ਧਨੌਲਾ ਦੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਦੀ ਲਾਸ਼ ਦਾ ਭੇਤ ਖੁੱਲ੍ਹਿਆ, ਪਤਨੀ ਹੀ ਨਿਕਲੀ ਕਤਲ ਦੀ ਸਾਜ਼ਿਸ਼ਕਰਤਾ!
ਪਤੀ ਦੇ ਭੂਆ ਦੇ ਲੜਕੇ ਨਾਲ ਸਨ ਪਤਨੀ ਦੇ ਪ੍ਰੇਮ ਸਬੰਧ, ਪ੍ਰੇਮੀ ਨੇ ਸਾਥੀਆਂ ਨਾਲ ਮਿਲ ਕੇ ਕੀਤਾ ਕਤਲ
ਧਨੌਲਾ, ਪਤੀ ਪਤਨੀ ਦੇ ਰਿਸ਼ਤੇ ਹੋਏ ਤਾਰ ਤਾਰ
ਪਹਿਲਾ ਕਰਵਾਈ ਲਵ ਮੈਰਿਜ ਫੇਰ ਪਤੀ ਦੀ ਭੂਆ ਦੇ ਲੜਕੇ ਨਾਲ ਹੋਇਆ ਲਵ
ਤਿੰਨ ਲੱਖ ਵਿੱਚ ਮੌਤ ਦਾ ਸੋਦਾ ਹੋਇਆ ਤਹਿ
ਪੰਜਾਹ ਹਜਾਰ ਦਿੱਤੇ ਏਡਵਾਂਸ
ਧਨੌਲਾ ਪੁਲਿਸ ਨੇ 72 ਘੰਟਿਆਂ ਵਿੱਚ ਅੰਨੇ ਕਤਲ ਦੀ ਗੁੱਥੀ ਸੁਲਝਾਈ
ਕਮਲਜੀਤ ਸਿੰਘ
ਬਰਨਾਲਾ, 16 ਨਵੰਬਰ 2026
ਧਨੌਲਾ ਦੇ ਭੀਖੀ ਰੋਡ ’ਤੇ ਕੁਝ ਸਮਾਂ ਪਹਿਲਾਂ ਇੱਕ ਨੌਜਵਾਨ ਦੀ ਮਿਲੀ ਲਾਸ਼ ਦਾ ਮਾਮਲਾ ਉਸ ਸਮੇਂ ਸਨਸਨੀਖੇਜ਼ ਕਤਲ ਦੀ ਵਾਰਦਾਤ ਵਿੱਚ ਬਦਲ ਗਿਆ, ਜਦੋਂ ਪੁਲਿਸ ਨੇ ਇਸ ਅੰਨ੍ਹੇ ਕਤਲ ਦੀ ਗੁੱਥੀ ਕੁਝ ਹੀ ਘੰਟਿਆਂ ਵਿੱਚ ਸੁਲਝਾ ਲਈ। ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਦਾ ਕਤਲ ਕਿਸੇ ਬਾਹਰੀ ਰੰਜਿਸ਼ ਕਾਰਨ ਨਹੀਂ, ਸਗੋਂ ਕਥਿਤ ਤੌਰ ’ਤੇ ਉਸ ਦੀ ਆਪਣੀ ਪਤਨੀ ਨੇ ਆਪਣੇ ਪ੍ਰੇਮੀ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਕਰਵਾਇਆ ਸੀ।
ਮਾਮਲੇ ਦੀ ਸਭ ਤੋਂ ਹੈਰਾਨੀਜਨਕ ਗੱਲ ਇਹ ਸਾਹਮਣੇ ਆਈ ਕਿ ਮ੍ਰਿਤਕ ਦੀ ਪਤਨੀ ਦੇ ਪ੍ਰੇਮ ਸਬੰਧ ਕਿਸੇ ਹੋਰ ਵਿਅਕਤੀ ਨਾਲ ਨਹੀਂ, ਬਲਕਿ ਉਸ ਦੇ ਆਪਣੇ ਪਤੀ ਦੇ ਭੂਆ ਦੇ ਲੜਕੇ ਨਾਲ ਸਨ। ਪੁਲਿਸ ਮੁਤਾਬਕ ਦੋਵੇਂ ਚੋਰੀ-ਛਿਪੇ ਮਿਲਦੇ ਰਹਿੰਦੇ ਸਨ ਅਤੇ ਪਤੀ ਉਨ੍ਹਾਂ ਦੇ ਰਿਸ਼ਤੇ ਵਿੱਚ ਰੁਕਾਵਟ ਬਣ ਰਿਹਾ ਸੀ।ਐੱਸ ਐੱਚ ਓ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਕਤਲ ਦੀ ਗੁੱਥੀ ਸੁਲਝਾ ਲਈ ਅਤੇ ਮ੍ਰਿਤਕ ਦੀ ਪਤਨੀ, ਉਸ ਦੇ ਕਥਿਤ ਪ੍ਰੇਮੀ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਕਰਕੇ ਸ਼ੁਰੂ ਹੋਇਆ ਪਰਿਵਾਰਕ ਜੀਵਨ ਇੱਕ ਮਾਸੂਮ ਬੱਚੀ ਦੇ ਸਿਰ ਤੋਂ ਪਿਤਾ ਦਾ ਸਾਇਆ ਖੋਹ ਜਾਣ ਨਾਲ ਦੁਖਦਾਈ ਅੰਤ ਤੱਕ ਪਹੁੰਚ ਗਿਆ। ਐੱਸ ਆਈ ਸਾਹਿਬ ਸਿੰਘ ਮੁੱਖ ਅਫਸਰ ਥਾਣਾ ਧਨੌਲਾ ਨੇ ਦੱਸਿਆ ਕਿ ਮ੍ਰਿਤਕ ਦਾ ਕਰੀਬ ਚਾਰ ਸਾਲ ਪਹਿਲਾਂ ਪ੍ਰੇਮ ਵਿਆਹ ਹੋਇਆ ਸੀ ਅਤੇ ਇਸ ਵਿਆਹ ਤੋਂ ਇੱਕ ਧੀ ਨੇ ਜਨਮ ਲਿਆ ਸੀ। ਇਸ ਦੌਰਾਨ ਮ੍ਰਿਤਕ ਦੀ ਪਤਨੀ ਦੇ ਉਸ ਦੇ ਭੂਆ ਦੇ ਲੜਕੇ ਨਾਲ ਕਥਿਤ ਪ੍ਰੇਮ ਸਬੰਧ ਬਣ ਗਏ। ਪੁਲਿਸ ਅਨੁਸਾਰ ਦੋਵੇਂ ਆਪਣੇ ਰਿਸ਼ਤੇ ਨੂੰ ਜਾਰੀ ਰੱਖਣਾ ਚਾਹੁੰਦੇ ਸਨ ਅਤੇ ਇਸੇ ਕਾਰਨ ਪਤੀ ਨੂੰ ਰਸਤੇ ਵਿੱਚੋਂ ਹਟਾਉਣ ਦੀ ਸਾਜ਼ਿਸ਼ ਰਚੀ ਗਈ। ਤਿੰਨ ਲੱਖ ਰੁਪਏ ਵਿੱਚ ਸੌਦਾ ਕਰਕੇ 50 ਹਜਾਰ ਪਹਿਲਾ ਦਿੱਤਾ ਜਿਨ੍ਹਾਂ ਨੇ ਗਿਣੀ ਮਿੱਥੀ ਸਾਜਿਸ਼ ਤਹਿਤ ਰੇਸ਼ਮ ਸਿੰਘ ਨੂੰ ਪਹਿਲਾਂ ਖੇਤ ਬੁਲਾਇਆ ਤੇ ਫਿਰ ਕੁਲਦੀਪ ਸਿੰਘ ਉਰਫ ਕਾਲੀ ਤੇ ਰਾਜ ਸਿੰਘ ਨੇ ਪਰਾਲੀ ਦੀਆਂ ਗੰਢਾਂ ਬਣਾਉਣ ਸਮੇਂ ਵਰਤੇ ਜਾਂਦੇ ਖੁਰਪੇ ਨਾਲ ਰੇਸ਼ਮ ਸਿੰਘ ਦਾ ਕਤਲ ਕਰ ਦਿੱਤਾ ਤੇ ਉਸਦਾ ਮੋਟਰਸਾਈਕਲ ਦੀ ਭੰਨ-ਤੋੜ ਕਰਕੇ ਐਕਸੀਡੈਂਟ ਦੀ ਘਟਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਪੁਲਿਸ ਮੁਤਾਬਕ ਕਥਿਤ ਤੌਰ ’ਤੇ ਪ੍ਰੇਮੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਦੇ ਸਿਰ ’ਤੇ ਲੋਹੇ ਦੇ ਕੜੇ ਅਤੇ ਖੁਰਚਣੇ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਵਾਰਦਾਤ ਨੂੰ ਹਾਦਸੇ ਦਾ ਰੂਪ ਦੇਣ ਦੇ ਇਰਾਦੇ ਨਾਲ ਲਾਸ਼ ਨੂੰ ਸੜਕ ਦੇ ਕਿਨਾਰੇ ਸੁੱਟ ਦਿੱਤਾ ਗਿਆ, ਤਾਂ ਜੋ ਕਿਸੇ ਨੂੰ ਕਤਲ ਦਾ ਸ਼ੱਕ ਨਾ ਹੋਵੇ। ਐੱਸ ਐੱਚ ਓ ਸਾਹਿਬ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਦਿਆਂ ਕਤਲ ਦੀ ਗੁੱਥੀ ਸੁਲਝਾ ਲਈ ਅਤੇ ਮ੍ਰਿਤਕ ਦੀ ਪਤਨੀ, ਉਸ ਦੇ ਕਥਿਤ ਪ੍ਰੇਮੀ ਸਮੇਤ ਕੁੱਲ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਹਨਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਗਿਆ ਹੈ, ਤੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
- Download Babushahi App
-
-