ਟਰੱਕ ਤਾਂ ਸਿਰਫ਼ ਲੋਹਾ ਨਹੀਂ ਸੀ… ਉਹ ਮੇਰੇ ਪਿਤਾ ਦੀ ਕੁਰਬਾਨੀ ਸੀ
ਲੇਖਕ-ਗੁਰਿੰਦਰਜੀਤ ਸਿੰਘ “ਨੀਟਾ ਮਾਛੀਕੇ”
ਪਿਛਲੇ ਹਫ਼ਤੇ ਮੈਂ ਆਪਣੇ ਪਿਤਾ ਦਾ ਪੁਰਾਣਾ ਟਰੱਕ ਕਬਾੜ ਵਿੱਚ ਵੇਚਣ ਦਾ ਮਨ ਬਣਾ ਲਿਆ ਸੀ।
ਕਈ ਸਾਲਾਂ ਤੋਂ ਉਹ ਘਰ ਦੇ ਪਿੱਛੇ ਖੜ੍ਹਾ ਸੀ। ਰੰਗ ਫਿੱਕਾ ਪੈ ਚੁੱਕਾ ਸੀ, ਸੀਟਾਂ ਟੁੱਟੀਆਂ ਹੋਈਆਂ ਸਨ, ਬੈਟਰੀਆਂ ਮਰੀਆਂ ਪਈਆਂ ਸਨ। ਮੈਨੂੰ ਉਹ ਸਿਰਫ਼ ਇੱਕ ਪੁਰਾਣਾ ਕਬਾੜ ਲੱਗਦਾ ਸੀ—ਬਿਲਕੁਲ ਉਸਬੁੱਢੇ ਪਿਤਾ ਵਾਂਗ, ਜਿਸਦੀ ਯਾਦਦਾਸ਼ਤ ਵੀ ਹੁਣ ਪਹਿਲਾਂ ਵਰਗੀ ਨਹੀਂ ਰਹੀ ਸੀ।
ਪਰ ਜਦੋਂ ਮੈਂ ਉਸ ਟਰੱਕ ਦਾ ਸਲੀਪਰ ਖੋਲ੍ਹਿਆ, ਤਾਂ ਮੇਰੀ ਜ਼ਿੰਦਗੀ ਦਾ ਨਜ਼ਰੀਆ ਹੀ ਬਦਲ ਗਿਆ।
ਮੇਰੇ ਪਿਤਾ ਚਾਲੀ ਸਾਲ ਤੋਂ ਵੱਧ ਸਮੇਂ ਤੱਕ ਓਵਰ-ਦ-ਰੋਡ ਟਰੱਕ ਚਲਾਉਂਦੇ ਰਹੇ।
ਬਚਪਨ ਵਿੱਚ ਮੈਨੂੰ ਟਰੱਕਿੰਗ ਨਾਲ ਨਫ਼ਰਤ ਸੀ।
ਮੈਨੂੰ ਲੱਗਦਾ ਸੀ ਕਿ ਟਰੱਕ ਮੇਰੇ ਪਿਤਾ ਲਈ ਸਾਡੇ ਨਾਲੋਂ ਵੱਧ ਮਹੱਤਵ ਰੱਖਦਾ ਹੈ।
ਉਹ ਮੇਰੇ ਜਨਮਦਿਨਾਂ ’ਤੇ ਨਹੀਂ ਹੁੰਦੇ ਸਨ।
ਸਕੂਲ ਦੇ ਖੇਡ ਸਮਾਗਮਾਂ ਵਿੱਚ ਨਹੀਂ ਆ ਸਕਦੇ ਸਨ।
ਕਈ ਵਾਰ ਥੱਕੇ-ਹਾਰੇ ਘਰ ਆਉਂਦੇ, ਰੋਟੀ ਖਾਂਦੇ ਅਤੇ ਕੁਰਸੀ ’ਤੇ ਹੀ ਸੌਂ ਜਾਂਦੇ।
ਮੈਂ ਇਹੀ ਸਮਝਦਾ ਰਿਹਾ ਕਿ ਸ਼ਾਇਦ ਉਨ੍ਹਾਂ ਨੂੰ ਸਾਡੀ ਪਰਵਾਹ ਹੀ ਨਹੀਂ।
ਉਸ ਦਿਨ ਮੈਂ ਟਰੱਕ ਸਾਫ਼ ਕਰਨਾ ਸ਼ੁਰੂ ਕੀਤਾ।
ਪੁਰਾਣੇ ਨਕਸ਼ੇ…
ਡੀਜ਼ਲ ਦੀਆਂ ਰਸੀਦਾਂ…
ਦਸਤਾਨੇ…
ਲੌਗਬੁੱਕ…
ਅਤੇ ਫਿਰ ਇੱਕ ਛੋਟੀ ਜਿਹੀ ਡਾਇਰੀ ਮਿਲੀ।
ਉਸਦਾ ਪਹਿਲਾ ਸਫ਼ਾ ਪੜ੍ਹ ਕੇ ਮੈਂ ਠਠੱਬਰ ਗਿਆ।
