CGC ਲਾਂਡਰਾਂ ਵੱਲੋਂ 9ਵੇਂ ਸੀਜੀਸੀ ਇੰਟਰਨੈਸ਼ਨਲ ਐਮਯੂਐਨ-2026 ਦਾ ਆਯੋਜਨ
ਮੋਹਾਲੀ , 28 ਜਨਵਰੀ 2026 : ਸੀਜੀਸੀ ਲਾਂਡਰਾਂ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਵਿਭਾਗ ਵੱਲੋਂ ਕੈਂਪਸ ਵਿੱਚ 9ਵੇਂ ਸੀਜੀਸੀ ਇੰਟਰਨੈਸ਼ਨਲ ਮਾਡਲ ਯੂਨਾਈਟਿਡ ਨੇਸ਼ਨਜ਼ (ਐਮਯੂਐਨ) 2026 ਦਾ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਸ ਦੋ ਦਿਨਾਂ ਪ੍ਰੋਗਰਾਮ ਵਿੱਚ ਦੇਸ਼ ਭਰ ਤੋਂ 375 ਤੋਂ ਵੱਧ ਡੈਲੀਗੇਟਸ ਨੇ ਹਿੱਸਾ ਲਿਆ ਅਤੇ ਗੰਭੀਰ ਵਿਚਾਰ ਵਟਾਂਦਰੇ ਅਤੇ ਚਰਚਾਵਾਂ ਕੀਤੀਆਂ। ਇਸ ਦੌਰਾਨ ਆਈਆਈਟੀ ਮਦਰਾਸ, ਹਿੰਦੂ ਕਾਲਜ, ਯੂਨੀਵਰਸਿਟੀ ਕਾਲਜ ਆਫ਼ ਮੈਡੀਕਲ ਸਾਇੰਸਜ਼, ਡੀਯੂ, ਹੰਸਰਾਜ ਕਾਲਜ, ਥਾਪਰ ਯੂਨੀਵਰਸਿਟੀ, ਪੀਈਸੀ, ਜੀਐਨਡੀਯੂ, ਐਨਐਮਆਈਐਮਐਸ, ਡੀਕਿਨ ਯੂਨੀਵਰਸਿਟੀ, ਯੂਆਈਐਲਐਸ, ਪੰਜਾਬ ਯੂਨੀਵਰਸਿਟੀ, ਐਮਿਟੀ ਯੂਨੀਵਰਸਿਟੀ, ਭਵਨ ਵਿਿਦਆਲਿਆ, ਡੀਪੀਐਸ ਸਣੇ ਹੋਰ ਵੱਕਾਰੀ ਸੰਸਥਾਵਾਂ ਨੇ ਹਿੱਸਾ ਲਿਆ। ਡੈਲੀਗੇਟਾਂ ਨੇ ਛੇ ਕਮੇਟੀਆਂ ਰਾਹੀਂ ਵੱਖ ਵੱਖ ਏਜੰਡਿਆਂ ਤੇ ਵਿਚਾਰ ਵਟਾਂਦਰਾ ਅਤੇ ਬਹਿਸ ਵਿੱਚ ਹਿੱਸਾ ਲਿਆ।ਇਨ੍ਹਾਂ ਏਜੰਡਿਆਂ ਵਿੱਚੋਂ ਯੂਐਨਜੀਏ ਡੀਆਈਐਸਈਸੀ: ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਸੁਰੱਖਿਅਤ, ਨੈਤਿਕ ਅਤੇ ਬਰਾਬਰ ਵਰਤੋਂ ਲਈ ਅੰਤਰਰਾਸ਼ਟਰੀ ਮਾਪਦੰਡ ਸਥਾਪਤ ਕਰਨਾ, ਦੂਜਾ ਯੂਐਨਐਚਆਰਸੀ: ਅੰਤਰਰਾਸ਼ਟਰੀ ਮਨੁੱਖੀ ਅਧਿਕਾਰਾਂ ਦੇ ਮਿਆਰਾਂ ਦੇ ਅਨੁਸਾਰ ਐਲਜੀਬੀਟੀਕਿਉ ਅਧਿਕਾਰਾਂ ਦੀ ਸੁਰੱਖਿਆ ਅਤੇ ਪ੍ਰਚਾਰ ਨੂੰ ਯਕੀਨੀ ਬਣਾਉਣਾ, ਯੂਐਨਜੀਏ ਹਿਸਟੋਰਿਕ: ਭਾਰਤ ਪਾਕਿਸਤਾਨ ਵਿਚਕਾਰ ਦੁਵੱਲੇ ਤਣਾਅ ’ਤੇ ਜ਼ੋਰ ਦਿੰਦੇ ਹੋਏ ਖੇਤਰੀ ਸੁਰੱਖਿਆ ਖਤਰਿਆਂ ਦਾ ਮੁਲਾਂਕਣ, ਏਆਈਆਈਪੀਐਮ: ਵਧਦੀ ਤਲਾਕ ਦਰ ਅਤੇ ਬਦਲਦੇ ਸਮਾਜਿਕ ਨਿਯਮਾਂ ਦੇ ਸੰਦਰਭ ਵਿੱਚ ਵਿਆਹ ਦੀ ਸੰਸਥਾ ਦਾ ਮੁੜ ਮੁਲਾਂਕਣ, ਅੰਤਰਰਾਸ਼ਟਰੀ ਪ੍ਰੈਸ ਕਮੇਟੀ ਅਤੇ ਪ੍ਰਯਾਸ ਵੱਖਰੇ ਤੌਰ ’ਤੇ ਅਪਾਹਜਾਂ ਲਈ ਇੱਕ ਸਮਾਜਿਕ ਕਮੇਟੀ: ਡਿਜ਼ਿਟਲਾਈਜ਼ੇਸ਼ਨ ਦਾ ਵਿਸ਼ੇਸ਼ ਜ਼ਰੂਰਤਾਂ ਵਾਲੇ ਵਿਦਿਆਰਥੀਆਂ ਦੀ ਸਿੱਖਿਆ ’ਤੇ ਪ੍ਰਭਾਵ ਆਦਿ ਸ਼ਾਮਲ ਸਨ। ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ, ਐਲਬਾ ਸਮੇਰੀਲਿਓ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ, ਚੰਡੀਗੜ੍ਹ ਨੇ ਸ਼ਮੂਲੀਅਤ ਕੀਤੀ।ਇਸ ਦੇ ਨਾਲ ਹੀ ਗੈਸਟ ਆਫ ਆਨਰ ਵਜੋਂ ਮਧੂ ਮਿਸ਼ਰਾ, ਸੀਨੀਅਰ ਸਲਾਹਕਾਰ, ਅਰਥ ਸ਼ਾਸਤਰ, ਜਲਵਾਯੂ ਅਤੇ ਵਿਕਾਸ, ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ, ਚੰਡੀਗੜ੍ਹ ਅਤੇ ਵਿਸ਼ਾਲ ਖੰਨਾ, ਬ੍ਰਾਂਚ ਹੈੱਡ, ਆਈਡੀਪੀ ਵੀ ਮੌਜੂਦ ਰਹੇ। ਉਨ੍ਹਾਂ ਦਾ ਸਵਾਗਤ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਡਾ.ਰਮਨਦੀਪ ਸੈਣੀ, ਡਾਇਰੈਕਟ ਪ੍ਰਿੰਸੀਪਲ, ਸੀਬੀਐਸਏ ਅਤੇ ਸੀਜੀਸੀ ਇੰਟਰਨੈਸ਼ਨਲ ਐਮਯੂਐਨ ਦੇ ਸੰਸਥਾਪਕ, ਸ਼੍ਰੀਮਤੀ ਆਇਸ਼ਨਾ ਮਹਾਜਨ, ਅੰਤਰਰਾਸ਼ਟਰੀ ਮਾਮਲਿਆਂ ਦੀ ਮੁਖੀ ਅਤੇ ਐਮਯੂਐਨ ਪੈਟਰਨ, ਸੰਸਥਾ ਦੇ ਡਾਇਰੈਕਟਰਾਂ ਅਤੇ ਡੀਨਾਂ ਵੱਲੋਂ ਕੀਤਾ ਗਿਆ। ਐਲਬਾ ਸਮੇਰੀਲਿਓ ਅਤੇ ਮਧੂ ਮਿਸ਼ਰਾ ਦੇ ਪ੍ਰੇਰਨਾਦਾਇਕ ਮੁੱਖ ਭਾਸ਼ਣਾਂ ਨੇ ਭਾਗੀਦਾਰਾਂ ਨੂੰ ਲੀਡਰਸ਼ਿਪ ਹੁਨਰਾਂ ਨੂੰ ਵਧਾਉਣ, ਹਮਦਰਦੀ ਨਾਲ ਬਹਿਸ ਕਰਨ, ਵਿਭਿੰਨ ਦ੍ਰਿਸ਼ਟੀਕੋਣਾਂ ਦਾ ਸਤਿਕਾਰ ਕਰਨ, ਬਿਹਤਰ ਸਰੋਤੇ ਬਣਨ ਅਤੇ ਗੱਲਬਾਤ ਅਤੇ ਭਾਈਵਾਲੀ ਰਾਹੀਂ ਮੁੱਦਿਆਂ ਨੂੰ ਹੱਲ ਕਰਨ ਲਈ ਐਮਯੂਐਨ ਵੱਲੋਂ ਪੇਸ਼ ਕੀਤੇ ਗਏ ਇਸ ਖਾਸ ਮੰਚ ਦਾ ਲਾਭ ਉਠਾਉਣ ਲਈ ਉਤਸ਼ਾਹਿਤ ਕੀਤਾ। ਇਸ ਦੋ ਰੋਜ਼ਾ ਪ੍ਰੋਗਰਾਮ ਅਰਥਪੂਰਨ ਚਰਚਾਵਾਂ, ਵਿਭਿੰਨ ਦ੍ਰਿਸ਼ਟੀਕੋਣਾਂ ਅਤੇ ਸੰਕਲਪਾਂ ਨੂੰ ਅੱਗੇ ਵਧਾਇਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਐਮਯੂਐਨ ਦੀ ਇੱਕ ਸ਼ਾਨਦਾਰ ਵਿਸ਼ੇਸ਼ਤਾ ਪ੍ਰਾਯਾਸ ਕਮੇਟੀ ਰਹੀ, ਜੋ ਕਿ ਨੇਤਰਹੀਣਾਂ ਲਈ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਸ਼ਕਤ ਬਣਾਉਣ ਲਈ ਸਮਰਪਿਤ ਇੱਕ ਮੋਹਰੀ ਪਹਿਲ ਸੀ। ਇਸ ਕਮੇਟੀ ਨੇ ਵਿਸ਼ੇਸ਼ ਤੌਰ ’ਤੇ ਅਪਾਹਜ ਭਾਗੀਦਾਰਾਂ ਨੂੰ ਗਲੋਬਲ ਡਿਪਲੋਮੇਸੀ ਵਿੱਚ ਸ਼ਾਮਲ ਹੋਣ, ਆਤਮ ਵਿਸ਼ਵਾਸ ਪੈਦਾ ਕਰਨ ਅਤੇ ਸੰਕਲਪਾਂ ਵਿੱਚ ਯੋਗਦਾਨ ਪਾਉਣ ਦਾ ਮੌਕਾ ਦਿੱਤਾ ਜੋ ਕਿ ਸਮਾਵੇਸ਼ ਅਤੇ ਵਿਭਿੰਨਤਾ ਪ੍ਰਤੀ ਸਮਾਗਮ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅੰਤ ਵਿੱਚ ਇਹ ਦੋ ਰੋਜ਼ਾ ਸਮਾਗਮ ਇੱਕ ਜਸ਼ਨ ਸਮਾਰੋਹ ਦੇ ਨਾਲ ਸਮਾਪਤ ਹੋਇਆ ਜਿਸ ਵਿੱਚ ਭਾਗੀਦਾਰਾਂ ਦੀ ਉੱਤਮਤਾ ਅਤੇ ਪ੍ਰਾਪਤੀ ਦਾ ਸਨਮਾਨ ਕੀਤਾ ਗਿਆ। ਸਾਰੀਆਂ ਛੇ ਕਮੇਟੀਆਂ ਦੇ ਜੇਤੂਆਂ ਨੂੰ ਇੱਕ ਲੱਖ ਰੁਪਏ ਤੋਂ ਵੱਧ ਦੇ ਇਨਾਮਾਂ ਨਾਲ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ। ਸਾਰੇ ਡੈਲੀਗੇਟਾਂ, ਸਪਾਂਸਰਾਂ ਅਤੇ ਪ੍ਰਬੰਧਕ ਟੀਮਾਂ ਦੇ ਸਮੂਹਿਕ ਉਤਸ਼ਾਹ ਅਤੇ ਸਮਰਪਣ ਨੇ 9ਵੇਂ ਸੀਜੀਸੀ ਅੰਤਰਰਾਸ਼ਟਰੀ ਐਮਯੂਐਨ 2026 ਨੂੰ ਸਭ ਲਈ ਇੱਕ ਯਾਦਗਾਰ ਅਨੁਭਵ ਬਣਾਇਆ।