ਹਰਮੀਤ ਛਾਬੜਾ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਰਵਾਈ ਸ਼ਮੂਲੀਅਤ, ਫਰੀਦਕੋਟ ਦੀ ਸਿਆਸਤ ਵਿੱਚ ਨਵੀਂ ਹਲਚਲ
ਫਰੀਦਕੋਟ:12 ਅਕਤੂਬਰ ( ਪਰਵਿੰਦਰ ਸਿੰਘ ਕੰਧਾਰੀ) ਕਾਂਗਰਸ ਪਾਰਟੀ ਨੂੰ ਝਟਕਾ ਦਿੰਦਿਆਂ ਹਰਮੀਤ ਛਾਬੜਾ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਰਮੀਤ ਛਾਬੜਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਦਾ ਸਵਾਗਤ ਕੀਤਾ। ਇਸ ਸ਼ਮੂਲੀਅਤ ਨਾਲ ਆਮ ਆਦਮੀ ਪਾਰਟੀ ਨੇ ਆਪਣੇ ਸਥਾਨਕ ਸਿਆਸੀ ਆਧਾਰ ਵਿੱਚ ਨਵੇਂ ਸਾਥੀ ਜੋੜੇ ਹਨ। ਇਸ ਮੌਕੇ ਅਜੇ ਕਟਾਰੀਆ, ਗੁਰਵਿੰਦਰ ਖੋਸਾ, ਮਨਦੀਪ ਸਿੰਘ, ਅਮਨਪ੍ਰੀਤ ਸਿੰਘ, ਗੁਰਵਿੰਦਰ ਬਰਾੜ, ਅਰਸ਼ ਸਿੱਧੂ, ਸੁਖਪ੍ਰੀਤ ਸਿੰਘ, ਨਵੀਨ ਕੁਮਾਰ, ਜਤਿੰਦਰ ਪਾਲ , ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
- Download Babushahi App
-
-