ਮੰਡੀਆਂ ਵਿੱਚ ਝੋਨਾ ਨਾ ਵਿਕਣ ਦੀ ਸਮੱਸਿਆ ਨੂੰ ਲੈ ਕੇ ਕਿਸਾਨਾਂ ਨੇ ਭਲਾਈਆਣਾ ਵਿਖੇ ਲਾਇਆ ਜਾਮ
ਝੋਨਾ ਮੰਡੀਆਂ ਨੱਕੋ ਨੱਕ ਭਰੀਆਂ ਲਿਫਟਿੰਗ ਦੀ ਵੱਡੀ ਦੀ ਵੀ ਵੱਡੀ ਸਮੱਸਿਆ
ਅਸ਼ੋਕ ਵਰਮਾ
ਗਿੱਦੜਬਾਹਾ ਦੋਦਾ, 9 ਨਵੰਬਰ 2026 :ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਗਿੱਦੜਬਾਹਾ ਬਲਾਕ ਨੇ ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਦੀ ਅਗਵਾਈ ਹੇਠ ਦਾਣਾ ਮੰਡੀਆਂ ਭਲਾਈਆਣਾ ਤੇ ਆਸ ਪਾਸ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੇ ਮਾੜੇ ਪ੍ਰਬੰਧਾਂ ਨੂੰ ਲੈਕੇ ਭਲਾਈਆਣਾ ਵਿਖੇ ਸੜਕ ਤੇ ਜਾਮ ਲਾਇਆ। ਕਿਸਾਨਾਂ ਨੇ ਦੋਸ਼ ਲਾਇਆ ਕਿ ਖਰੀਦ ਏਜੰਸੀਆਂ ਵੱਲੋਂ ਬੇਨਿਯਮੀਆਂ ਕਰਕੇ ਕਿਸਾਨਾਂ ਨੂੰ ਰੋਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਸਮੱਸਿਆ ਸਿਲ ਦੀ ਹੈ ਜੋ ਘੱਟੋ ਘੱਟ ਤਿੰਨ ਫੀਸਦੀ ਜ਼ਿਆਦਾ ਦਿਖਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਲ੍ਹ ਦੇ ਬਹਾਨੇ ਕਿਸਾਨਾਂ ਤੋਂ ਕਾਟ ਕੱਟੀ ਜਾਂਦੀ ਹੈ ਜੋ ਕਿ ਸਰਾਸਰ ਕਿਸਾਨੀ ਨਾਲ ਧੱਕਾ ਹੈ।ਕਿਸਾਨ ਆੜ੍ਹਤੀਆਂ ਦੇ ਮੁਥਾਜ ਹੋਣ ਕਰਕੇ ਬੋਲ ਨਹੀਂ ਰਿਹਾ ਅਤੇ ਮੌਕੇ ਤੇ ਇੰਸ਼ਪੈਂਕਟਰ ਸਖ਼ਤ ਮਾਪ ਦੰਡਾਂ ਨੂੰ ਲੈਕੇ ਬੇਵੱਸੀ ਜ਼ਾਹਿਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹਨਾਂ ਦਿੱਕਤਾਂ ਕਾਰਨ ਮਜਬੂਰੀ ਵੱਸ ਸੜਕ ਜਾਮ ਕਰਨੀ ਪਈ ਹੈ।
ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ ਅਤੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਜਿਹੜੀ ਕਹਿੰਦੀ ਸੀ ਕਿ ਝੋਨਾ ਦਾਣਾ ਮੰਡੀਆਂ ਵਿੱਚ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪੈਸਿਆਂ ਦੀ ਅਦਾਇਗੀ 