ਪ੍ਰੀਤਮ ਸਿੰਘ ਓਬਰਾਏ ਯਾਦਗਾਰੀ ਨੈਸ਼ਨਲ ਥੇਟਰ ਫੈਸਟੀਵਲ’ ਕਰਵਾਉਣ ਸਬੰਧੀ ਕੀਤੀ ਮੀਟਿੰਗ
ਪਟਿਆਲਾ 22 ਨਵੰਬਰ 2026: ਕਲਾਕ੍ਰਿਤੀ ਦੀ ਡਾਇਰੈਕਟਰ ਪਰਮਿੰਦਰ ਪਾਲ ਕੌਰ ਦੀ ਅਗਵਾਈ ਵਿੱਚ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਸੁਰਿੰਦਰਪਾਲ ਸਿੰਘ ਓਬਰਾਏ ਨਾਲ ਦਸੰਬਰ 2026 ਜਾਂ ਜਨਵਰੀ 2027 ਵਿੱਚ ਉਨ੍ਹਾਂ ਦੇ ਪਿਤਾ ਮਰਹੂਮ ਸਰਦਾਰ ਪ੍ਰੀਤਮ ਸਿੰਘ ਓਬਰਾਏ ਦੀ ਯਾਦ ‘ਪ੍ਰੀਤਮ ਸਿੰਘ ਓਬਰਾਏ ਯਾਦਗਾਰੀ ਨੈਸ਼ਨਲ ਥੇਟਰ ਫੈਸਟੀਵਲ’ ਆਯੋਜਤ ਕਰਨ ਲਈ ਮੀਟਿੰਗ ਕੀਤੀ। ਇਸ ਨਾਟਕ ਫੈਸਟੀਵਲ ਵਿੱਚ ਦੇਸ਼ ਦੇ ਰਾਜਾਂ ਵਿੱਚੋਂ ਲਗਪਗ 10 ਰਾਜਾਂ ਦੀਆਂ ਟੀਮਾਂ ਹਿੱਸਾ ਲੈਂਦੀਆਂ ਹਨ। ਮੀਟਿੰਗ ਵਿੱਚ ਜੱਸਾ ਸਿੰਘ ਸੰਧੂ ਨੈਸ਼ਨਲ ਟਰੱਸਟੀ ਸਰਬੱਤ ਦਾ ਭਲਾ ਟਰੱਸਟ, ਪ੍ਰਮਿੰਦਰ ਪਾਲ ਕੌਰ ਡਾਇਰੈਕਟਰ ਕਲਾਕ੍ਰਿਤੀ ਅਤੇ ਉਜਾਗਰ ਸਿੰਘ ਸ਼ਾਮਲ ਹੋਏ। ਇਸ ਮੌਕੇ ‘ਤੇ ਉਜਾਗਰ ਸਿੰਘ ਨੇ ਆਪਣੀ ਪੁਸਤਕ ‘ ਪੰਜਾਬ ਦੇ ਅਨਮੋਲ ਰਤਨ’ ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਸੁਰਿੰਦਰਪਾਲ ਸਿੰਘ ਓਬਾਰਏ ਨੂੰ ਭੇਂਟ ਕੀਤੀ।
- Download Babushahi App
-
-