ਜਗਰਾਉਂ 'ਚ ਕੁਝ ਮਿੰਟਾਂ ਦੇ ਅੰਦਰ ਔਰਤਾਂ ਨਾਲ ਲੁੱਟ ਦੀਆਂ ਦੋ ਘਟਨਾਵਾਂ
ਇੱਕ ਮਾਮਲੇ ਵਿੱਚ ਕੰਨਾਂ ਦੀਆਂ ਵਾਲੀਆਂ ਤੇ ਦੂਜੇ ਵਿੱਚ ਪਰਸ ਖੋਹਣ ਦਾ ਦਾਅਵਾ, ਵਸਨੀਕਾਂ ਨੇ ਗਸ਼ਤ ਵਧਾਉਣ ਦੀ ਕੀਤੀ ਮੰਗ
ਦੀਪਕ ਜੈਨ
ਜਗਰਾਉਂ, 12 ਅਗਸਤ - ਜਗਰਾਉਂ ਸ਼ਹਿਰ ਵਿੱਚ ਬੁੱਧਵਾਰ ਨੂੰ ਕੁਝ ਹੀ ਮਿੰਟਾਂ ਦੇ ਅੰਤਰਾਲ ਵਿੱਚ ਔਰਤਾਂ ਨਾਲ ਲੁੱਟ-ਖੋਹ ਦੀਆਂ ਦੋ ਘਟਨਾਵਾਂ ਸਾਹਮਣੇ ਆਉਣ ਨਾਲ ਸ਼ਹਿਰ ਦੀ ਸੁਰੱਖਿਆ ਵਿਵਸਥਾ ’ਤੇ ਸਵਾਲ ਖੜ੍ਹੇ ਹੋ ਗਏ ਹਨ। ਦੋਵੇਂ ਮਾਮਲਿਆਂ ਵਿੱਚ ਪੀੜਤ ਔਰਤਾਂ ਅਨੁਸਾਰ ਬਾਈਕ ਸਵਾਰ ਵਿਅਕਤੀ ਉਨ੍ਹਾਂ ਨੂੰ ਨਿਸ਼ਾਨਾ ਬਣਾ ਕੇ ਮੌਕੇ ਤੋਂ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪਹਿਲੀ ਘਟਨਾ ਸਨਮਤੀ ਵਿਮਲ ਜੈਨ ਸਕੂਲ ਦੀ ਕਲਰਕ ਪ੍ਰਿਯੰਕਾ ਗੁਪਤਾ ਨਾਲ ਵਾਪਰੀ। ਪ੍ਰਿਯੰਕਾ ਗੁਪਤਾ ਨੇ ਦੱਸਿਆ ਕਿ ਸਕੂਲ ਤੋਂ ਛੁੱਟੀ ਮਗਰੋਂ ਉਹ ਪੁਰਾਣੀ ਸਬਜ਼ੀ ਮੰਡੀ ਰੋਡ ’ਤੇ ਸਬਜ਼ੀਆਂ ਦੀ ਖਰੀਦਦਾਰੀ ਕਰ ਰਹੀ ਸੀ। ਇਸ ਤੋਂ ਬਾਅਦ ਉਹ ਗੁਰੂ ਨਾਨਕਪੁਰਾ-ਕੱਚਾ ਮਾਲਕ ਰੋਡ ਵੱਲ ਆਪਣੇ ਘਰ ਜਾ ਰਹੀ ਸੀ।
ਉਨ੍ਹਾਂ ਦੇ ਦੱਸਣ ਮੁਤਾਬਕ ਇਸ ਦੌਰਾਨ ਬਾਈਕ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੀਆਂ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸੇ ਤਰ੍ਹਾਂ ਦੂਜੀ ਘਟਨਾ ਸਨਮਤੀ ਮਾਤਰੀ ਸੇਵਾ ਸੰਘ ਹਾਲ ਜਗਰਾਉਂ ਦੀ ਇੱਕ ਸੇਵਾਦਾਰ ਮਨਜੀਤ ਕੌਰ ਨਾਲ ਵਾਪਰਨ ਦੀ ਜਾਣਕਾਰੀ ਹੈ। ਮਨਜੀਤ ਕੌਰ ਅਨੁਸਾਰ ਉਹ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਮੁਹੱਲਾ ਧੁੰਮਣ ਸਥਿਤ ਘਰ ਵਾਪਸ ਜਾ ਰਹੀ ਸੀ। ਉਹ ਨਗਰ ਕੌਂਸਲ ਦੇ ਨਾਲ ਲੱਗਦੀ ਗਲੀ ਵਿੱਚੋਂ ਲੰਘ ਰਹੀ ਸੀ। ਮਨਜੀਤ ਕੌਰ ਦੇ ਦੱਸਣ ਅਨੁਸਾਰ ਜਦੋਂ ਉਹ ਦੂਜੇ ਮੋੜ ’ਤੇ ਪਹੁੰਚੀ ਤਾਂ ਬਿਨਾਂ ਨੰਬਰ ਪਲੇਟ ਵਾਲੀ ਬਾਈਕ ’ਤੇ ਸਵਾਰ ਵਿਅਕਤੀ ਪਿੱਛੋਂ ਆਏ ਅਤੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਏ। ਜਦੋਂ ਇਸ ਸਬੰਧੀ ਸਿਟੀ ਇੰਚਾਰਜ ਪਰਮਿੰਦਰ ਸਿੰਘ ਨਾਲ ਗਲ਼ ਕੀਤੀ ਤਾਂ ਉਨਾਂ ਕਿਹਾ ਪਰਸ ਖੋਨ ਵਾਲਾ ਟ੍ਰੇਸ ਕਰ ਲਿੱਤਾ ਗਿਆ ਹੈ ਪਰ ਬਾਲੀਆਂ ਖੌਣ ਬਾਰੇ ਮੇਰੇ ਧਿਆਨ ਵਿਚ ਨਹੀ ਹੈ ਅਤੇ ਨਾ ਹੀ ਕੋਈ ਸ਼ਿਕਾਇਤ ਮਿਲੀ ਹੈ
- Download Babushahi App
-
-