ਮਾਲੇਰਕੋਟਲਾ: ਲਹਿਰ ਅਲ-ਫਲਾਹ ਪਬਲਿਕ ਸਕੂਲ ਦੇ ਫਾਊਂਡਰ ਮੈਂਬਰ ਮੁਹੰਮਦ ਸਲੀਮ ਬਖਸੀ ਦਾ ਦਿਹਾਂਤ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 16 ਮਈ 2025, ਇਲਾਕੇ ਅੰਦਰ ਅੱਜ ਉਸ ਸਮੇਂ ਸੋਕ ਦੀ ਲਹਿਰ ਪਾਈ ਗਈ ਜਦੋਂ ਪਤਾ ਚੱਲਿਆ ਕਿ ਅਲ-ਫਲਾਹ ਪਬਲਿਕ ਸਕੂਲ ਮਾਲੇਰਕੋਟਲਾ ਦੇ ਫਾਊਂਡਰ ਮੈਂਬਰਾਂ ਵਿੱਚੋਂ ਸੀਨੀਅਰ ਮੈਂਬਰ ਮੁਹੰਮਦ ਸਲੀਮ ਬਖਸੀ (ਸਾਬਕਾ ਫੁਟਬਾਲ ਕੋਚ) ਫਾਈਨਾਂਸ ਸਕੱਤਰ ਅਲਫਲਾਹ ਐਜੂਕੇਸ਼ਨ ਟਰਸਟ ਨਜ਼ਦੀਕ ਮੱਕਾ ਮਸਜਿਦ ਮੁਹੱਲਾ ਬਾਗ ਵਾਲਾ ਦਾ ਅੱਜ ਇੰਤਕਾਲ ਹੋ ਗਿਆ। ਉਨ੍ਹਾਂ ਦੀ ਨਮਾਜੇ ਏ ਜਨਾਜਾ ਲੁਧਿਆਣਾ ਰੋਡ ਤੇ ਸਥਿਤ ਉਜਾੜੂ ਤੱਕੀਆ ਕਬਰਿਸਤਾਨ ਵਿਖੇ ਅਦਾ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ ਵਿੱਚ ਇਲਾਾਕੇ ਦੇ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਲੋਕਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਮਰਹੂਮ ਲਈ ਦੁਆ ਇਹ ਮਗਫਰਿਤ ਕੀਤੀ ਅਤੇ ਇਸ ਤੋਂ ਬਾਅਦ ਉਹਨਾਂ ਨੂੰ ਸਪੁਰ ਏ ਖਾਕ ਕਰ ਦਿੱਤਾ ਗਿਆ ਮਿਲੀ ਜਾਣਕਾਰੀ ਅਨੁਸਾਰ ਮਰਹੂਮ ਦੀ ਕੋਈ ਰਸਮ ਏ ਕੁਲ ਨਹੀਂ ਹੋਵੇਗੀ ਸਗੋਂ ਤਿੰਨ ਦਿਨ ਉਹਨਾਂ ਦੇ ਰਿਹਾਇਸ਼ ਤੇ ਹੀ ਅਫਸੋਸ ਕੀਤਾ ਜਾਵੇਗਾ।