ਹਰਮੀਤ ਪਠਾਣਮਾਜਰਾ ਦੇ ਪਰਿਵਾਰ ਤੋਂ ਸਰਕਾਰੀ ਕੋਠੀ ਖਾਲੀ ਕਰਵਾਉਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ
ਬਾਬੂਸ਼ਾਹੀ ਨੈਟਵਰਕ
ਵਿਕਰਮਜੀਤ ਸਿੰਘ
ਪਟਿਆਲਾ, 28 ਜਨਵਰੀ, 2026: ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪਰਿਵਾਰ ਤੋਂ ਇਥੇ ਪਾਸੀ ਰੋਡ ’ਤੇ ਸਥਿਤ ਸਰਕਾਰੀ ਕੋਠੀ ਨੰਬਰ 9 ਸੀ ਖਾਲੀ ਕਰਵਾਉਣ ਲਈ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਪਠਾਣਮਾਜਰਾ ਦੀ ਪਤਨੀ ਘਰ ਦੇ ਅੰਦਰ ਹੀ ਹੈ। ਇਸ ਵਾਸਤੇ ਲੇਡੀ ਪੁਲਿਸ ਵੀ ਤਾਇਨਾਤ ਕੀਤੀ ਗਈ ਹੈ।

ਪੁਲਿਸ ਆਪਣੇ ਨਾਲ ਟਰੱਕ ਵੀ ਲੈ ਕੇ ਆਈ ਹੈ ਤਾਂ ਜੋ ਘਰ ਦਾ ਸਮਾਨ ਢੋਇਆ ਜਾ ਸਕੇ।
ਦੱਸਣਯੋਗ ਹੈ ਕਿ ਹਰਮੀਤ ਸਿੰਘ ਪਠਾਣਮਾਜਰਾ ਕੇਸ ਦਰਜ ਹੋਣ ਮਗਰੋਂ ਆਸਟਰੇਲੀਆ ਫਰਾਰ ਹੋ ਗਿਆ ਸੀ।