ਪਿੰਡ ਕੇਸਰ ਵਾਲਾ ਦੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਨੇ ਬੇਘਰਿਆਂ ਨੂੰ ਘਰ ਬਣਾ ਕੇ ਦਿੱਤੇ
ਅਸ਼ੋਕ ਵਰਮਾ
ਬਠਿੰਡਾ , 22 ਨਵੰਬਰ 2026:ਪਿੰਡ ਕੇਸਰਵਾਲਾ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਆਸਰਿਆਂ ਲਈ ਆਸਰਾ ਬਣ ਰਹੀ ਹੈ। ਗੁਰਦੁਆਰੇ ਦੇ ਪ੍ਰਧਾਨ ਸੁਖਚੈਨ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਐਨ ਆਰ ਰਾਈਜ਼ ਦੀ ਮਦਦ ਨਾਲ਼ ਪਿੰਡ ਕੇਸਰ ਵਾਲਾ ਦੇ ਦੋ ਬੇਘਰਿਆਂ ਨੂੰ ਘਰ ਬਣਾ ਕੇ ਦਿੱਤੇ ਹਨ। ਸਮੁੱਚੇ ਟੀਮ ਨੇ ਦੱਸਿਆ ਕਿ ਅੱਜ ਦੇ ਜਮਾਨੇ ਵਿੱਚ ਘਰ ਬਣਾਉਣੇ ਬਹੁਤ ਔਖੇ ਹਨ । ਗਰੀਬੀ ਦੀ ਰੇਖਾ ਤੋਂ ਹੇਠਾਂ ਰਹਿ ਰਹੇ ਪਰਿਵਾਰਾਂ ਲਈ ਇਹ ਕੰਮ ਹੋਰ ਵੀ ਔਖਾ ਹੈ ਇਹਨਾਂ ਹਾਲਾਤਾਂ ਨੂੰ ਸਮਝਦਿਆਂ ਹੋਇਆਂ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਨੇ ਇਹ ਵਡਮੁੱਲਾ ਕਾਰਜ ਕੀਤਾ ਹੈ। ਇਸ ਕਾਰਜ ਵਿੱਚ ਸੁਖਚੈਨ ਸਿੰਘ, ਗੁਰਪ੍ਰੀਤ ਸਿੰਘ ,ਗੁਰਮੇਲ ਸਿੰਘ ਫੌਜੀ ,ਸਿਕੰਦਰ ਸਿੰਘ, ਸਵਰਨ ਸਿੰਘ, ਮੱਖਣ ਸਿੰਘ, ਵਿਜੇ ਕੁਮਾਰ ਅਤੇ ਗੁਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਪਿੰਡ ਵਾਸੀਆਂ ਤੇ ਸੇਵਾਦਾਰਾਂ ਨੇ ਯੋਗਦਾਨ ਪਾਇਆ।
- Download Babushahi App
-
-