ਚੇਅਰਮੈਨ ਗੁਰਪਾਲ ਸਿੰਘ ਨੇ ਸਕੂਲ ਸਟਾਫ ਨਾਲ ਕੀਤੀ ਮੀਟਿੰਗ
ਰੋਹਿਤ ਗੁਪਤਾ
ਬਟਾਲਾ, 17 ਨਵੰਬਰ ਸ੍ਰੀ ਗੁਰਪਾਲ ਸਿੰਘ, ਚੇਅਰਮੈਨ, ਵਿਕਸਿਤ ਭਾਰਤ ਪ੍ਰੋਜੈਕਟ (SOAR) ਏ.ਆਈ, ਭਾਰਤ ਸਰਕਾਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਭਾਗੋਵਾਲ ਵਿਖੇ ਪਹੁੰਚੇ ਅਤੇ ਸਕੂਲ ਸਟਾਫ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਪਿ੍ਰੰਸੀਪਲ ਸਰਬਜੀਤ ਕੌਰ, ਸਟਾਫ ਅਤੇ ਪੀਏ ਬਲਜੀਤ ਸਿੰਘ ਮੌਜੂਦ ਸਨ।
ਚੇਅਰਮੈਨ ਗੁਰਪਾਲ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਏ.ਆਈ, ਬੱਚਿਆਂ ਦਾ ਭਵਿੱਖ ਹੈ।
ਉਨਾਂ ਨੇ ਸਕਿੰਲਗ ਫਾਰ ਏ.ਆਈ ਰੈਡੀਨੈੱਸ (SOAR) ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਜੈਕਟ ਨੂੰ ਜ਼ਿਲੇ ਦੇ ਸਾਰੇ ਸਕੂਲਾਂ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। ਉਨਾ ਕਿਹਾ ਕਿ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ (ਸਰਕਾਰੀ ਅਤੇ ਪ੍ਰਾਈਵੇਟ) ਦੀ ਜਾਣਕਾਰੀ ਪੋਰਟਲ ਓਪਰ ਅਪਲੋਡ ਕੀਤੀ ਜਾਵੇ।
ਚੇਅਰਮੈਨ ਗੁਰਪਾਲ ਸਿੰਘ ਨੇ ਅੱਗੇ ਕਿਹਾ ਕਿ ਅਸੀ ਆਪਣੇ ਬੱਚਿਆਂ ਨੂੰ ਏ.ਆਈ ਦੇ ਡਿਵਲਪਰ ਬਣਾਵਾਗੇ, ਉਹ ਖੁਦ ਏ.ਆਈ ਦੇ ਟੂਲਜ਼ ਬਣਾਉਣਾ ਸਿੱਖਣ ਅਤੇ ਏ.ਆਈ ਦੀ ਫੈਸੀਲਿਟੀ ਹਰ ਵਿਦਿਆਰਥੀ ਤੱਕ ਪੁਜਦਾ ਕੀਤੀ ਜਾਵੇਗੀ।
ਇਸ ਮੌਕੇ ਸਕੂਲ ਸਟਾਫ ਵਲੋਂ ਵੱਖ-ਵੱਖ ਪਹਿਲੂਆਂ ਸਬੰਧੀ ਪ੍ਰਸ਼ਨ ਵੀ ਪੁੱਛੇ ਗਏ, ਜਿਨਾਂ ਦਾ ਚੇਅਰਮੈਨ ਗੁਰਪਾਲ ਸਿੰਘ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
- Download Babushahi App
-
-