ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਜ਼ਿਲ੍ਹੇ ਦੇ ਬੂਥ ਲੈਵਲ ਅਫ਼ਸਰਾਂ (BLOs) ਨੂੰ ਸ਼ਾਨਦਾਰ ਕਾਰਗੁਜ਼ਾਰੀ ਲਈ ਕੀਤਾ ਗਿਆ ਸਨਮਾਨਿਤ*
ਪ੍ਰਮੋਦ ਭਾਰਤੀ
ਨਵਾਂਸ਼ਹਿਰ 01ਸਤੰਬਰ, 2026
ਵਿਸ਼ੇਸ਼ ਗਹਿਰੀ ਸੁਧਾਈ (Special Intensive Revision - SIR) 2026 ਦੌਰਾਨ ਸ਼ਾਨਦਾਰ ਕਾਰਗੁਜ਼ਾਰੀ ਦਿਖਾਉਣ ਵਾਲੇ ਬੂਥ ਲੈਵਲ ਅਫ਼ਸਰਾਂ (BLOs) ਨੂੰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਗੁਲਪ੍ਰੀਤ ਸਿੰਘ ਔਲਖ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨਵਾਂਸ਼ਹਿਰ ਦੇ ਮੀਟਿੰਗ ਹਾਲ ਵਿਖੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਵੱਲੋਂ ਮੁੱਖ ਚੋਣ ਅਫ਼ਸਰ, ਪੰਜਾਬ ਵੱਲੋਂ ਪ੍ਰਾਪਤ ਹੋਏ ਪ੍ਰਸ਼ੰਸਾ ਪੱਤਰਾਂ ਦੇ ਆਧਾਰ 'ਤੇ ਜ਼ਿਲ੍ਹੇ ਦੇ ਤਿੰਨਾਂ ਵਿਧਾਨ ਸਭਾ ਹਲਕਿਆਂ ਦੇ ਕੁੱਲ 64 ਬੀ.ਐਲ.ਓਜ਼ (BLOs) ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਨੇ ਬੀ.ਐਲ.ਓਜ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਵੋਟਰ ਸੂਚੀਆਂ ਦੀ ਸ਼ੁੱਧਤਾ, ਘਰ-ਘਰ ਤਸਦੀਕ ਅਤੇ ਸਮਾਂ-ਬੱਧ ਡਾਟਾ ਐਂਟਰੀ ਦੇ ਕੰਮ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਇਮਾਨਦਾਰੀ ਅਤੇ ਜਿੰਮੇਵਾਰੀ ਨਾਲ ਡਿਊਟੀ ਨਿਭਾਉਣ ਵਾਲੇ ਬੀ.ਐਲ.ਓਜ਼ ਨੂੰ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 046-ਬੰਗਾ ਵਿਧਾਨ ਸਭਾ ਹਲਕਾ (ਕੁੱਲ 9) ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਰੇਸ਼ਮ ਕੌਰ, ਸ਼੍ਰੀ ਹਰਜਿੰਦਰ ਸਿੰਘ, ਸ਼੍ਰੀਮਤੀ ਸੰਤੋਸ਼ ਰਾਣੀ, ਸ਼੍ਰੀ ਗੁਰਦੀਪ ਸਿੰਘ, ਸ਼੍ਰੀਮਤੀ ਰਵਿੰਦਰ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਰਾਜਵਿੰਦਰ ਕੌਰ, ਸ਼੍ਰੀਮਤੀ ਨਰਿੰਦਰ ਰਾਣੀ ਨੂੰ ਸਨਮਾਨਿਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਇਸੇ ਤਰ੍ਹਾਂ 047-ਨਵਾਂਸ਼ਹਿਰ ਵਿਧਾਨ ਸਭਾ ਹਲਕੇ ਦੇ ਕੁੱਲ 21 ਬੀ.ਐਲ.ਓਜ਼ ਸ਼੍ਰੀਮਤੀ ਪਰਮਿੰਦਰ ਕੌਰ, ਸ਼੍ਰੀ ਕਮਲ ਪਾਲ, ਸ਼੍ਰੀਮਤੀ ਰੇਣੂ ਬਾਲਾ, ਸ਼੍ਰੀ ਲਖਵਿੰਦਰ ਰਾਮ, ਸ਼੍ਰੀ ਨਵਦੀਪ ਸਿੰਘ, ਕੁਮਾਰੀ ਕਿਰਨਜੀਤ ਕੌਰ, ਸ਼੍ਰੀ ਗੁਰਜੀਤ ਸਿੰਘ, ਸ਼੍ਰੀ ਅਰਵਿੰਦਰ ਸਿੰਘ, ਸ਼੍ਰੀ ਸੁਮਿਤ ਸੋਢੀ, ਸ਼੍ਰੀਮਤੀ ਗੁਰਜੀਤ ਕੌਰ, ਸ਼੍ਰੀ ਸੰਦੀਪ ਕੁਮਾਰ, ਸ਼੍ਰੀ ਜਤਿੰਦਰ ਸਿੰਘ, ਸ਼੍ਰੀਮਤੀ ਸੁਮਨ ਪ੍ਰਿਯਾ, ਸ਼੍ਰੀਮਤੀ ਅਮਨਦੀਪ ਕੌਰ, ਕੁਮਾਰੀ ਮਨਦੀਪ ਕੌਰ, ਸ਼੍ਰੀਮਤੀ ਪ੍ਰਿਯਾ ਡੋਡਾ, ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀਮਤੀ ਗੁਰਪ੍ਰੀਤ ਕੌਰ, ਸ਼੍ਰੀ ਦਿਲਬਾਗ ਸਿੰਘ, ਸ਼੍ਰੀ ਹਰੀ ਦਾਸ, ਸ਼੍ਰੀਮਤੀ ਗੁਰਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰ੍ਹਾਂ 048-ਬਲਾਚੌਰ ਵਿਧਾਨ ਸਭਾ ਹਲਕੇ ਦੇ ਕੁੱਲ 34 ਬੀ.ਐਲ.ਓਜ਼ ਸ਼੍ਰੀ ਸੁਰਿੰਦਰ ਕੁਮਾਰ, ਸ਼੍ਰੀ ਸੁਰਿੰਦਰਜੀਤ ਸਿੰਘ, ਸ਼੍ਰੀ ਹਰਜਿੰਦਰ ਕੁਮਾਰ, ਸ਼੍ਰੀ ਰਣਬੀਰ ਕੁਮਾਰ, ਸ਼੍ਰੀ ਨਿਰਮਲ ਸਿੰਘ ਹਕਲਾ, ਸ਼੍ਰੀ ਅਮਿਤ ਯਗੋਤਾ, ਸ਼੍ਰੀ ਗੁਰਦਿਆਲ ਸਿੰਘ, ਸ਼੍ਰੀ ਗੁਰਦੇਵ ਸਿੰਘ, ਸ਼੍ਰੀ ਅਜੀਤ ਸਿੰਘ, ਸ਼੍ਰੀ ਰਵਿੰਦਰ ਕੁਮਾਰ, ਸ਼੍ਰੀ ਬਲਕਾਰ ਰਾਮ, ਸ਼੍ਰੀਮਤੀ ਕੁਲਵੰਤ ਕੌਰ, ਸ਼੍ਰੀ ਕੁਲਵਿੰਦਰ ਸਿੰਘ, ਸ਼੍ਰੀ ਰਮਨ ਕੁਮਾਰ, ਸ਼੍ਰੀ ਬਲਵੰਤ ਰਾਏ, ਸ਼੍ਰੀ ਬਲਵਿੰਦਰ ਕੁਮਾਰ, ਸ਼੍ਰੀ ਅਜੇ ਕੁਮਾਰ ਭੁੰਬਲਾ, ਸ਼੍ਰੀਮਤੀ ਸਪਨਾ ਚੌਧਰੀ, ਸ਼੍ਰੀ ਮਨਜੀਤ ਸਿੰਘ ਸ਼ੌਕਰ, ਸ਼੍ਰੀ ਸੰਦੀਪ ਕੁਮਾਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀ ਸੁਲਿੰਦਰ ਸਿੰਘ, ਸ਼੍ਰੀਮਤੀ ਸੁਸ਼ਮਾ ਰਾਣੀ, ਸ਼੍ਰੀ ਜਤਿੰਦਰ ਵਾਲੀਆ, ਸ਼੍ਰੀ ਰਵਿੰਦਰ ਪਾਲ, ਸ਼੍ਰੀ ਦਵਿੰਦਰ ਕੁਮਾਰ, ਸ਼੍ਰੀ ਰਣਵੀਰ ਸਿੰਘ, ਸ਼੍ਰੀਮਤੀ ਸੁਸ਼ਮਾ ਸ਼ਰਮਾ, ਸ਼੍ਰੀ ਮਨਪ੍ਰੀਤ, ਸ਼੍ਰੀ ਕੁਲਦੀਪ ਸਿੰਘ, ਸ਼੍ਰੀ ਸਵਰਾਜ ਕੁਮਾਰ, ਸ਼੍ਰੀਮਤੀ ਸੋਮਾ ਦੇਵੀ, ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀ ਰਵਿੰਦਰ ਕੁਮਾਰ ਭੁੰਬਲਾ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ 'ਤੇ ਚੋਣ ਤਹਿਸੀਲਦਾਰ ਅਮਨਦੀਪ ਸਿੰਘ , ਪੀ.ਏ.ਟੂ ਡੀ.ਸੀ. ਜਸਬੀਰ ਸਿੰਘ, ਬੀ.ਐਲ.ਓਜ਼ ਅਤੇ ਚੋਣ ਦਫ਼ਤਰ ਦਾ ਸਟਾਫ਼ ਵੀ ਹਾਜ਼ਰ ਸੀ।
- Download Babushahi App
-
-