ਯੂਥ ਵਿੰਗ ਵੱਲੋਂ ਚੜ੍ਹਦਾ ਪੰਜਾਬ ਸੰਵਾਦ ਯਾਤਰਾ ਦਾ ਐਲਾਨ। “ਤੁਰਾਂਗੇ, ਸੁਣਾਂਗੇ, ਸੰਵਾਦ ਕਰਾਂਗੇ।” - ਗੁਰਜੀਤ ਸਿੰਘ ਤਲਵੰਡੀ
*ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਯੂਥ ਵਿੰਗ ਦੀ ਮੀਟਿੰਗ ਵਿੱਚ ਅਹਿਮ ਫੈਸਲੇ।*
ਚੰਡੀਗੜ੍ਹ-: 24 ਸਤੰਬਰ 2026 : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਯੂਥ ਵਿੰਗ ਦੀ ਇਕ ਅਹਿਮ ਮੀਟਿੰਗ ਯੂਥ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਸੈਕਟਰ 28 ਚੰਡੀਗੜ੍ਹ ਵਿਚ ਹੋਈ। ਇਸ ਅਹਿਮ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 5 ਅਕਤੂਬਰ ਤੋਂ “ਚੜ੍ਹਦਾ ਪੰਜਾਬ — ਪੰਜਾਬ ਸੰਵਾਦ ਯਾਤਰਾ” ਸ. ਗੁਰਜੀਤ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਸ਼ੁਰੂ ਕੀਤੀ ਜਾਵੇਗੀ। ਇਹ ਯਾਤਰਾ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਹੁੰਦੀ ਹੋਈ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਨਾਲ ਸੰਪੂਰਨ ਕੀਤੀ ਜਾਵੇਗੀ।
ਯਾਤਰਾ ਦਾ ਮੁੱਖ ਮਨੋਰਥ-:
ਇਸ ਯਾਤਰਾ ਦਾ ਮੁੱਖ ਮਨੋਰਥ ਪੰਜਾਬ ਦੇ ਨੌਜਵਾਨਾਂ ਨੂੰ ਲਾਮਬੰਦ ਕਰਨਾ, ਪੰਜਾਬ ਦੀ Gen Z ਨਾਲ ਸਿੱਧਾ ਸੰਪਰਕ ਸਾਧਣਾ ਅਤੇ ਉਨ੍ਹਾਂ ਦੇ ਭਵਿੱਖ ਸਬੰਧੀ ਸੰਵਾਦ ਕਰਕੇ ਪਾਰਟੀ ਦੀਆਂ ਨੀਤੀਆਂ ਵਿੱਚ ਨੌਜਵਾਨਾਂ ਨੂੰ ਅਹਿਮ ਸਥਾਨ ਦੇਣਾ ਹੈ।
10ਵੀਂ ਜਮਾਤ ਤੋਂ ਲੈ ਕੇ ਰੋਜ਼ਗਾਰ ਤੱਕ
ਨੌਜਵਾਨਾਂ ਦੇ ਭਵਿੱਖ ਨਾਲ ਜੁੜੇ ਮੁੱਦਿਆਂ ਦਾ ਯੋਜਨਾਬੱਧ ਤਰੀਕੇ ਨਾਲ ਹੱਲ ਕਰਨਾ ਪਾਰਟੀ ਦੀਆਂ ਅਹਿਮ ਤਰਜੀਹਾਂ ਵਿੱਚ ਸ਼ਾਮਲ ਹੋਵੇਗਾ।
