ਸੁਨੀਲ ਗੁਪਤਾ ਨੂੰ Punjab Economic Policy and Planning Board ਦੇ ਵਾਈਸ ਚੇਅਰਮੈਨ ਵਜੋਂ ਤਿੰਨ ਸਾਲਾਂ ਲਈ ਮਿਲੀ Extension
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 6 ਜੂਨ, 2025 – ਪੰਜਾਬ ਦੇ ਗਵਰਨਰ ਨੇ ਸੁਨੀਲ ਗੁਪਤਾ ਦੇ Punjab Economic Policy and Planning Board ਦੇ ਵਾਈਸ ਚੇਅਰਮੈਨ ਵਜੋਂ ਕਾਰਜਕਾਲ ਨੂੰ ਹੋਰ ਤਿੰਨ ਸਾਲ ਲਈ ਵਧਾ ਦਿੱਤਾ ਹੈ।
ਗੁਪਤਾ ਹੁਣ 24 ਅਗਸਤ, 2025 ਤੋਂ 23 ਅਗਸਤ, 2028 ਤੱਕ ਇਸ ਅਹੁਦੇ 'ਤੇ ਬਣੇ ਰਹਿਣਗੇ। ਉਹ 23 ਅਗਸਤ, 2022 ਦੇ ਸਰਕਾਰੀ ਆਦੇਸ਼ ਵਿੱਚ ਪਹਿਲਾਂ ਦੱਸੇ ਗਏ ਨਿਯਮਾਂ ਅਤੇ ਸ਼ਰਤਾਂ ਅਧੀਨ ਕੈਬਨਿਟ ਮੰਤਰੀ ਦੇ Rank 'ਤੇ ਸੇਵਾ ਨਿਭਾਉਣਗੇ।