ਯਾਤਰੀਆਂ ਦੇ ਬੈਠਣ ਲਈ ਨਾ ਸ਼ੈਡ ਨਾ ਪੱਖੇ, ਸੜਕ ਤੇ ਪਏ ਵੱਡੇ - ਵੱਡੇ ਟੋਏ
ਆਜ਼ਾਦੀ ਦੇ 80 ਸਾਲ ਬਾਅਦ ਵੀ ਨਹੀਂ ਸੁਧਰੀ ਦੀਨਾ ਨਗਰ ਦੇ ਬੱਸ ਸਟੈਂਡ ਦੀ ਹਾਲਤ
ਰੋਹਿਤ ਗੁਪਤਾ
ਗੁਰਦਾਸਪੁਰ , 3 ਅਗਸਤ 2026 :
ਗੁਰਦਾਸਪੁਰ ਦਾ ਕਸਬਾ ਦੀਨਾ ਨਗਰ ਵੈਸੇ ਤਾਂ ਇੰਡਸਟਰੀਅਲ ਏਰੀਆ ਮੰਨਿਆ ਜਾਂਦਾ ਹੈ ਪਰ ਇਥੋਂ ਦੇ ਬਸ ਸਟੈਂਡ ਦੀ ਹਾਲਤ ਆਜ਼ਾਦੀ ਦੇ 80 ਸਾਲ ਬਾਅਦ ਵੀ ਤਰਸਯੋਗ ਬਣੀ ਹੋਈ ਹੈ । ਇੱਥੇ ਅਜੇ ਤੱਕ ਨਾ ਤਾਂ ਗਰਮੀ ਜਾਂ ਫਿਰ ਬਾਰਿਸ਼ ਤੋਂ ਬਚਣ ਲਈ ਯਾਤਰੀਆਂ ਦੇ ਬੈਠਣ ਲਈ ਸ਼ੈਡ ਬਣੇ ਹਨ ਅਤੇ ਨਾ ਹੀ ਪੱਖਿਆਂ ਦਾ ਇੰਤਜ਼ਾਮ ਹੈ । ਸੜਕ ਤੇ ਜਗ੍ਹਾ ਜਗ੍ਹਾ ਡੂੰਘੇ ਟੋਏ ਹੋ ਚੁੱਕੇ ਹੋਏ ਜਿੰਨਾਂ ਕਰਕੇ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ। ਜਰਾ ਜਿਹੀ ਬਾਰਿਸ਼ ਹੁੰਦੇ ਹੀ ਪੂਰਾ ਬੱਸ ਸਟੈਂਡ ਤਲਾਬ ਦਾ ਰੂਪ ਧਾਰਨ ਕਰ ਲੈਂਦਾ ਹੈ । ਹੋਰ ਤਾਂ ਹੋਰ ਬੱਸ ਸਟੈਂਡ ਦੇ ਅੰਦਰ ਬਣਾਏ ਗਏ ਬਾਥਰੂਮ ਦੀ ਗੱਲ ਕਰੀਏ ਤਾਂ ਬਾਥਰੂਮ ਵਿੱਚ ਜੇਕਰ ਆਦਮੀ ਵੜ ਜਾਵੇ ਤਾਂ ਬੇਹੋਸ਼ ਹੋ ਜਾਵੇ ਕਿਉਂਕਿ ਅੰਦਰ ਜ਼ਿੰਦਗੀ ਦੀ ਭਰਮਾਰ ਹੈ ਤੇ ਕਦੇ ਸਫਾਈ ਨਹੀਂ ਹੋਈ। ਔਰਤਾਂ ਲਈ ਪੂਰੇ ਸ਼ਹਿਰ ਵਿੱਚ ਬਾਥਰੂਮ ਦੀ ਵਿਵਸਥਾ ਹੀ ਨਹੀਂ ਹੈ। ਬਸ ਸਟੈਂਡ ਦੇ ਅੰਦਰ ਦੁਕਾਨਾਂ ਵੀ ਹਨ ਪਰ ਬਸ ਸਟੈਂਡ ਦੀ ਹਾਲਤ ਕਾਰਨ ਕਾਰੋਬਾਰ ਬਿਲਕੁਲ ਠੱਪ ਹੋਏ ਪਏ ਹਨ। ਬਸ ਸਟੈਂਡ ਦੇ ਪਿੱਛੇ ਦੋ ਸਕੂਲ ਹਨ ਅਤੇ ਵਿਦਿਆਰਥੀ ਸਕੂਲ ਜਾਣ ਲਈ ਬੱਸ ਸਟੈਂਡ ਦੇ ਅੰਦਰੋ ਹੀ ਲੰਘਦੇ ਹਨ ਪਰ ਬਰਸਾਤ ਦੇ ਦਿਨਾਂ ਵਿੱਚ ਉਹਨਾਂ ਲਈ ਸਕੂਲ ਜਾਣ ਵਿੱਚ ਬਹੁਤ ਮੁਸ਼ਕਿਲ ਹੁੰਦੀ ਹੈ। ਰਾਜਨੀਤਿਕ ਪਾਰਟੀਆਂ ਦੇ ਲੋਕ ਕਈ ਵਾਰ ਬੱਸ ਸਟੈਂਡ ਬਣਾਉਂਦਾ ਵਾਅਦਾ ਕਰ ਚੁੱਕੇ ਹਨ ਪਰ ਪਰਨਾਲਾ ਜਿਉਂ ਦਾ ਤਿਉਂ ਹੈ। ਸ਼ਹਿਰ ਨਿਵਾਸੀਆਂ ਦੇ ਮੰਗ ਕੀਤੀ ਹੈ ਕਿ ਬਸ ਸਟੈਂਡ ਦੀ ਹਾਲਤ ਸੁਧਾਰੀ ਜਾਵੇ
- Download Babushahi App
-
-