ਅਦਾਲਤ ਦੇ ਆਦੇਸ਼ ਤੇ ਪੈਲੀ ਤੇ ਕਬਜ਼ਾ ਦਵਾਉਣ ਪਹੁੰਚੀ ਪੁਲਿਸ ਤਾਂ ਕਬਜ਼ਾਧਾਰੀ ਬਜ਼ੁਰਗ ਨੇ ਨਿਗਲ ਲਈ ਜਹਰੀਲੀ ਦਵਾਈ
ਰੋਹਿਤ ਗੁਪਤਾ
ਗੁਰਦਾਸਪੁਰ 27 ਨਵੰਬਰ, 2026
ਗੁਰਦਾਸਪੁਰ ਦੇ ਪਿੰਡ ਮਸੀਤ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਕਈ ਸਾਲਾਂ ਤੋਂ ਜਮੀਨ ਤੇ ਫਸਲ ਬੀਜ ਰਹੇ ਇੱਕ ਬਜ਼ੁਰਗ ਨੇ ਉਦੋਂ ਜਹਰੀਲੀ ਦਵਾਈ ਸਲਫਾਸ ਨਿਕਲ ਲਈ ਜਦੋਂ ਉਸਦੀ ਪੈਲੀ ਤੇ ਅਦਾਲਤ ਦੇ ਆਦੇਸ਼ਾਂ ਤੋਂ ਬਾਅਦ ਦੂਜੀ ਧਿਰ ਨੂੰ ਕਬਜ਼ਾ ਦਵਾਉਣ ਲਈ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਪਹੁੰਚੇ ਸਨ । ਜਹਰੀਲੀ ਦਵਾਈ ਨਿਗਲਣ ਤੋਂ ਬਾਅਦ ਸ਼ਾਮ ਲਾਲ ਨਾਮਕ ਬਜ਼ੁਰਗ ਸਰਕਾਰੀ ਹਸਪਤਾਲ ਵਿੱਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਹੈ।
ਬਜ਼ੁਰਗ ਸ਼ਾਮ ਲਾਲ ਦੇ ਪੁੱਤਰ ਨਵੀਨ ਸ਼ਰਮਾ ਦਾ ਦੋਸ਼ ਹੈ ਕਿ ਉਹਨਾਂ ਦੀ ਜਮੀਨ ਨੂੰ ਧੋਖੇ ਨਾਲ ਹੜਪਿਆ ਜਾ ਰਿਹਾ ਹੈ ਜਿਸ ਕਾਰਨ ਉਸ ਦੇ ਪਿਤਾ ਸ਼ਾਮ ਲਾਲ ਮਾਨਸਿਕ ਤੌਰ ਤੇ ਪਰੇਸ਼ਾਨ ਹੋ ਗਿਆ ਤੇ ਪੁਲਿਸ ਦੀ ਮੌਜੂਦਗੀ ਵਿੱਚ ਹੀ ਜ਼ਹਿਰੀਲੀ ਦਵਾਈ ਨਿਗਲ ਲਈ ਸੀ। ਪੁਲਿਸ ਕਰਮਚਾਰੀਆਂ ਵੱਲੋਂ ਉਹਨਾਂ ਦੇ ਮੂੰਹ ਵਿੱਚੋ ਸਲਫਾਸ ਦੀਆਂ ਗੋਲੀਆਂ ਕੱਢੀਆਂ ਗਈਆਂ ਪਰ ਇਸ ਦੌਰਾਨ ਕੁਝ ਗੈਸ ਉਹਨਾਂ ਦੇ ਸਰੀਰ ਦੇ ਅੰਦਰ ਜਾ ਚੁੱਕੀ ਸੀ। ਜਿਸ ਵੇਲੇ ਇਹ ਸਭ ਹੋਇਆ ਉਸ ਵੇਲੇ ਉਹ ਆਪਣੀ ਦੁਕਾਨ ਤੇ ਸੀ ਸੂਚਨਾ ਮਿਲਣ ਤੇ ਤੁਰੰਤ ਹ ਆਪਣੀ ਪੈਲੀ ਵਿੱਚ ਪਹੁੰਚੇ ਅਤੇ ਆਪਣੇ ਪਿਤਾ ਨੂੰ ਤੁਰੰਤ ਹਸਪਤਾਲ ਵਿੱਚ ਲੈ ਕੇ ਗਏ । ਉਹਨਾਂ ਨੇ ਦੋਸ਼ ਲਗਾਇਆ ਕਿ ਉਹਨਾਂ ਦੇ ਪਿਤਾ ਨੇ ਕਿਸੇ ਕੋਲੋਂ ਕਰਜ਼ਾ ਲਿਆ ਸੀ ਜੋ ਵਿਆਜ ਸਮੇਤ ਮੋੜ ਦਿੱਤਾ ਸੀ ਪਰ ਉਸ ਵਿਅਕਤੀ ਨੇ ਕਾਗਜ਼ ਵਾਪਸ ਨਹੀਂ ਕੀਤੇ ਅਤੇ ਕੇਸ ਅਦਾਲਤ ਵਿੱਚ ਲਾ ਦਿੱਤਾ । ਉਹਨਾਂ ਦੀ ਜਮੀਨ ਧੋਖੇ ਨਾਲ ਹਥਿਆਈ ਜਾ ਰਹੀ ਹੈ।
ਦੂਜੇ ਪਾਸੇ ਦੂਜੀ ਧਿਰ ਦੇ ਲਾਲ ਸਿੰਘ ਉਰਫ ਲਾਲੀ ਵਾਸੀ ਵਰਸੋਲਾ ਦਾ ਕਹਿਣਾ ਹੈ ਕਿ 2001 ਤੋਂ ਉਨਾਂ ਨੇ ਅਦਾਲਤ ਦਾ ਰੁੱਖ ਕੀਤਾ ਸੀ ਕਿਉਂਕਿ ਸ਼ਾਮ ਲਾਲ ਇੱਕ ਕਿੱਲੇ ਜਮੀਨ ਦਾ ਐਡਵਾਂਸ ਲੈ ਕੇ ਵੀ ਰਜਿਸਟਰੀ ਕਰਨ ਤੋ ਟਾਲਮਟੋਲ ਕਰ ਰਿਹਾ ਸੀ। ਪਹਿਲਾ ਲੋਅਰਕੋਟ ਤੇ ਫਿਰ ਹਾਈਕੋਰਟ ਨੇ ਫੈਸਲਾ ਉਹਨਾਂ ਦੇ ਹੱਕ ਵਿੱਚ ਦਿੱਤਾ ਜਿਸ ਤੋਂ ਬਾਅਦ ਉਹਨ੍ਾਂ ਨੇ ਪੁਲਿਸ ਨੂੰ ਅਪੀਲ ਕੀਤੀ ਸੀ ਕਿ ਉਹਨਾਂ ਦੀ ਜ਼ਮੀਨ ਦਾ ਕਬਜ਼ਾ ਦੁਆਇਆ ਜਾਏ । ਉੱਥੇ ਕੀ ਹੋਇਆ ਇਸ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹ ਕਿਸੇ ਦੀ ਜਮੀਨ ਤੇ ਧੋਖੇ ਨਾਲ ਕਬਜ਼ਾ ਨਹੀਂ ਕਰ ਰਹੇ ।
- Download Babushahi App
-
-