ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਗੁਰੂ ਰਵਿਦਾਸ ਬਾਣੀ : ਅਤੀਤ ਅਤੇ ਵਰਤਮਾਨ ਵਿਸ਼ੇ ’ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ
ਲੁਧਿਆਣਾ : 13 ਅਕਤੂਬਰ 2026
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵੱਲੋਂ ਸਰਕਾਰੀ ਕਾਲਜ ਸਿਰਸਾ ਅਤੇ ਸ੍ਰੀ ਗੁਰੂ ਤੇਗ
ਬਹਾਦਰ ਰਿਸਰਚ ਚੇਅਰ ਚੌਧਰੀ ਦੇਵੀ ਲਾਲ ਯੂਨੀਵਰਸਿਟੀ ਸਿਰਸਾ ਦੇ ਸਹਿਯੋਗ ਨਾਲ ਗੁਰੂ
ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਗੁਰੂ ਰਵਿਦਾਸ ਬਾਣੀ : ਅਤੀਤ
ਅਤੇ ਵਰਤਮਾਨ’ ਵਿਸ਼ੇ ’ਤੇ ਕਰਵਾਏ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅਤੇ ਕਵੀ ਦਰਬਾਰ ਦੌਰਾਨ
ਹਰਿਆਣਾ, ਪੰਜਾਬ, ਜੰਮੂ ਕਸ਼ਮੀਰ ਅਤੇ ਹੋਰ ਰਾਜਾਂ ਅਤੇ ਇਲਾਕੇ ਦੇ ਬੁੱਧੀਜੀਵੀਆਂ ਵਲੋਂ
ਦੋ ਦਿਨਾਂ ਤੋਂ ਗੁਰੂ ਰਵਿਦਾਸ ਬਾਣੀ ਦੇ ਸਮਾਜਿਕ ਆਸ਼ਿਆਂ ਬਾਰੇ ਭਰਪੂਰ ਚਰਚਾ ਕੀਤੀ ਗਈ।
ਸੈਮੀਨਾਰ ਦੇ ਮੁੱਖ ਮਹਿਮਾਨ ਡਾ. ਸੁਖਦੇਵ ਸਿੰਘ ਸਿਰਸਾ ਸਨ ਜਦਕਿ ਪ੍ਰਧਾਨਗੀ ਅਕਾਡਮੀ
ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕੀਤੀ। ਪ੍ਰਧਾਨਗੀ ਮੰਡਲ ਵਿਚ ਅਕਾਡਮੀ
ਦੇ ਪ੍ਰਧਾਨ ਡਾ. ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਪਾਲ ਕੌਰ ਸ਼ਾਮਲ ਸਨ।
ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਡਾ. ਗੁਰਪ੍ਰੀਤ ਸਿੰਘ ਸਿੰਧਰਾ ਪ੍ਰਧਾਨ ਪ੍ਰਗਤੀਸ਼ੀਲ ਲੇਖਕ
ਸੰਘ ਸਿਰਸਾ, ਡਾ. ਪ੍ਰਵੀਨ ਸ਼ਰਮਾ ਪਿ੍ਰੰਸੀਪਲ ਐਸ.ਬੀ.ਐਸ. ਕਾਲਜ ਕਾਲਾਂਵਾਲੀ, ਪ੍ਰੋ.
