ਵਿਜੀਲੈਂਸ ਬਿਊਰੋ ਬਠਿੰਡਾ ਦੇ ਇੰਸਪੈਕਟਰ ਨਗਿੰਦਰ ਸਿੰਘ ਬਰਾੜ ਨੂੰ ਡੀਐੱਸਪੀ ਵਜੋਂ ਤਰੱਕੀ
ਅਸ਼ੋਕ ਵਰਮਾ
ਬਠਿੰਡਾ, 3 ਨਵੰਬਰ 2026: ਵਿਜੀਲੈਂਸ ਬਿਊਰੋ ਬਠਿੰਡਾ ਵਿੱਚ ਸੇਵਾਵਾਂ ਨਿਭਾ ਰਹੇ ਇੰਸਪੈਕਟਰ ਨਗਿੰਦਰ ਸਿੰਘ ਬਰਾੜ ਨੂੰ ਤਰੱਕੀ ਦੇ ਕੇ ਡੀਐੱਸਪੀ ਬਣਾ ਦਿੱਤਾ ਗਿਆ ਹੈ।
ਨਗਿੰਦਰ ਸਿੰਘ ਬਰਾੜ ਨੇ ਪੁਲਿਸ ਵਿਭਾਗ ਵਿੱਚ ਕਰੀਬ 15 ਸਾਲ ਤੱਕ ਸੀਆਈਡੀ ਅਤੇ ਵਿਜੀਲੈਂਸ ਬਿਊਰੋ ਵਿੱਚ ਸੇਵਾਵਾਂ ਨਿਭਾਈਆਂ ਹਨ। ਪਿਛਲੇ ਕਰੀਬ ਪੰਜ ਸਾਲਾਂ ਤੋਂ ਉਹ ਵਿਜੀਲੈਂਸ ਬਿਊਰੋ ਬਠਿੰਡਾ ਵਿਖੇ ਤਾਇਨਾਤ ਸਨ। ਹੁਣ ਡੀਐੱਸਪੀ ਵਜੋਂ ਤਰੱਕੀ ਮਿਲਣ ਤੋਂ ਬਾਅਦ ਉਨ੍ਹਾਂ ਨੂੰ ਬਠਿੰਡਾ ਰੇਂਜ ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ। ਸ੍ਰੀ ਬਰਾੜ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਕਾਲਜ ਦੇ ਸਾਬਕਾ ਪ੍ਰੋਫੈਸਰ ਸਵਰਗਵਾਸੀ ਬਸੰਤ ਸਿੰਘ ਬਰਾੜ ਦੇ ਸਪੁੱਤਰ ਹਨ ਜਿਨ੍ਹਾਂ ਜਿਨਾਂ ਦਾ ਇਸ ਜਹਾਨ ਨੂੰ ਚਲੇ ਜਾਣ ਦੇ ਬਾਵਜੂਦ ਸਮਾਜਿਕ ਹਲਕਿਆਂ ਵਿੱਚ ਵੱਡਾ ਮਾਣ ਸਤਿਕਾਰ ਹੈ। ਨਗਿੰਦਰ ਸਿੰਘ ਬਰਾੜ ਨੂੰ ਤਰੱਕੀ ਦਿੱਤੇ ਜਾਣ ’ਤੇ ਪੁਲਿਸ ਵਿਭਾਗ ਵਿੱਚ ਉਨ੍ਹਾਂ ਦੇ ਸਾਥੀ ਕਰਮਚਾਰੀਆਂ ਅਤੇ ਸ਼ੁਭਚਿੰਤਕਾਂ ਨੇ ਵਧਾਈ ਦਿੱਤੀ। ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਨਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਉਹ ਵਿਭਾਗ ਵੱਲੋਂ ਸੌਂਪੀ ਗਈ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ।
- Download Babushahi App
-
-