ਬਾਬਾ ਬਲਬੀਰ ਸਿੰਘ 96 ਕਰੋੜੀ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਹੈਦਰਾਬਾਦ ਲਈ ਰਵਾਨਾ
ਅੰਮ੍ਰਿਤਸਰ:- 22 ਅਕਤੂਬਰ ( ) ਨਿਹੰਗ ਸਿੰਘਾਂ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮਹਾਰਾਸਟਰ ਵਿਖੇ ਦੱਖਣੀ ਪ੍ਰਚਾਰ ਪ੍ਰਸਾਰ ਲਹਿਰ ਨੂੰ ਪ੍ਰਚੰਡ ਕਰਨ ਲਈ ਦੁਸਹਿਰੇ ਮਨਾਉਣ ਉਪਰੰਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਪਾਲਕੀ ਸਾਹਿਬ, ਦਲ ਪੰਥ ਸਮੇਤ ਹੋਏ ਰਵਾਨਾ।
ਇਸ ਤੋਂ ਪਹਿਲਾਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਲੋਂ ਸਿੰਘ ਸਾਹਿਬ ਗਿਆਨੀ ਕੁਲਵੰਤ ਸਿੰਘ ਤੇ ਪੰਜ ਪਿਆਰਿਆਂ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਨੂੰ ਦਸਤਾਰ, ਚੋਲਾ, ਸ੍ਰੀ ਸਾਹਿਬ, ਸਿਰਪਾਓ ਪਹਿਨਾ ਕੇ ਸਨਮਾਨਿਤ ਕੀਤਾ । ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਨਗਰ ਕੀਰਤਨ ਕੌਮ ਅੰਦਰ ਚੜਦੀਕਲਾ ਦੀ ਰੂਹ ਉਜਾਗਰ ਕਰਦੇ ਹਨ, ਸੰਗਤ ਗੁਰੂ ਜੀ ਦੇ ਦਰਸ਼ਨ ਕਰ ਕੇ ਅਸੀਸਾਂ ਦੀ ਭਾਗੀ ਬਣਦੀ ਹਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਹੈਦਰਾਬਾਦ ਲਈ ਹੋਏ ਰਵਾਨਾ। ਇਹ ਪ੍ਰਸਾਰ ਲਹਿਰ ਹੈਦਰਾਬਾਦ ਤੋਂ ਬੀਦਰ, ਬੀਦਰ ਤੋਂ ਸ਼ਤਰਪਤੀ ਸੰਭਾਜੀਨਗਰ ਔਂਰਗਾਬਾਦ, ਔਂਰਗਾਬਾਦ ਤੋਂ ਮੁੰਬਈ, ਮੁੰਬਈ ਤੋਂ ਮੰਨਮਾੜ, ਮੰਨਮਾੜ ਤੋਂ ਇੰਦੌਰ, ਇੰਦੌਰ ਤੋਂ ਕੋਟਾ ਰਾਜਸਥਾਨ, ਗੁ: ਮਜਨੂ ਕਾ ਟੀਲਾ ਵਿਖੇ ਪੁਜੇਗਾ।
- Download Babushahi App
-
-