ਵਿਸ਼ਵ ਪੰਜਾਬੀ ਭਵਨ ਕੈਨੇਡਾ ਵੱਲੋਂ ਬਰਾਂਪਟਨ ਵਿਖੇ ਪੰਜਾਬੀ ਕਿਤਾਬਾਂ ਦੀ ਸਭ ਤੋਂ ਵੱਡੀ ਦੱਸ ਰੋਜ਼ਾ ਪ੍ਰਦਰਸ਼ਨੀ ਦਾ ਉਦਘਾਟਨ ਪਾਰਿ ਲੇਖਕ ਬਾਬਾ ਨਜਮੀ ਨੇ ਕੀਤਾ।
ਸੁਖਮਿੰਦਰ ਭੰਗੂ
ਲੁਧਿਆਣਾ
26 ਸਤੰਬਰ 2026
ਲੁਧਿਆਣਾ ਅਤੇ ਕੈਨੇਡਾ ਵਿੱਚ ਪੰਜਾਬੀ ਪੁਸਤਕ ਪ੍ਰਕਾਸ਼ਨ ਤੇ ਵਿਤਰਣ ਦੇ ਸਰਵੋਤਮ ਅਦਾਰੇ ਚੇਤਨਾ ਪ੍ਰਕਾਸ਼ਨ ਦੱ ਸਹਿਯੋਗ ਨਾਲ ਵਿਸ਼ਵ ਪੰਜਾਬੀ ਭਵਨ ਵਿਖੇ ਵਿਸ਼ਾਲ ਪੁਸਤਕ ਪ੍ਰਦਰਸ਼ਨੀ ਦਾ ਉਦਘਾਟਨ ਪਾਕਿਸਤਾਨ ਮੂਲ ਦੇ ਸਰਵੋਤਮ ਪੰਜਾਬੀ ਕਵੀ ਬਾਬਾ ਨਜਮੀ, ਪੰਜਾਬ ਤੋਂ ਗਏ ਸਾਬਕਾ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਦੇ ਐਡੀਸ਼ਨਲ ਕਮਿਸ਼ਨਰ ਸ. ਗੁਰਤੇਜ ਸਿੰਘ, ਵਿਸ਼ਵ ਪੰਜਾਬੀ ਭਵਨ ਦੇ ਬਾਨੀ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਕੀਤਾ।
ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਦੀ ਸਹਿਯੋਗੀ ਕੰਪਨੀ ਗੁਲਾਟੀ ਪਬਲਿਸ਼ਰਜ਼ ਵੱਲੋਂ ਇਹ ਪ੍ਰਦਰਸ਼ਨੀ ਡਾ. ਦਲਬੀਰ ਸਿੰਘ ਕਥੂਰੀਆ ਜੀ ਦੇ ਸੱਦੇ ਤੇ ਲਗਾਈ ਗਈ ਹੈ ਤਾਂ ਜੋ ਅਕਤੂਬਰ ਦੇ ਪਹਿਲੇ ਹਫ਼ਤੇ ਕਰਵਾਈ ਜਾ ਰਹੀ ਸੱਤਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਦੁਨੀਆਂ ਭਰ ਵਿੱਚੋਂ ਆਉਣ ਵਾਲੇ ਡੈਲੀਗੇਟ ਪੰਜਾਬੀ ਕਿਤਾਬਾਂ ਹਾਸਲ ਕਰ ਸਕਣ। ਬਰਾਂਪਟਨ