ਰਣਜੀਤ ਕੌਰ ਡਾਇਰੈਕਟਰ ਗੁਰੂ ਤੇਗ ਬਹਾਦਰ ਰਿਸਰਚ ਚੇਅਰ ਸੀਡੀਐਲਯੂ ਸਿਰਸਾ, ਪੰਜਾਬੀ
ਲੇਖਕ ਸਭਾ ਸਿਰਸਾ ਦੇ ਪ੍ਰਧਾਨ ਪਰਮਾਨੰਦ ਸ਼ਾਸਤਰੀ ਅਤੇ ਪੰਜਾਬੀ ਸਾਹਿਤ ਸਭਾ ਕਾਲਾਂਵਾਲੀ
ਦੇ ਪ੍ਰਧਾਨ ਭੁਪਿੰਦਰ ਸਿੰਘ ਸਨ। ਇਸ ਮੌਕੇ ਪਿ੍ਰੰਸੀਪਲ ਦਿਲਰਾਜ ਸਿੰਘ ਨੇ ਆਏ
ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਸੈਸ਼ਨ ਦੇ ਵਿਸ਼ੇਸ਼ ਮਹਿਮਾਨ ਪ੍ਰੋ. ਹਰਜਿੰਦਰ ਸਿੰਘ ਅਤੇ
ਪ੍ਰੋ. ਗੁਰਸਾਹਿਬ ਸਿੰਘ ਸਨ। ਦੋ ਰੋਜ਼ਾ ਸੈਮੀਨਾਰ ਵਿਚ ਡਾ. ਗੁਰਮੀਤ ਕੱਲਰਮਾਜਰੀ, ਡਾ.
ਗੁਰਪ੍ਰੀਤ ਸਿੰਘ ਸਾਹੂਵਾਲਾ, ਡਾ. ਪ੍ਰੀਤਇੰਦਰ ਸਿੰਘ, ਡਾ. ਸਤਪ੍ਰੀਤ ਸਿੰਘ ਜੱਸਲ,
ਪ੍ਰੋ. ਸਰਬਜੀਤ ਸਿੰਘ ਰੱਤੀਆ, ਡਾ. ਭਜਨ ਸਿੰਘ ਢਿੱਲੋਂ, ਡਾ. ਕਮਲਜੀਤ ਸਿੰਘ ਦਿੱਲੀ,
ਡਾ. ਸਰਬਜੀਤ ਕੌਰ, ਪ੍ਰੋ. ਅਮਨਦੀਪ ਕੌਰ ਸਿਰਸਾ, ਪ੍ਰੋ. ਗੁਰਸਾਹਿਬ ਸਿੰਘ, ਪ੍ਰੋ.
ਜਸਪਾਲ ਸਿੰਘ ਕਾਲਾਂਵਾਲੀ, ਪ੍ਰੋ. ਰੋਹਿਤ ਕੁਮਾਰ, ਅਮਨਦੀਪ ਕੌਰ ਕਾਲਾਂਵਾਲੀ ਨੇ ਆਪਣੇ
ਪੇਪਰਾਂ ਰਾਹੀਂ ਗੁਰੂ ਰਵਿਦਾਸ ਬਾਣੀ ਅਤੇ ਉਨ੍ਹਾਂ ਵਲੋਂ ਸਮਾਜਿਕ ਕੁਰੀਤੀਆਂ ਖ਼ਿਲਾਫ਼
ਕੀਤੇ ਕੰਮਾਂ ਦਾ ਉਲੇਖ ਕੀਤਾ। ਸੈਮੀਨਾਰ ਦੇ ਨਾਲ ਨਾਲ ਇਕ ਸੈਸ਼ਨ ਆਨ ਲਾਈਨ ਚਲਦਾ ਰਿਹਾ।
ਇਨ੍ਹਾਂ ਸਾਰੇ ਸੈਸ਼ਨਾਂ ਕਰਮਵਾਰ ਵਿਚ ਡਾ. ਸੁਖਦੇਵ ਸਿੰਘ ਸਿਰਸਾ, ਡਾ. ਸਤਨਾਮ ਸਿੰਘ
ਜੱਸਲ, ਸ. ਸੁਵਰਨ ਸਿੰਘ ਵਿਰਕ, ਡਾ. ਸਰਬਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ,
ਪ੍ਰੋ. ਗੁਰਦੇਵ ਸਿੰਘ ਦੇਵ ਨੇ ਪ੍ਰਧਾਨਗੀ ਕੀਤੀ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ
ਦਾ ਰਸਾਲਾ ‘ਆਲੋਚਨਾ’ ਅਤੇ ਕਈ ਪੁਸਤਕਾਂ ਲੋਕ ਅਰਪਣ ਕੀਤੀਆਂ ਗਈਆਂ। ਸੈਮੀਨਾਰ ਮੌਕੇ
ਹੋਰਨਾਂ ਮਤਿਆਂ ਤੋਂ ਇਲਾਵਾ ਇਕ ਮਤੇ ਰਾਹੀਂ ਤਲਵੰਡੀ ਸਲੇਮ ਦੇ ਸਰਪੰਚ ਵਲੋਂ ਪਾਸ਼ ਹੰਸ
ਰਾਜ ਯਾਦਗਾਰੀ ਕੰਪਲੈਕਸ ਉਪਰ ਕਬਜ਼ਾ ਕਰਕੇ ਇਸ ਦਾ ਅਕਸ ਵਿਗਾੜਨ ਅਤੇ ਮਜ਼ਦੂਰ ਆਗੂ ਤੇ
ਉੱਘੇ ਕਹਾਣੀਕਾਰ ਹਰਮੇਸ਼ ਮਾਲੜੀ ਨੂੰ ਜਾਤੀ ਸੂਚਕ ਸ਼ਬਦ ਬੋਲਣ ਦੀ ਸਖ਼ਤ ਸ਼ਬਦਾਂ ਵਿਚ
ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਉਹ ਇਨ੍ਹਾਂ ਘਟਨਾਵਾਂ ਦੀ ਫੌਰੀ
ਜਾਂਚ ਕਰਵਾਏ। ਮੰਚ ਸੰਚਾਲਨ ਪ੍ਰੋ. ਅਮਨਦੀਪ ਕੌਰ ਨੇ ਕੀਤਾ। ਪਹਿਲੇ ਦਿਨ ਹੋਏ ਕਵੀਦਾਰ
ਦੀ ਪ੍ਰਧਾਨਗੀ ਪਿ੍ਰੰ. ਹਰਭਗਵਾਨ ਸਿੰਘ ਚਾਵਲਾ ਨੇ ਕੀਤੀ ਅਤੇ ਧੰਨਵਾਦ ਡਾ. ਜੋਗਿੰਦਰ
ਨੇ ਕੀਤਾ।
ਇਸ ਦੋ ਰੋਜ਼ਾ ਸੈਮੀਨਾਰ ਵਿਚ ਵਿਦਿਆਰਥੀਆਂ, ਪਾਠਕਾਂ ਤੋਂ ਇਲਾਵਾ ਜਸਪਾਲ ਮਾਨਖੇੜਾ, ਡਾ.
ਹਰਵਿੰਦਰ ਸਿੰਘ ਸਿਰਸਾ, ਕੇ.ਸਾਧੂ ਸਿੰਘ, ਪਿ੍ਰੰ. ਹਰਭਗਵਾਨ ਚਾਵਲਾ, ਸੁਵਰਨ ਸਿੰਘ
ਵਿਰਕ, ਸੁਰਿੰਦਰਪਾਲ ਸਿੰਘ, ਸੁਰਜੀਤ ਸਿੰਘ ਸਿਰੜੀ, ਡਾ. ਕੁਲਵਿੰਦਰ ਸਿੰਘ ਪਦਮ, ਡਾ.
ਸਿਕੰਦਰ ਸਿੰਘ ਸਿੱਧੂ, ਰਛਪਾਲ ਸਿੰਘ, ਗੁਰਸੇਵਕ ਸਿੰਘ ਕਮਾਲ, ਬੰਤਾ ਸਿੰਘ ਵੜਿੰਗ,
ਭੁਪਿੰਦਰ ਸਰਾਂ, ਜਸਵੰਤ ਕੌਰ ਜੱਗਾ ਤਾਰੂਆਣਾ ਆਦਿ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਹਾਜ਼ਰ
ਸਨ। ਇਸ ਮੌਕੇ ਕਈ ਪੁਸਤਕ ਵਿਕ੍ਰੇਤਾਵਾਂ ਸਮੇਤ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਦੀਆਂ ਪ੍ਰਕਾਸ਼ਨਾਵਾਂ ਦੀ ਪ੍ਰਦਰਸ਼ਨੀ ਲਗਾਈ ਗਈ।
- Download Babushahi App
-
-