-2026 ਜੈਸਮੀਨ ਕੌਰ ਅਤੇ ਮਿਸਟਰ ਫਰੈਸ਼ਰ-2026 ਸੁਖਰਾਜ ਸਿੰਘ ਗਿੱਲ ਬਣੇ
ਬੰਗਾ 20 ਮਈ 2026- ਗੁਰੂ ਨਾਨਕ ਕਾਲਜ ਆਫ ਨਰਸਿੰਗ ਢਾਹਾਂ ਕਲੇਰਾਂ ਵਿਖੇ ਜੀ.ਐਨ.ਐਮ. ਨਰਸਿੰਗ, ਬੀ.ਐਸ.ਸੀ. ਨਰਸਿੰਗ ਅਤੇ ਬੀ.ਐਸ.ਸੀ. ਪੋਸਟ ਬੇਸਿਕ ਨਰਸਿੰਗ ਕੋਰਸਾਂ ਵਿਚ ਦਾਖਲ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿਣ ਲਈ ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਦਾ ਆਯੋਜਿਨ ਕੀਤਾ ਗਿਆ । ਜਿਸ ਦੇ ਮੁੱਖ ਮਹਿਮਾਨ ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਸਨ ਅਤੇ ਉਹਨਾਂ ਨੇ ਆਪਣੇ ਕਮਲਾਂ ਨਾਲ ਸ਼ਮਾਂ ਰੌਸ਼ਨ ਕਰਕੇ ਸਮਾਰੋਹ ਦਾ ਸ਼ੁਭ ਆਰੰਭ ਕੀਤਾ। ਉਹਨਾਂ ਨੇ ਕਿਹਾ ਕਿ ਨਰਸਿੰਗ ਦਾ ਕਿੱਤਾ ਦੁਨੀਆ ਦਾ ਸਭ ਤੋਂ ਪ੍ਰਮੁੱਖ ਸਫਲ ਕਿੱਤਾ ਹੈ ਅਤੇ ਨਰਸਿੰਗ ਸਟਾਫ ਦੀ ਦੇਸ਼ ਵਿਦੇਸ਼ ਵਿਚ ਜ਼ਰੂਰਤ ਵੱਧ ਰਹੀ ਹੈ ਅਤੇ ਫਰੈਸ਼ਰ ਪਾਰਟੀ 2026 ਦਾ ਥੀਮ “ਨਵਾਂ ਅਰਮਾਨ – ਨਵੀਂ ਉਡਾਣ” ਸਿਰਫ ਇੱਕ ਥੀਮ ਨਹੀਂ, ਇਹ ਕਾਲਜ ਦੇ ਨਵੇਂ ਵਿਦਿਆਰਥੀ ਲਈ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲਣ ਲਈ ਪ੍ਰੇਰਣਾ ਹੈ । ਉਹਨਾਂ ਨੇ ਨਵੇਂ ਵਿਦਿਆਰਥੀਆਂ ਦੀ ਸੁਨਿਹਰੀ ਭਵਿੱਖ ਲਈ ਕਾਮਨਾ ਵੀ ਕੀਤੀ। ਪ੍ਰਿੰਸੀਪਲ ਰਮਨਦੀਪ ਕੌਰ ਨੇ ਮਹਿਮਾਨਾਂ ਅਤੇ ਕਾਲਜ ਦੇ ਨਵੇਂ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦੇ ਹੋਏ ਕਾਲਜ ਅਤੇ ਨਰਸਿੰਗ ਡਿਗਰੀ ਕੋਰਸਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਇਸ ਮੌਕੇ ਉਹਨਾਂ ਸਮੂਹ ਵਿਦਿਆਰਥੀਆਂ ਨੂੰ ਅਨੁਸ਼ਾਸ਼ਨ ਵਿਚ ਰਹਿੰਦੇ ਹੋਏ ਨਰਸਿੰਗ ਦੀ ਪੜ੍ਹਾਈ ਵਿਚੋਂ ਟੌਪ ਪੁਜ਼ੀਸਨਾਂ ਹਾਸਲ ਕਰਕੇ ਆਪਣਾ, ਆਪਣੇ ਮਾਪਿਆਂ ਅਤੇ ਆਪਣੇ ਨਰਸਿੰਗ ਕਾਲਜ ਦਾ ਨਾਮ ਰੋਸ਼ਨ ਕਰਨ ਲਈ ਪ੍ਰੇਰਿਆ । ਫਰੈਸ਼ਰ ਪਾਰਟੀ ਨਵਾਂ ਅਰਮਾਨ-ਨਵੀਂ ਉਡਾਣ 2026 ਵਿਚ ਹੋਏ ਮਾਡਲਿੰਗ ਸ਼ੋਅ ਦੌਰਾਨ ਵਿਦਿਆਰਥੀਆਂ ਨੇ ਰੈਂਪ 'ਤੇ ਆਪਣੀ ਜਾਣ-ਪਹਿਚਾਣ, ਡਾਂਸ ਕਰਕੇ ਅਤੇ ਸਵਾਲਾਂ ਦੇ ਸ਼ਾਨਦਾਰ ਜਵਾਬ ਦੇ ਕੇ ਆਪਣੇ ਅੰਦਰ ਛੁਪੀ ਪ੍ਰਭਿਤਾ ਨਾਲ ਸਾਰਿਆਂ ਦਾ ਮਨ ਮੋਹ ਲਿਆ । ਇਸ ਸਖਤ ਮੁਕਾਬਲੇ ਵਿਚ ਜੀ.ਐਨ.ਐਮ. (ਪਹਿਲਾ ਸਾਲ) ਦੀ ਵਿਦਿਆਰਥਣ ਜੈਸਮੀਨ ਕੌਰ ਨੂੰ ਮਿਸ ਫਰੈਸ਼ਰ ਅਤੇ ਬੀ.ਐਸ.ਸੀ.(ਪਹਿਲਾ ਸਮੈਟਰ) ਦੇ ਵਿਦਿਆਰਥੀ ਸੁਖਰਾਜ ਸਿੰਘ ਗਿੱਲ ਨੂੰ ਮਿਸਟਰ ਫਰੈਸ਼ਰ ਚੁਣਿਆ ਗਿਆ । ਇਸ ਮੌਕੇ ਬੀ.ਐਸ. ਸੀ. (ਪਹਿਲਾ ਸਮੈਟਰ) ਦੀ ਵਿਦਿਆਰਥਣ ਤਨਵੀਰ ਕੌਰ ਅਤੇ ਵਿਦਿਆਰਥੀ ਸਮੀਰ ਫਸਟ ਰਨਰ ਅੱਪ ਚੁਣੇ ਗਏ, ਜਦੋਂ ਕਿ ਸਿਮਰਨ ਨੇ ਮਿਸ ਕੈਟਵਾਕ, ਨਵਨੀਤ ਕੌਰ ਨੇ ਮਿਸ ਸਮਾਈਲ ਅਤੇ ਮਨਜੋਤ ਕੌਰ ਨੇ ਮਿਸ ਅਟਾਇਰ ਦਾ ਖਿਤਾਬ ਹਾਸਲ ਕੀਤਾ। ਇਸ ਮੌਕੇ ਸਮਾਰੋਹ ਵਿਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ । ਵਿਦਿਆਰਥੀਆਂ ਨੇ ਕੋਰੀਉਗਰਾਫੀ, ਪੰਜਾਬੀ ਭੰਗੜਾ ਤੇ ਗਿੱਧਾ ਦੀਆਂ ਪੇਸ਼ਕਾਰੀਆਂ ਨਾਲ ਖ਼ੂਬ ਰੰਗ ਬੰਨ੍ਹਿਆ ਗਿਆ । ਇਸ ਮੌਕੇ ਜੱਜਾਂ ਦੀ ਅਹਿਮ ਜ਼ਿੰਮੇਵਾਰੀ ਮੈਡਮ ਰਾਬੀਆ ਹਾਟਾ, ਮੈਡਮ ਸ਼ੈਲਿਕਾ, ਮੈਡਮ ਸਰਬਜੀਤ ਕੌਰ ਨੇ ਅਦਾ ਕੀਤੀ । ਮੰਚ ਦਾ ਸੰਚਾਲਨ ਜੈਸਮੀਨ ਕੌਰ ਅਤੇ ਮਨਰੀਤ ਕੌਰ ਨੇ ਕੀਤਾ । ਇਸ ਫਰੈਸ਼ਰ ਪਾਰਟੀ ਵਿਚ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਦਵਿੰਦਰ ਸਿੰਘ ਢਿੱਲੋਂ ਟਰੱਸਟ ਮੈਂਬਰ, ਰਾਜਦੀਪ ਥਿਦਵਾਰ ਵਾਈਸ ਪ੍ਰਿੰਸੀਪਲ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ, ਮੈਡਮ ਸੁਖਮਿੰਦਰ ਕੌਰ, ਮੈਡਮ ਮਨਜਿੰਦਰ ਕੌਰ, ਮੈਡਮ ਵੰਦਨਾ ਬਸਰਾ, ਮੈਡਮ ਨਿਵੇਦਿਤਾ ਸ਼ਰਮਾ ਅਤੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ ।