ਸੇਂਟ ਕਬੀਰ ਪਬਲਿਕ ਸਕੂਲ ਦਾ ਹੋਣਹਾਰ ਅੰਤਰਰਾਸ਼ਟਰੀ ਕਰਾਟੇ ਚੈਂਪੀਅਨ ਮਹਾਬੀਰ ਸਿੰਘ
ਰੋਮਾਨੀਆ ਵਿਖੇ ਹੋਏ ਅੰਤਰਰਾਸ਼ਟਰੀ ਮੁਕਾਬਲੇ ਦੌਰਾਨ ਤੀਸਰਾ ਸਥਾਨ ਹਾਸਿਲ ਕਰਕੇ ਵਾਹ- ਵਾਹ ਖੱਟੀ
ਰੋਹਿਤ ਗੁਪਤਾ
ਗੁਰਦਾਸਪੁਰ 3 ਅਗਸਤ
ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ, ਗੁਰਦਾਸਪੁਰ ਦੇ ਹੋਣਹਾਰ ਅਤੇ ਮਿਹਨਤੀ ਵਿਦਿਆਰਥੀ ਮਹਾਬੀਰ ਸਿੰਘ, ਸਪੁੱਤਰ ਸ.ਰਣਜੀਤ ਸਿੰਘ/ ਮੋਹਨਜੀਤ ਕੌਰ, ਵਾਸੀ ਕੂੰਟ ਨੇ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਦੌਰਾਨ ਕਾਂਸੇ ਦਾ ਤਮਗਾ ਹਾਸਿਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ। ਇਸ ਸੰਬੰਧੀ ਖੁਸ਼ੀ ਪ੍ਰਗਟ ਕਰਦਿਆਂ ਸੇਂਟ ਕਬੀਰ ਪਬਲਿਕ ਸਕੂਲ ਦੇ ਪ੍ਰਿੰਸੀਪਲ ਐਸ.ਬੀ. ਨਾਯਰ ਜੀ ਨੇ ਦੱਸਿਆ ਕਿ 14ਵੀਂ ਵਰਲਡ ਯੂਨੀਅਨ ਕਰਾਟੇ ਚੈਂਪੀਅਨਸ਼ਿਪ( ਭਾਰ 65 ਤੋਂ 75 ਕਿਲੋ) ਜੋ ਕਿ ਰੋਮਾਨੀਆ, ਕੱਲਜ ਨਪੋਕਾ ਵਿਖੇ ਹੋਈ ਸੀ ਜਿਸ ਵਿੱਚੋਂ ਮਹਾਵੀਰ ਸਿੰਘ ਨੇ ਕਾਂਸੇ ਦਾ ਤਮਗਾ ਹਾਸਲ ਕਰਕੇ ਆਪਣੀ ਹੱਡ -ਭੰਨਵੀਂ ਮਿਹਨਤ ਅਤੇ ਦ੍ਰਿੜਤਾ ਦਾ ਸਬੂਤ ਦਿੱਤਾ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਹੋਇਆਂ ਖਿਡਾਰੀ ਮਹਾਬੀਰ ਸਿੰਘ ਨੇ ਦੱਸਿਆ ਕਿ ਉਸਦਾ ਆਖਰੀ ਮੁਕਾਬਲਾ ਪਾਵਰ ਜੋਨ ਇੰਡੀਆ ਫਾਈਨਲ ਫਾਈਟ, ਅਮਰੀਕਾ ਦੇ ਖਿਡਾਰੀ ਨਾਲ ਹੋਇਆ ਸੀ ਜਿਸ ਨੂੰ ਹਰਾ ਕੇ ਕਾਂਸੇ ਦੇ ਤਮਗੇ ਤੇ ਆਪਣੀ ਮੋਹਰ ਲਗਾਈ ਹੈ। ਪਿਛਲੇ ਮਹੀਨੇ ਸਾਊਥ ਅਫਰੀਕਾ ਦੇ ਬਲੀਟੋ ਸ਼ਹਿਰ ਵਿੱਚ ਹੋਏ ਮੁਕਾਬਲੇ ਦੌਰਾਨ ਮਹਾਬੀਰ ਸਿੰਘ ਨੇ ਗੋਲਡ ਮੈਡਲ ਜਿੱਤਿਆ ਸੀ ਤੇ ਹੁਣ ਅਗਲੇ ਮੁਕਾਬਲੇ ਲਈ ਜਪਾਨ ਵਿਖੇ ਜਾਣ ਦੀ ਤਿਆਰੀ ਚੱਲ ਰਹੀ ਹੈ।
ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਦੌਰਾਨ ਪ੍ਰਿੰਸੀਪਲ ਸਾਹਿਬ, ਮੈਨੇਜਮੈਂਟ ਮੈਂਬਰ ਨਵਦੀਪ ਕੌਰ ਤੇ ਕੁਲਦੀਪ ਕੌਰ ਜੀ ਦੁਆਰਾ ਵਿਦਿਆਰਥੀ ਨੂੰ ਵਧਾਈ ਦਿੰਦਿਆਂ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸ ਮੌਕੇ ਉਸ ਨੂੰ ਹਮੇਸ਼ਾ ਹਿੰਮਤ ਅਤੇ ਦਲੇਰੀ ਨਾਲ ਮੁਕਾਬਲੇ ਲੜਨ ਤੇ ਆਪਣੀ ਮੰਜ਼ਿਲ ਨੂੰ ਕਾਮਯਾਬੀ ਨਾਲ ਸਰ ਕਰਨ ਦਾ ਆਸ਼ੀਰਵਾਦ ਵੀ ਦਿੱਤਾ ਗਿਆ। ਇਸ ਮੌਕੇ ਸਮੂਹ ਸਟਾਫ਼ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।
- Download Babushahi App
-
-