(ਕੈਨੇਡਾ) ਵਾਸੀਆਂ ਦੀ ਸਹੂਲਤ ਲਈ ਅੱਜ ਤੋਂ ਹੀ ਵਿਸ਼ਵ ਪੰਜਾਬੀ ਭਵਨ', ਬਰੈਂਪਟਨ ਵਿਖੇ ਪੁਸਤਕ ਪ੍ਰਦਰਸ਼ਨੀ ਆਰੰਭ ਹੋ ਗਈ ਹੈ। ਚੇਤਨਾ ਪ੍ਰਕਾਸ਼ਨ (ਪੰਜਾਬੀ ਭਵਨ, ਲੁਧਿਆਣਾ) ਵੱਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਵਿੱਚ 2000 ਤੋਂ ਵੱਧ ਟਾਈਟਲ ਰੱਖੇ ਗਏ ਹਨ, ਜਿਨ੍ਹਾਂ ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ,ਸ, ਜਸਵੰਤ ਸਿੰਘ ਕੰਵਲ, ਪ੍ਰਿੰਸੀਪਲ ਸਰਵਣ ਸਿੰਘ,ਡਾ. ਵਰਿਆਮ ਸਿੰਘ ਸੰਧੂ,ਸ. ਗੁਰਸ਼ਰਨ ਸਿੰਘ ਨਾਟਕਕਾਰ, ਮਨਮੋਹਨ ਬਾਵਾ, ਅੰਮ੍ਰਿਤਾ ਪ੍ਰੀਤਮ, ਸੁਖਵਿੰਦਰ ਅੰਮ੍ਰਿਤ, ਡਾ. ਮਨਮੋਹਨ, ਗੁਰਤੇਜ ਕੋਹਾਰਵਾਲਾ,ਸੁਰਜੀਤ ਪਾਤਰ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਜਗਵਿੰਦਰ ਜੋਧਾ, ਗੁਰਭਜਨ ਗਿੱਲ, ਬਾਬਾ ਨਜਮੀ, ਤਾਹਿਰਾ ਸਰਾ, ਸੁਗਰਾ ਸੱਦਫ਼, ਬੁਸ਼ਰਾ ਐਜਾਜ ਤੇ ਨਿੰਦਰ ਘੁਗਿਆਣਵੀ ਸਮੇਤ ਨਵੇਂ ਪੁਰਾਣੇ ਲੇਖਕਾਂ ਦੀਆਂ ਦਰਜਨਾਂ ਪੁਸਤਕਾਂ ਸ਼ਾਮਲ ਹਨ।
ਇਸ ਪ੍ਰਦਰਸ਼ਨੀ ਦਾ ਉਦਘਾਟਨ ਵੇਲੇ ਪਾਕਿਸਤਾਨੀ ਪੰਜਾਬ ਦੇ ਨਾਮਵਰ ਪੰਜਾਬੀ ਸ਼ਾਇਰ ਬਾਬਾ ਨਜ਼ਮੀ, ਪੰਜਾਬੀ ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ, ਡਾ. ਦਰਸ਼ਨਦੀਪ ਅਰੋੜਾ. ਡਾ. ਜਗਦੀਪ ਸਿੰਘ, ਐਡੀਸ਼ਨਲ ਐਕਸਾਈਜ਼ ਤੇ ਟੈਕਸੇਸ਼ਨ ਕਮਿਸ਼ਨਰ ਗੁਰਤੇਜ ਸਿੰਘ, ਪਾਕਿ ਗਾਇਕ ਹੁਸਨੈਨ ਲਾਹੌਰ, ਜਸਵਿੰਦਰ ਬਿੱਟਾ, ਕੰਵਲਜੀਤ ਸਿੰਘ ਲੱਕੀ,ਸਤਿਬੀਰ ਸਿੰਘ ਸਿੱਧੂ ਅਤੇ ਸਤੀਸ਼ ਗੁਲਾਟੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਹ ਪ੍ਰਦਰਸ਼ਨੀਆਂ ਦਿਨ ਜਾਰੀ ਰਹੇਗੀ।
ਇਸ ਮੌਕੇ ਵੱਡੀ ਗਿਣਤੀ ’ਚ ਪੰਜਾਬੀ ਪਾਠਕਾਂ ਨੇ ਆਪਣੇ ਮਨਪਸੰਦ ਲੇਖਕਾਂ ਦੀਆਂ ਕਿਤਾਬਾਂ ਖ਼ਰੀਦੀਆਂ।
- Download Babushahi App
-
-