ਟਰੱਕ ਦੇ ਬਰੇਕ ਬਦਲਣੇ ਲਾਜ਼ਮੀ ਹਨ… ਪਰ ਇੱਕ ਹਫ਼ਤਾ ਹੋਰ ਚਲਾ ਲੈਂਦਾ ਹਾਂ। ਪੁੱਤ ਦੀ ਸਕੂਲ ਫੀਸ ਲਈ$300 ਭੇਜਣੇ ਹਨ। ਉਸਨੂੰ ਨਹੀਂ ਪਤਾ ਕਿ ਹੱਥ ਕਿੰਨਾ ਤੰਗ ਹੈ। ਕੱਲ੍ਹ ਭੇਜ ਦਿਆਂਗਾ।”
ਮੇਰੀਆਂ ਅੱਖਾਂ ਅੱਗੇ ਉਹ ਦਿਨ ਘੁੰਮ ਗਿਆ…
ਉਹੀ ਪੈਸੇ ਸਨ, ਜੋ ਪਿਤਾ ਨੇ ਮੈਨੂੰ ਦਿੱਤੇ ਸਨ, ਅਤੇ ਕਦੇ ਵਾਪਸ ਵੀ ਨਹੀਂ ਮੰਗੇ।
ਅੱਗੇ ਇੱਕ ਹੋਰ ਸਫ਼ਾ ਸੀ—ਦੀਵਾਲੀ ਵਾਲਾ ਲੋਡ ਲੇਟ ਹੋ ਗਿਆ। ਬੱਚਿਆਂ ਨੂੰ ਲੱਗੇਗਾ ਕਿ ਮੈਂ ਜਾਣ-ਬੁੱਝ ਕੇਘਰ ਨਹੀਂ ਆਇਆ। ਪਰ ਜੇ ਇਹ ਲੋਡ ਛੱਡ ਦਿੱਤਾ ਤਾਂ ਨਵੰਬਰ ਦੇ ਬਿੱਲ ਕਿਵੇਂ ਭਰਨੇ? ਸ਼ਾਇਦ ਇੱਕ ਦਿਨਉਹ ਸਮਝ ਜਾਣ।
ਮੈਂ ਪੜ੍ਹਦਾ ਗਿਆ…
ਕਈ ਰਾਤਾਂ ਉਹ ਰੈਸਟ ਏਰੀਆ ਵਿੱਚ ਸੌਂਦੇ ਰਹੇ ਤਾਂ ਜੋ ਹੋਟਲ ਦਾ ਖ਼ਰਚਾ ਬਚ ਸਕੇ।
ਬੇਹਾ ਫੂਡ ਖਾਂਦੇ ਸਨ ਤਾਂ ਕਿ ਕੁਝ ਡਾਲਰ ਸੇਵ ਕਰ ਸਕਣ।
ਟਰੱਕ ਦੀ ਮੁਰੰਮਤ ਟਾਲ ਦਿੰਦੇ ਸਨ ਤਾਂ ਕਿ ਘਰ ਦੇ ਖ਼ਰਚੇ ਪੂਰੇ ਹੋ ਜਾਣ।
ਫਿਰ ਇੱਕ ਸਫ਼ੇ ਨੇ ਮੇਰਾ ਦਿਲ ਚੀਰ ਦਿੱਤਾ—ਅੱਜ ਘਰਵਾਲੀ ਨੇ ਕਿਹਾ ਕਿ ਤੁਹਾਨੂੰ ਪਰਿਵਾਰ ਨਾਲੋਂ ਟਰੱਕਜ਼ਿਆਦਾ ਪਿਆਰਾ ਹੈ। ਮੈਂ ਕੁਝ ਨਹੀਂ ਕਿਹਾ। ਸ਼ਾਇਦ ਉਸਦਾ ਮੇਰੇ ਨਾਲ ਨਾਰਾਜ਼ ਰਹਿਣਾ ਇਸ ਗੱਲ ਨਾਲੋਂਚੰਗਾ ਹੈ ਕਿ ਉਹ ਘਰ ਦੀ ਤੰਗੀ ਨੂੰ ਨਾਂ ਜਾਣ ਲਵੇ।
ਮੈਂ ਉਸੇ ਸਲੀਪਰ ਵਿੱਚ ਬੈਠਾ ਰੋਂਦਾ ਰਿਹਾ।
ਸਾਲਾਂ ਤੱਕ ਮੈਂ ਪਿਤਾ ਦੀ ਖਾਮੋਸ਼ੀ ਨੂੰ ਬੇਪਰਵਾਹੀ ਸਮਝਦਾ ਰਿਹਾ।
ਅਸਲ ਵਿੱਚ ਉਹ ਸਾਡੇ ਹਿੱਸੇ ਦਾ ਹਰ ਦੁੱਖ ਆਪਣੇ ਸਿਰ ਝੱਲਦੇ ਰਹੇ।
ਮੈਂ ਸਿੱਧਾ ਨਰਸਿੰਗ ਹੋਮ ਗਿਆ।
