ਸੁੱਖ ਔਜਲਾ ਵੱਲੋਂ ਨਵੇਂ ਬਣੇ ਪ੍ਰਧਾਨ ਦਾ ਏਅਰਪੋਰਟ ਤੇ ਫੁੱਲਾਂ ਦਾ ਗੁਲਦਸਤੇ ਨਾਲ ਸਵਾਗਤ
ਕੁਲਵਿੰਦਰ ਸਿੰਘ
ਅੰਮ੍ਰਿਤਸਰ 8 ਅਕਤੂਬਰ
ਪ੍ਰਗਟ ਸਿੰਘ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਮੁਖੀ ਸਚਿਨ ਪਾਇਲਟ ਸਣੇ ਸਮੁੱਚੀ ਕਾਂਗਰਸ ਲੀਡਰਸ਼ਿਪ ਅੱਜ ਹਰਮੰਦਰ ਸਾਹਿਬ ਦੁਰਗਿਆਣਾ ਮੰਦਿਰ ਸੇਂਟ ਪੋਲ ਚਰਚ ਅਤੇ ਰਾਮ ਤੀਰਥ ਮੰਦਰ ਵਿਖੇ ਨਤਮਸਤਕ ਹੋਈ।
ਇਸ ਮੌਕੇ ਅੰਮ੍ਰਿਤਸਰ ਏਅਰਪੋਰਟ ਪਹੁੰਚਣ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੇ ਭਰਾਤਾ ਸੁੱਖ ਔਜਲਾ ਸਣੇ ਹੋਰ ਕਾਂਗਰਸੀ ਨਵੇਂ ਬਣੇ ਪ੍ਰਧਾਨ ਦੇ ਸਵਾਗਤ ਲਈ ਪਹੁੰਚੇ ਸੁਖ ਔਜਲਾ ਵੱਲੋਂ ਪ੍ਰਗਟ ਸਿੰਘ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ ਉਹਨਾਂ ਨੇ ਦੱਸਿਆ ਕਿ ਅੱਜ ਗੁਰਜੀਤ ਸਿੰਘ ਔਜਲਾ ਦਿਲੀ ਵਿੱਚ ਚੱਲ ਰਹੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਕਰਕੇ ਅੰਮ੍ਰਿਤਸਰ ਨਹੀਂ ਪਹੁੰਚ ਸਕੇ ਉਹਨਾਂ ਨੇ ਵਿਸ਼ਵਾਸ ਜਤਾਇਆ ਕਿ ਆਉਣ ਵਾਲੀਆਂ 2017 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਵੱਡੀ ਪਾਰਟੀ ਵਜੋਂ ਜਿੱਤ ਹਾਸਲ ਕਰੇਗੀ ਪੰਜਾਬ ਕਾਂਗਰਸ ਦੇ ਆਪਸੀ ਰੋਲ ਨੂੰ ਲੈ ਕੇ ਸੁਖ ਔਜਲਾ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੀ ਸਮੁੱਚੀ ਦਿਹਾਤੀ ਅਤੇ ਸ਼ਹਿਰੀ ਲੀਡਰਸ਼ਿਪ ਨਵੇਂ ਬਣੇ ਪ੍ਰਧਾਨ ਪ੍ਰਗਟ ਸਿੰਘ ਅਤੇ ਪੰਜਾਬ ਮਾਮਲਿਆਂ ਦੇ ਮੁਖੀ ਸਚਿਨ ਪਾਇਲਟ ਨਾਲ ਇਕੱਠੀ ਹੋਈ ਹੈ ਜੋ ਕਿ ਕਾਂਗਰਸ ਦੇ ਇੱਕਜੁੱਟ ਹੋਣ ਦਾ ਵੱਡਾ ਸਬੂਤ ਹੈ
ਗਿਆਨੀ ਟੀ ਸਟਾਲ 'ਤੇ ਵੀ ਰੁਕੀ ਲੀਡਰਸ਼ਿਪ
ਜਿੱਥੇ ਅੱਜ ਕਾਂਗਰਸ ਲੀਡਰਸ਼ਿਪ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਈ ਉੱਥੇ ਹੀ ਅੰਮ੍ਰਿਤਸਰ ਦੇ ਮਸ਼ਹੂਰ ਗਿਆਨੀ ਟੀ ਸਟਾਲ ਤੇ ਸਚਿਨ ਪਾਇਲਟ ਅਤੇ ਪ੍ਰਗਟ ਸਿੰਘ ਸਣੇ ਕਈ ਕਾਂਗਰਸੀ ਨੇ ਚਾਹ ਦੀ ਚੁਸਕੀ ਦਾ ਸਵਾਦ ਵੀ ਲਿਆ ਵੱਡੀ ਗੱਲ ਇਹ ਕਿ ਪ੍ਰਗਟ ਸਿੰਘ ਅਤੇ ਸਚਿਨ ਪਾਇਲਟ ਵੱਲੋਂ ਦੁਕਾਨ ਦੇ ਅੰਦਰ ਨਹੀਂ ਬਲਕਿ ਬਾਹਰ ਹੀ ਬੈਠ ਕੇ ਚਾਹ ਦੀ ਚੁਸਕੀ ਦਾ ਸਵਾਦ ਲਿਆ ਗਿਆ ਅੰਮ੍ਰਿਤਸਰ ਜੋ ਕਿ ਪੰਜਾਬ ਦੀ ਖਾਣ ਪੀਣ ਦੀ ਰਾਜਧਾਨੀ ਕਿਹਾ ਜਾਂਦਾ ਹੈ ਉਸ ਵਿੱਚ ਗਿਆਨੀ ਟੀ ਸਟਾਲ ਦਾ ਨਾਮ ਵੀ ਸ਼ਾਮਿਲ ਹੈ ਜਿੱਥੇ ਕਿ ਅਕਸਰ ਸ਼ਹਿਰ ਦੇ ਬਾਹਰੋਂ ਆਏ ਲੋਕ ਉਚੇਚੇ ਤੌਰ ਤੇ ਚਾਹ ਅਤੇ ਸਮੋਸੇ ਦਾ ਸਵਾਦ ਲੈਣ ਪਹੁੰਚਦੇ ਹਨ
- Download Babushahi App
-
-