24 ਘੰਟਿਆਂ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਪਾਈ ਦਿੱਤੀ ਜਾਵੇਗੀ ਪਰ ਦਾਣਾ ਮੰਡੀਆਂ ਵਿੱਚ ਕਿਸਾਨਾਂ ਨੇ ਦੱਸਿਆ ਕਿ ਉਹ 15 ਤੋਂ 18 ਦਿਨਾਂ ਦੇ ਬੈਠੇ ਹੋਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਹਰ ਫਰੰਟ ਤੇ ਫੇਲ ਸਾਬਤ ਹੋ ਰਹੀ। ਉਨ੍ਹਾਂ ਮੰਗ ਕੀਤੀ ਕਿ ਝੋਨਾ ਮੰਡੀਆਂ ਵਿੱਚ ਝੋਨੇ ਦੇ ਮਾਪ ਦੰਡਾਂ ਨੂੰ 17 ਦੀ ਬਜਾਇ 22 ਫ਼ੀਸਦੀ ਕੀਤਾ ਜਾਵੇ। ਕੇਂਦਰ ਸਰਕਾਰ ਝੋਨੇ ਦੇ ਚੌਲਾਂ ਦੀ ਮੀਲਿੰਗ ਸ਼ੈਲਰ ਚ 67 ਦੀ ਥਾਂ 64 ਕਿੱਲੋ ਕਰੇ ਤਾਂ ਕਿ ਹਾਈਬ੍ਰੈਡ ਝੋਨਾ ਦਾ ਮਸਲਾ ਹੱਲ ਹੋ ਸਕੇ ਦਿਵਾਲੀ ਦਾ ਤਿਉਹਾਰ ਤੱਕ ਕਿਸਾਨਾਂ ਦਾਣਾ ਮੰਡੀਆਂ ਵਿੱਚ ਹੀ ਮਨਾਉਣਾ ਪਿਆ
ਉਨ੍ਹਾਂ ਕਿਹਾ ਕਿ ਖਰੀਦ ਜਲਦੀ ਕੀਤੀ ਜਾਵੇ ਨਹੀਂ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।ਇਸ ਮੌਕੇ ਗਿੱਦੜਬਾਹਾ ਬਲਾਕ ਮੀਤ ਪ੍ਰਧਾਨ ਜੋਗਿੰਦਰ ਸਿੰਘ ਮਿੱਠੂ ਸਿੰਘ ਪ੍ਰੇਮੀ ਬੁੱਟਰ ਸਰੀਂਹ ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ ਜਗਰਾਜ ਸਿੰਘ ਸੁਖ਼ਨਾ ਅਬਲੂ ਸੁਖਦੇਵ ਸਿੰਘ ਖੂਨਣ ਖੁਰਦ ਮਿੱਠਾ ਲਾਲ ਨਾਹਰ ਸਿੰਘ ਦੌਲਾ ਇਕਬਾਲ ਸਿੰਘ ਰਣਜੀਤ ਸਿੰਘ ਖਾਲਸਾ ਬੁੱਟਰ ਬਖੂਹਾ ਸੇਵਾ ਸਿੰਘ ਗੁਰਦੀਪ ਸਿੰਘ ਮੇਜ਼ਰ ਸਿੰਘ ਭਲਾਈਆਣਾ ਅੰਗਰੇਜ਼ ਸਿੰਘ ਫੌਜੀ ਬਿੱਟੂ ਮੱਲਣ ਸਾਧੂ ਸਿੰਘ ਅਜੈਬ ਸਿੰਘ ਗੁਰਦੇਵ ਸਿੰਘ ਛੱਤੇਆਣਾ ਜਸਵੀਰ ਸਿੰਘ ਪੱਪਲਾ ਕੁੰਦਨ ਸਿੰਘ ਖਾਲਸਾ ਦੋਦਾ ਜਗਸੀਰ ਸਿੰਘ ਘਾਲੀ ਖਾਲਸਾ ਜਸਪਾਲ ਸਿੰਘ ਮੱਘਰ ਸਿੰਘ ਕਰਮ ਸਿੰਘ ਖਾਲਸਾ ਕੋਟਲੀ ਬਾਬਾ ਬੰਦਾ ਸਿੰਘ ਬਹਾਦਰ ਦੇ ਸੂਬਾ ਸਕੱਤਰ ਕੁਲਦੀਪ ਸਿੰਘ ਨੇਤਾ ਕੋਟਭਾਈ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਹਾਜ਼ਰ ਸਨ।
- Download Babushahi App
-
-