ਆਕਸਫੋਰਡ ਸਕੂਲ ਵਿਖੇ “ਪ੍ਰਮੋਟਿੰਗ ਮੈਂਟਲ ਹੈਲਥ ਅਤੇ ਵੈਲ਼ਨੈੱਸ ਅਮੰਗ ਸਟੂਡੈਂਟਸ” ਵਿਸ਼ੇ ‘ਤੇ ਸੈਮੀਨਾਰ
ਅਸ਼ੋਕ ਵਰਮਾ
ਭਗਤਾ ਭਾਈ, 13 ਅਕਤੂਬਰ 2026 : ‘ਦ ਆਕਸਫ਼ੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਭਾਈ , ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ, ਜਿਸ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਸਿਖਲਾਈ ਸੈਮੀਨਾਰ ਲਗਾਏ ਜਾਂਦੇ ਹਨ।ਇਹ ਸੈਮੀਨਾਰ ਵਿਦਿਆਰਥੀਆਂ ਲਈ ਵੀ ਅਤੇ ਅਧਿਆਪਕਾਂ ਲਈ ਵੀ ਮਹੱਈਆ ਕਰਵਾਏ ਜਾਂਦੇ ਹਨ। ਬੀਤੇ ਦਿਨੀਂ ਇਸ ਸੰਸਥਾ ਵਿੱਚ ਸੀ.ਬੀ.ਐਸ.ਈ ਵੱਲੋਂ ਅਧਿਆਪਕਾਂ ਲਈ ਇੱਕ ਮੌਟੀਵੇਸ਼ਨਲ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਸਰੋਤ ਸ੍ਰੀਮਤੀ ਸੀਮਾ ਅਤੇ ਡਾ.ਸੰਜੇ ਚੁੱਘ ਸਨ।ਡਾ.ਸੰਜੇ ਚੁੱਘ ਵੱਲੋਂ ਮੈਂਟਲ ਹੈਲਥ ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਗਿਆ ਕਿ ਬੱਚੇ ਬਹੁਤ ਹੀ ਨਾਜ਼ੁਕ ਅਤੇ ਦਿਮਾਗੀ ਤੌਰ ‘ਤੇ ਕੋਮਲ ਹੁੰਦੇ ਹਨ ਜੋ ਕਿ ਕਿਤੇ ਨਾ ਕਿਤੇ ਹੀਣ-ਭਾਵਨਾ, ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਇਸ ਕਰਕੇ ਅਜਿਹੇ ਬੱਚਿਆਂ ਦੀ ਦਿਮਾਗੀ ਅਰੋਗਤਾ ਨੂੰ ਕਾਇਮ ਕਰਨ ਲਈ ਉਨ੍ਹਾਂ ਵਿੱਚੋਂ ਹੀਣ ਭਾਵਨਾ ਅਤੇ ਡਿਪਰੈਸ਼ਨ ਦੇ ਕਾਰਨ ਲੱਭਣੇ ਪੈਣਗੇ ਅਤੇ ਫਿਰ ਉਸ ਨੂੰ ਪੇ੍ਰਰਿਤ ਕਰਦੇ ਹੋਏ ਆਮ ਸਥਿਤੀ ਵੱਲ ਲਿਜਾਇਆ ਜਾ ਸਕਦਾ ਹੈ।ਸ੍ਰੀਮਤੀ ਸੀਮਾ ਜੀ ਨੇ ਵਿਦਿਆਰਥੀਆਂ ਦੇ ਝੁਕਾਅ, ਦੋਸਤੀ ਦਾ ਦਾਇਰਾ, ਅਕਾਦਮਿਕ ਰਿਪੋਰਟ, ਸਰੀਰਕ ਅਯੋਗਤਾ, ਗੈਰ-ਹਾਜ਼ਰੀ ਅਤੇ ਕਈ ਵਾਰ ਅਧਿਆਪਕ ਦੀ ਨਜ਼ਰ ਵਿੱਚ ਨਾਂਹ-ਪੱਖੀ ਵਿਵਹਾਰ ਨੂੰ ਮੁੱਦਾ ਬਣਾਉਂਦੇ ਕਿਹਾ ਕਿ ਉੱਪਰ ਦਿੱਤੇ ਕਾਰਨਾਂ ਕਾਰਨ ਵਿਦਿਆਰਥੀ ਆਪਣੇ ਆਪ ਨੂੰ ਇੱਕਲਾ ਮਹਿਸੂਸ ਕਰਦਾ ਹੈ ਅਤੇ ਇਕਾਂਤ ਵਿੱਚ ਹੀ ਰਹਿਣਾ ਪਸੰਦ ਕਰਦਾ ਹੈ।ਇਸ ਲਈ ਵਿਦਿਆਰਥੀਆਂ ਦਾ ਭਰੋਸਾ ਜਿੱਤ ਕੇ ਅਤੇ ਉਸ ਨਾਲ ਆਪਣਾਪਨ ਦਿਖਾਉਣਾ ਜ਼ਰੂਰੀ ਹੁੰਦਾ ਹੈ।
ਸਕੂਲ ਦੇ ਪ੍ਰਿੰਸੀਪਲ ਰੂਪ ਲਾਲ ਬਾਂਸਲ ਨੇ ਅਧਿਆਪਕਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਸਾਨੂੰ ਵਿਦਿਆਰਥੀਆਂ ਦੇ ਭਾਵਾਂ, ਜਜਬਾਤਾਂ ਅਤੇ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਵਿਦਿਆਰਥੀ ਬਿਲਕੁਲ ਸਾਂਤ ਮਨ ਨਾਲ ਪੜ੍ਹਾਈ ਕਰ ਸਕਣ।ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਸ. ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਕੋਆਰਡੀਨੇਟਰਜ਼ ਅਤੇ ਸਮੂਹ ਸਟਾਫ਼ ਮੈਂਬਰ ਵੀ ਮੌਜ਼ੂਦ ਸਨ।
- Download Babushahi App
-
-