ਮਨਜੀਤ ਸਿੰਘ ਮਲਕਪੁਰ ਦੀ ਨਿਯੁਕਤੀ ‘ਤੇ ਹਲਕਾ ਡੇਰਾਬੱਸੀ ਦੇ ਅਕਾਲੀ ਆਗੂਆਂ ਨੇ ਖੁਸ਼ੀ ਜ਼ਾਹਰ ਕੀਤੀ
ਮਲਕੀਤ ਸਿੰਘ ਮਲਕਪੁਰ
ਲਾਲੜੂ 2 ਸਤੰਬਰ 2026: ਮਨਜੀਤ ਸਿੰਘ ਮਲਕਪੁਰ ਨੂੰ ਯੂਥ ਅਕਾਲੀ ਦਲ ਦਾ ਕੌਮੀ ਵਰਕਿੰਗ ਪ੍ਰਧਾਨ ਅਤੇ ਪਟਿਆਲਾ ਲੋਕ ਸਭਾ ਹਲਕੇ ਦਾ ਇੰਚਾਰਜ ਨਿਯੁਕਤ ਕੀਤੇ ਜਾਣ ’ਤੇ ਡੇਰਾਬੱਸੀ ਹਲਕੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਨੌਜਵਾਨ ਅਤੇ ਅਕਾਲੀ ਆਗੂਆਂ ਵੱਲੋਂ ਖੁਸ਼ੀ ਜ਼ਾਹਰ ਕਰਦਿਆਂ ਨਿਯੁਕਤੀ ਦਾ ਸਵਾਗਤ ਕੀਤਾ ਗਿਆ। ਅਕਾਲੀ ਆਗੂ ਤਰਨਬੀਰ ਸਿੰਘ ਪੂਨੀਆਂ, ਰਵਿੰਦਰ ਸਿੰਘ ਰਵੀ ਭਾਂਖਰਪੁਰ, ਤੇਜੀ ਸਿੱਧੂ, ਹਰਿੰਦਰ ਸਿੰਘ ਹਨੀ, ਹਰਦਮ ਸਿੰਘ ਜਾਸਤਨਾ, ਗੁਰਜੀਤ ਸਿੰਘ ਹਮਾਯੂੰਪੁਰ, ਲਖਬੀਰ ਸਿੰਘ ਲੱਖਾ, ਬਲਵਿੰਦਰ ਅੰਟਾਲ, ਮਨਪ੍ਰੀਤ ਵਿਰਕ, ਮਨਪ੍ਰੀਤ ਭੱਟੀ, ਆਸੂ ਗਰਗ, ਦਵਿੰਦਰ ਸਿੰਘ ਕੰਬੋਜ, ਗੁਰਦੀਪ ਸਿੰਘ ਔਜਲਾ, ਚੰਦਨਦੀਪ ਸਿੰਘ, ਹਰਪਾਲ ਜਾਸਤਨਾ, ਜਗਜੀਤ ਸਿੰਘ ਚੌਂਦਹੇੜੀ, ਗੁਰਸੇਵਕ ਸਿੰਘ ਤਸਿੰਬਲੀ, ਦਵਿੰਦਰ ਹਮਾਯੂੰਪੁਰ, ਬਰਜੇਸ ਰਾਣਾ, ਬਿਕਰਮ ਸਿੰਘ ਸਰਸੀਣੀ, ਗਗਨ ਜੜੌਤ ਅਤੇ ਗੁਰਜੀਤ ਕੁਰਲੀ ਨੇ ਇਸ ਨਿਯੁਕਤੀ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਅਤੇ ਐਨ. ਕੇ. ਸ਼ਰਮਾ ਦਾ ਧੰਨਵਾਦ ਕੀਤਾ। ਆਗੂਆਂ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਵੱਲੋਂ ਮਲਕਪੁਰ ਨੂੰ ਸੌਂਪੀ ਗਈ ਇਹ ਅਹਿਮ ਜ਼ਿੰਮੇਵਾਰੀ ਡੇਰਾਬੱਸੀ ਹਲਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਮਲਕਪੁਰ ਦੀ ਸਰਗਰਮ ਭੂਮਿਕਾ ਨਾਲ ਨੌਜਵਾਨਾਂ ਦੀ ਪਾਰਟੀ ਗਤੀਵਿਧੀਆਂ ਵਿੱਚ ਸ਼ਮੂਲੀਅਤ ਵਧੀ ਹੈ ਅਤੇ ਨਵੀਂ ਜ਼ਿੰਮੇਵਾਰੀ ਨਾਲ ਯੂਥ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ। ਆਗੂਆਂ ਨੇ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਯੂਥ ਅਕਾਲੀ ਦਲ ਦੇ ਵਰਕਰ ਪੂਰੇ ਉਤਸ਼ਾਹ ਨਾਲ ਤਿਆਰੀਆਂ ਕਰਨਗੇ ਅਤੇ ਡੇਰਾਬੱਸੀ ਹਲਕੇ ਤੋਂ ਐਨ. ਕੇ. ਸ਼ਰਮਾ ਦੀ ਜਿੱਤ ਲਈ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੇਰਾਬੱਸੀ, ਜ਼ੀਰਕਪੁਰ ਅਤੇ ਲਾਲੜੂ ਦੇ ਵਿਕਾਸ ਲਈ ਪਿਛਲੀ ਅਕਾਲੀ ਸਰਕਾਰ ਦੌਰਾਨ ਕੀਤੇ ਗਏ ਕੰਮਾਂ ਅਤੇ ਯੋਜਨਾਵਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਕਾਬਿਲੇਜਿਕਰ ਹੈ, ਕਿ ਮਨਜੀਤ ਸਿੰਘ ਮਲਕਪੁਰ ਇੱਕ ਪਿੰਡ ਤੋਂ ਉਠ ਇਸ ਮੁਕਾਮ ਤੱਕ ਪਹੁੰਚੇ ਨੇ । ਸ. ਮਨਜੀਤ ਸਿੰਘ ਮਲਕਪੁਰ ਨੇ ਸ਼੍ਰੀ ਐੱਨ ਕੇ ਸ਼ਰਮਾ ਦੀ ਹਰ ਚੋਣ ਚ ਬਹੁਤ ਹੀ ਤਨਦੇਹੀ ਨਾਲ ਕੰਮ ਕੀਤਾ ਹੀ ਤੇ ਹਰ ਵਾਰੀ ਅਹਿਮ ਭੂਮਿਕਾ ਨਿਭਾਈ ਹੈ ।
- Download Babushahi App
-
-