ਪੰਜਾਬ ਵਿੱਚ ਸਕਿੱਲ ਡਿਵੈਲਪਮੈਂਟ, ਵਿਦਿਆਰਥੀਆਂ ਦੀਆਂ ਅਕਾਦਮਿਕ ਦਿੱਕਤਾਂ, ਫੀਸ ਸਟਰਕਚਰ, ਸਕਾਲਰਸ਼ਿਪ ਅਤੇ ਸਿੱਖਿਆ ਨਾਲ ਸਬੰਧਤ ਹੋਰ ਮੁੱਦਿਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਵਿਚਾਰਿਆ ਜਾਵੇਗਾ।
ਇਸ ਮੁਹਿੰਮ ਦੀ ਸ਼ੁਰੂਆਤ ਵਜੋਂ ਅੱਜ ਮੀਟਿੰਗ ਉਪਰੰਤ ਆਨਲਾਈਨ Gen Z ਫਾਰਮ ਲਾਂਚ ਕਰਕੇ ਜਾਰੀ ਕੀਤਾ ਗਿਆ।
ਗੁਰਦੁਆਰਾ ਸੁਧਾਰ ਲਹਿਰ-2 -:
ਇਸ ਤੋਂ ਇਲਾਵਾ ਪੰਜਾਬ ਦੇ ਸਭ ਤੋਂ ਭਖਦੇ ਪੰਥਕ ਮਸਲੇ “ਗੁਰਦੁਆਰਾ ਸੁਧਾਰ ਲਹਿਰ — 2” ਦੀ ਵੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਦੀ ਤਾਰੀਖ ਦਾ ਐਲਾਨ ਛੇਤੀ ਕੀਤਾ ਜਾਵੇਗਾ।
ਇਸ ਲਹਿਰ ਦਾ ਉਦੇਸ਼ SGPC ਚੋਣਾਂ, ਪੰਥਕ ਸੰਸਥਾਵਾਂ ਵਿੱਚ ਆਈ ਗਿਰਾਵਟ ਨੂੰ ਦੂਰ ਕਰਨਾ ਅਤੇ ਆਜ਼ਾਦ ਪੰਥਕ ਲੀਡਰਸ਼ਿਪ ਪੰਥ ਦੇ ਹਵਾਲੇ ਕਰਨਾ ਹੋਵੇਗਾ।
ਇਸ ਦੇ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀਆਂ ਨਿਯੁਕਤੀਆਂ ਸਬੰਧੀ ਪੁਰਾਤਨ ਪਰੰਪਰਾਵਾਂ ਨੂੰ ਮੁੱਖ ਰੱਖਦਿਆਂ, ਸਰਬੱਤ ਖ਼ਾਲਸਾ ਅਤੇ ਪੰਥਕ ਸੰਸਥਾਵਾਂ ਨਾਲ ਤਾਲਮੇਲ ਕਰਕੇ ਜਥੇਦਾਰਾਂ ਦੀ ਆਜ਼ਾਦ ਹਸਤੀ ਕਾਇਮ ਕਰਨ ਦਾ ਉਦੇਸ਼ ਹੋਵੇਗਾ।
ਪੰਜਾਬ ਦੇ ਭਖਦੇ ਮਸਲੇ-:
ਪੰਜਾਬ ਦੇ ਭਖਦੇ ਮਸਲੇ, ਜਿਵੇਂ ਕਿ ਬੇਰੋਜ਼ਗਾਰੀ, ਕਿਸਾਨੀ, ਨਸ਼ਾ, ਫੈਡਰਲਿਜ਼ਮ, ਪਾਣੀ ਅਤੇ ਹੋਰ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਵਾਂਗੇ ਅਤੇ ਇਨ੍ਹਾਂ ਮੁੱਦਿਆਂ ’ਤੇ ਲੋਕਾਂ ਦੀ ਰਾਏ ਅਤੇ ਸ਼ਮੂਲੀਅਤ ਨੂੰ ਪਾਰਟੀ ਦੀ ਨੀਤੀ ਵਿੱਚ ਸ਼ਾਮਲ ਕੀਤਾ ਜਾਵੇਗਾ।
2 ਅਕਤੂਬਰ ਦਾ ਕਾਲ-:
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਤੀ ਗਈ 2 ਅਕਤੂਬਰ ਦੇ ਮਾਰਚ ਦੀ ਕਾਲ ਵਿੱਚ ਸ਼ਾਮਲ ਹੋ ਕੇ ਵੱਧ-ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਇਸ ਤੋਂ ਇਲਾਵਾ ਦਿੱਲੀ ਤੋਂ ਚੱਲਦਿਆਂ ਵੱਖ-ਵੱਖ ਪਾਰਟੀਆਂ ਵੱਲੋਂ ਪੰਜਾਬ ਵਿੱਚ ਪਦ ਯਾਤਰਾ ਅਤੇ ਨਸ਼ਿਆਂ ਦੇ ਨਾਮ ’ਤੇ ਪੰਜਾਬ ਨੂੰ ਡਿਫੇਮ ਕਰਨ ਦੇ ਮੁੱਦੇ ਨੂੰ ਵੀ ਲੋਕਾਂ ਸਾਹਮਣੇ ਰੱਖਿਆ ਜਾਵੇਗਾ।
ਇਹ ਸਾਰੀ ਯਾਤਰਾ ਪ੍ਰਧਾਨ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਰਹਿਨੁਮਾਈ ਅਤੇ ਨਿਗਰਾਨੀ ਹੇਠ ਕੱਢੀ ਜਾਵੇਗੀ।
ਮੀਟਿੰਗ ਵਿੱਚ ਹਾਜ਼ਰ ਆਗੂ
* ਸ. ਅਮਨਇੰਦਰ ਸਿੰਘ ਬੰਨੀ ਬਰਾੜ — ਹਲਕਾ ਇੰਚਾਰਜ, ਫ਼ਰੀਦਕੋਟ
* ਸ. ਨਵਇੰਦਰ ਪ੍ਰੀਤ ਸਿੰਘ ਲੰਗੋਵਾਲ — ਕੌਮੀ ਸੀਨੀਅਰ ਮੀਤ ਪ੍ਰਧਾਨ
* ਸ. ਚਰਨਜੀਤ ਸਿੰਘ ਮਾਵੀ — ਹਲਕਾ ਇੰਚਾਰਜ, ਸਮਾਣਾ
* ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ — ਹਲਕਾ ਇੰਚਾਰਜ, ਨਾਭਾ
* ਸ. ਭੁਪਿੰਦਰ ਸਿੰਘ — ਸੰਗਰੂਰ
* ਸ. ਅਮ੍ਰਿਤਪਾਲ ਸਿੰਘ ਵੱਲ੍ਹਾ
* ਸ. ਵਰਿੰਦਰ ਸਿੰਘ ਧਾਲੀਵਾਲ
* ਸ. ਨਵੀਨ ਸ਼ਰਮਾ ਬਨਾਰਸੀ
* ਸ. ਬਲਜੀਤ ਸਿੰਘ ਗੁਲਾਟੀ
* ਸ. ਯੂਨਸ ਮਲਿਕ
* ਸ. ਰਣਦੀਪ ਕੁਮਾਰ ਦੀਪਾ
* ਸ. ਗੁਰਿਕਬਾਲ ਸਿੰਘ ਕਮਾਲਪੁਰ — ਦਿੜ੍ਹਬਾ
* ਸ. ਰਣਜੀਤ ਸਿੰਘ ਰਾਣਾ
* ਡਾ. ਜਗਤਾਰ ਸਿੰਘ ਬੈਂਸ
* ਸ. ਸੁਖਵਿੰਦਰ ਸਿੰਘ
* ਸ. ਜਗਜੀਤ ਸਿੰਘ
* ਐਡਵੋਕੇਟ ਗੁਰ ਆਦੇਸ਼ ਸਿੰਘ ਚੀਮਾ
* ਸ. ਦੀਦਾਰ ਸਿੰਘ — ਪਟਿਆਲਾ
* ਸ. ਗੁਰਧਿਆਨ ਸਿੰਘ
* ਸ. ਅਮਨਦੀਪ ਸਿੰਘ
* ਸ. ਜਗਵਿੰਦਰ ਸਿੰਘ — ਰੋਪੜ
* ਸ. ਨਵਿੰਦਰ ਸਿੰਘ
* ਸ. ਮਲਕੀਤ ਸਿੰਘ ਹੁੰਦਲ — ਸੀਨੀਅਰ ਮੀਤ ਪ੍ਰਧਾਨ
* ਸ. ਸਤਨਾਮ ਸਿੰਘ ਸੱਤਾ
* ਸ. ਪ੍ਰੀਤਮ ਸਿੰਘ ਕੁੱਸਾ
* ਸ. ਚਰਨ ਸਿੰਘ ਮਾਨ
* ਸ. ਹਰਮਨਦੀਪ ਸਿੰਘ
ਚੜ੍ਹਦਾ ਪੰਜਾਬ — ਪੰਜਾਬ ਸੰਵਾਦ ਯਾਤਰਾ
ਤੁਰਾਂਗੇ, ਸੁਣਾਂਗੇ, ਸੰਵਾਦ ਕਰਾਂਗੇ।
- Download Babushahi App
-
-