ਪੀ ਐਮ ਸ੍ਰੀ ਸਕੂਲ ਕੋਠਾ ਗੁਰੂ (ਲੜਕੀਆਂ) ਦੀ ਰਜਨੀ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ
ਅਸ਼ੋਕ ਵਰਮਾ
ਬਠਿੰਡਾ , 13 ਅਕਤੂਬਰ 2026 :ਖੇਡਾਂ ਵਤਨ ਪੰਜਾਬ ਪੀ ਐਮ ਸ੍ਰੀ ਸਕੂਲ ਕੋਠਾ ਗੁਰੂ 5 ਮੈਡਲ ਪ੍ਰਾਪਤ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਅਮਨਜੀਤ ਕੌਰ ਨੇ ਦੱਸਿਆ ਕਿ ਪੰਜਾਬ ਗੌਰਮੈਂਟ ਦੀਆਂ ਚਲਾਈਆਂ ਗਈਆਂ ਖੇਡਾਂ ਵਤਨ ਪੰਜਾਬ ਜ਼ਿਲਾ ਪੱਧਰ ਜੋ ਕਿ ਤਲਵੰਡੀ ਸਾਬੋ ਵਿਖੇ ਹੋਇਆ ਉਸ ਸਾਡੇ ਸਕੂਲ ਦੀਆਂ ਪੰਜ ਲੜਕੀਆਂ ਭਾਗ ਲਿਆ ਸੀ ਅਤੇ ਪੰਜਾਂ ਨੇ ਹੀ ਮੈਡਲ ਪ੍ਰਾਪਤ ਕਰਕੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਇਸ ਦਾ ਸੇਰਾ ਬਾਕਸਿੰਗ ਕੋਚ ਨਿਰਮਲ ਸਿੰਘ ਭਾਈ ਰੂਪਾ ਨੂੰ ਜਾਂਦਾ ਹੈ ਜਿੰਨਾ ਨੇ ਬੱਚਿਆਂ ਤਿਆਰੀ ਕਰਾਈ ਆ ਤੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਲੈ ਕੇ ਗਏ।ਕੋਚ ਨਿਰਮਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਜਨੀ, ਪਹਿਲਾਂ ਸਥਾਨ ਪ੍ਰਭਜੋਤ ਕੌਰ ਦੂਜਾ ਸਥਾਨ
ਖੁਸ਼ਪ੍ਰੀਤ ਕੌਰ,ਖੁਸ਼ਦੀਪ ਕੌਰ,ਜੋਤੀ, ਤੀਜਾ ਸਥਾਨ ਮੁੱਖ ਅਧਿਆਪਕਾ ਨੇ ਕੋਚ ਬੱਚਿਆਂ ਅਤੇ ਸਾਰੇ ਸਟਾਫ ਨੂੰ ਵਧਾਈ ਦਿੱਤੀ ਜਿਨਾਂ ਨੇ ਸਮੇਂ ਸਿਰ ਇਹਨਾਂ ਬੱਚਿਆਂ ਨੂੰ ਤਿਆਰੀ ਲਈ ਭੇਜਿਆ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਇਸ ਸਮੇਂ ਹੇਠ ਲਿਖ ਕੇ ਅਧਿਆਪਕ ਹਾਜ਼ਰ ਡੀਪੀ ਇੰਦਰਜੀਤ ਕੌਰ, ਛਿੰਦਰਪਾਲ ਕੌਰ, ਸੰਦੀਪ ਕੌਰ,ਵਿੱਕਾ ਕੁਮਾਰ,ਅਮਨਦੀਪ ਕੌਰ, ਅਨੂਪਰੀਤ ਕੌਰ, ਗੁਰਵਿੰਦਰ ਕੌਰ ਅਤੇਪਨਿੰਦਰਜੀਤ ਸਿੰਘ ਹਾਜ਼ਰ ਸਨ।
- Download Babushahi App
-
-