ਪਿਤਾ ਖਿੜਕੀ ਕੋਲ ਬੈਠੇ ਸਨ।
ਯਾਦਦਾਸ਼ਤ ਕਮਜ਼ੋਰ ਹੋ ਚੁੱਕੀ ਸੀ।
ਮੈਂ ਕਿਹਾ, “ਡੈਡ… ਮੈਨੂੰ ਤੁਹਾਡੀ ਡਾਇਰੀ ਮਿਲ ਗਈ।”
ਉਹ ਕੁਝ ਪਲ ਚੁੱਪ ਰਹੇ।
ਫਿਰ ਹੌਲੀ ਜਿਹੇ ਬੋਲੇ—
“ਇਹ ਸਭ ਤਾਂ ਮੈਂ ਨਹੀਂ ਚਾਹੁੰਦਾ ਸੀ ਕਿ ਤੁਸੀਂ ਬੱਚਿਆਂ ਨੂੰ ਕਦੇ ਪਤਾ ਲੱਗੇ।”
ਉਸ ਇੱਕ ਵਾਕ ਨੇ ਮੈਨੂੰ ਅੰਦਰੋਂ ਤੋੜ ਦਿੱਤਾ।
ਅਸੀਂ ਅਕਸਰ ਕਹਿੰਦੇ ਹਾਂ ਕਿ ਟਰੱਕਰ ਆਪਣੇ ਪਰਿਵਾਰ ਲਈ ਸਮਾਂ ਨਹੀਂ ਕੱਢਦੇ।
ਪਰ ਅਸੀਂ ਇਹ ਨਹੀਂ ਵੇਖਦੇ ਕਿ ਉਹ ਹਜ਼ਾਰਾਂ ਮੀਲ ਦੂਰ ਇਸ ਲਈ ਹੁੰਦੇ ਹਨ ਤਾਂ ਜੋ ਘਰ ਦਾ ਚੁੱਲ੍ਹਾ ਜਲਦਾਰਹੇ।
ਕਈ ਵਾਰ ਜੋ ਸਾਨੂੰ ਗੈਰਹਾਜ਼ਰੀ ਲੱਗਦੀ ਹੈ, ਉਹ ਅਸਲ ਵਿੱਚ ਸਭ ਤੋਂ ਵੱਡੀ ਕੁਰਬਾਨੀ ਹੁੰਦੀ ਹੈ।
ਘਰ ਦੇ ਪਿੱਛੇ ਖੜ੍ਹਾ ਉਹ ਪੁਰਾਣਾ ਟਰੱਕ ਹੁਣ ਮੇਰੇ ਲਈ ਕਬਾੜ ਨਹੀਂ।
ਉਹ ਹਰ ਉਸ ਮੀਲ ਦੀ ਗਵਾਹੀ ਹੈ ਜੋ ਇੱਕ ਪਿਤਾ ਨੇ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਲਈ ਤੈਅਕੀਤੀ।
ਮੈਂ ਉਹ ਟਰੱਕ ਹੁਣ ਨਹੀਂ ਵੇਚਾਂਗਾ।
ਮੈਂ ਉਸਨੂੰ ਦੁਬਾਰਾ ਚਲਣ ਜੋਗਾ ਬਣਾਵਾਂਗਾ।
ਅਤੇ ਜਦੋਂ ਇੱਕ ਦਿਨ ਮੈਂ ਉਸਦਾ ਸਟੀਅਰਿੰਗ ਫੜਾਂਗਾ, ਤਾਂ ਮੈਨੂੰ ਇਹ ਗੱਲ ਕਦੇ ਨਹੀਂ ਭੁੱਲੇਗੀ—
ਮੇਰੇ ਪਿਤਾ ਨੇ ਸੜਕ ਨੂੰ ਆਪਣੇ ਸ਼ੌਂਕ ਲਈ ਨਹੀਂ ਚੁਣਿਆ ਸੀ… ਉਹ ਹਰ ਵਾਰ ਸੜਕ ’ਤੇ ਇਸ ਲਈ ਨਿਕਲੇਸਨ, ਕਿਉਂਕਿ ਉਹ ਸਾਡੇ ਬਾਰੇ ਸੋਚਦੇ ਸਨ।
ਸ਼ਾਇਦ ਦੁਨੀਆ ਦੇ ਹਜ਼ਾਰਾਂ ਟਰੱਕਰਾਂ ਦੇ ਬੱਚੇ ਵੀ ਆਪਣੇ ਪਿਤਾ ਦੀਆਂ ਕੁਰਬਾਨੀਆਂ ਨੂੰ ਬਹੁਤ ਦੇਰ ਨਾਲਸਮਝਦੇ ਹਨ।
- Download Babushahi App
-
-