ਦੋਰਾਹਾ 'ਚ ਫ਼ਰਜ਼ੀ IPS ਅਫ਼ਸਰ ਦੀ ਗੁੰਡਾਗਰਦੀ: ਢਾਬੇ 'ਤੇ ਵਰਕਰਾਂ ਨਾਲ ਕੀਤੀ ਕੁੱਟਮਾਰ, ਮੁਲਜ਼ਮ ਗ੍ਰਿਫ਼ਤਾਰ
ਰਵਿੰਦਰ ਢਿੱਲੋ
ਖੰਨਾ, 25 ਅਕਤੂਬਰ, 2026 : ਪੁਲਿਸ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਕਸਬਾ ਦੋਰਾਹਾ ਵਿਖੇ ਖ਼ੁਦ ਨੂੰ ਸੀਨੀਅਰ ਪੁਲਿਸ ਅਧਿਕਾਰੀ ਦੱਸ ਕੇ ਦੁਕਾਨਦਾਰਾਂ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦਾ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਕ ਸ਼ੱਕੀ ਵਿਅਕਤੀ ਪੁਲਿਸ ਦੀ ਵਰਦੀ ਪਹਿਨ ਕੇ, ਮੋਢਿਆਂ 'ਤੇ ਐੱਸ.ਐੱਸ.ਪੀ. ਦੇ ਸਟਾਰ ਅਤੇ 'IPS' ਲਿਖਿਆ ਬੈਜ ਲਗਾ ਕੇ ਸਥਾਨਕ ਢਾਬਿਆਂ 'ਤੇ ਰੋਹਬ ਝਾੜਦਾ ਅਤੇ ਧਮਕੀਆਂ ਦਿੰਦਾ ਦੇਖਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ ਇਹ ਵਿਅਕਤੀ ਵੱਖ-ਵੱਖ ਦੁਕਾਨਾਂ ਅਤੇ ਢਾਬਿਆਂ 'ਤੇ ਪਹੁੰਚ ਕੇ ਖ਼ੁਦ ਨੂੰ ਵੱਡਾ ਪੁਲਿਸ ਅਫ਼ਸਰ ਦੱਸ ਕੇ ਦਬਕਾਉਂਦਾ ਰਿਹਾ। ਜਦੋਂ ਸਥਾਨਕ ਲੋਕਾਂ ਨੂੰ ਉਸ ਦੇ ਚਾਲ-ਚਲਣ ਅਤੇ ਗੱਲਾਂ 'ਤੇ ਸ਼ੱਕ ਹੋਇਆ ਤਾਂ ਉਹ ਹੱਥੋਪਾਈ ਅਤੇ ਕੁੱਟਮਾਰ 'ਤੇ ਉਤਾਰੂ ਹੋ ਗਿਆ। ਢਾਬੇ 'ਤੇ ਕੀਤੀ ਗਈ ਕੁੱਟਮਾਰ ਅਤੇ ਉਸ ਦੀ ਸਾਰੀ ਹਰਕਤ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਪੁਲਿਸ ਨੇ ਇੱਕ ਮੁਕੱਦਮਾ ਦਰਜ ਕੀਤਾ
ਮੁਕਦਮਾ ਨੰਬਰ 354 ਮਿਤੀ 2410 2026 ਧਾਰਾ 204 205 351 ਦੀ ਦੋ ਬੀਐਨਐਸ ਐਕਟ ਤਹਿਤ FIR ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਸੀ ਤਾਂ ਪੁਲਿਸ ਨੇ ਜਾਂਚ ਤੋਂ ਬਾਅਦ ਪੁਲਿਸ ਨੇ ਕਿਹਾ ਇਹ ਵਿਅਕਤੀ ਅਮਰਜੀਤ ਸਿੰਘ ਪੁੱਤਰ ਬਚਿੱਤਰ ਸਿੰਘ ਜੋ ਕਿ ਪਾਇਲ ਤਹਿਸੀਲ ਦਾ ਥਾਣਾ ਮਲੌਦ ਦਾ ਅਧੀਨ ਪਿੰਡ ਚੋਮੋ ਦਾ ਰਹਿਣੇ ਵਾਲਾ ਹੈ ਜੋ ਕਿ ਪੰਜਾਬ ਰੇਲਵੇ ਪੁਲਿਸ ਜੀਆਰਪੀ ਦੋਰਾਹਾ ਸਟੇਸ਼ਨ ਤੇ ਤਾਇਨਾਤ ਹੈ ਉਹਦੀ ਡਿਊਟੀ ਚੱਲ ਰਹੀ ਹੈ ਤਾਂ ਪੁਲਿਸ ਨੇ ਤੁਰੰਤ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦੇ ਕੋਲੋਂ ਵਰਦੀ ਅਤੇ ਹੋਰ ਸਮਾਨ ਬਰਾਮਦ ਕਰਵਾਇਆ ਜਾ ਰਿਹਾ ਹੈ ਜਿਸ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਲਿਆ ਜਾਵੇਗਾ ਤੇ ਉਸ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਇਸ ਦੇ ਸੰਬੰਧ ਵਿੱਚ ਖੰਨਾ ਪੁਲਿਸ ਜਲਦੀ ਹੀ ਪ੍ਰੈਸ ਕਾਨਫਰੰਸ ਕਰਕੇ ਹੋਰ ਜਾਣਕਾਰੀ ਦੇਵੇਗੀ।
- Download Babushahi App
-
-