Breaking : ਬਟਾਲਾ ਗ੍ਰਨੇਡ ਹਮਲੇ ਦੀ ਜਿੰਮੇਵਾਰੀ ਚੁੱਕਣ ਦਾ ਦਾਅਵਾ: ਦਿੱਤੀ ਇੱਕ ਹੋਰ ਧਮਕੀ
Ravi Jakhu/ ਬਾਬੂਸ਼ਾਹੀ ਬਿਊਰੋ
ਬਟਾਲਾ, 2 ਅਗਸਤ 2026:
ਬਟਾਲਾ ਦੇ ਅਰਬਨ ਸਟੇਟ ਪੁਲਿਸ ਚੌਕ 'ਤੇ 1 ਅਗਸਤ ਦੀ ਰਾਤ ਨੂੰ ਹੋਏ ਗ੍ਰਨੇਡ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ 'ਬੱਬਰ ਖਾਲਸਾ ਇੰਟਰਨੈਸ਼ਨਲ' ਨੇ ਲਈ ਹੈ।
ਸੰਗਠਨ ਵੱਲੋਂ ਜ਼ਿੰਮੇਵਾਰੀ ਲੈਂਦਿਆਂ ਬਿਆਨ ਜਾਰੀ ਕੀਤਾ ਗਿਆ ਹੈ ਕਿ ਸਰਕਾਰ ਨੇ ਆਪਣੀ ਤਰੱਕੀ ਅਤੇ ਲਾਹਾ ਲੈਣ ਲਈ ਝੂਠੇ ਮੁਕਾਬਲੇ ਬਣਾ ਕੇ ਕਈ ਮਾਸੂਮ ਮਾਵਾਂ ਦੇ ਪੁੱਤਰਾਂ ਨੂੰ ਖੋਹ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਧਮਕੀ ਦਿੰਦਿਆਂ ਆਖਿਆ ਹੈ ਕਿ ਜੇਕਰ ਇਹ ਸਭ ਕੁਝ ਨਾ ਰੋਕਿਆ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਗ੍ਰਨੇਡਾਂ ਦੀ ਥਾਂ ਰਾਕੇਟ ਲਾਂਚਰਾਂ ਦੀ ਵਰਤੋਂ ਕੀਤੀ ਜਾਵੇਗੀ। ਹਾਲਾਂਕਿ, ਪੁਲਿਸ ਨੇ ਅਜੇ ਤੱਕ ਅਧਿਕਾਰਤ ਤੌਰ 'ਤੇ ਘਟਨਾ ਦੀ ਪੁਸ਼ਟੀ ਨਹੀਂ ਕੀਤੀ ਹੈ

- Download Babushahi App
-
-